ਪੁਲਿਸ ਨੇ 2.837 ਕਿਲੋਗ੍ਰਾਮ ਅਫ਼ੀਮ ਫੜੀ
ਨਵੀਂ ਦਿੱਲੀ, 14 ਅਕਤੂੁਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਐਸ.
ਨਵੀਂ ਦਿੱਲੀ, 14 ਅਕਤੂੁਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੀ ਐਸ. ਟ. ਐਫ. ਟੀਮ ਨੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦੇ ਪ੍ਰਤੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕੋਲੋਂ ਪੁਲਿਸ ਨੇ 2.837 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ ਅਤੇ ਨਾਲ ਹੀ ਇਕ ਕਾਰ ਵੀ ਫੜੀ ਹੈ। ਇਸ ਮੁਲਜ਼ਮ ਦਾ ਨਾਂਅ ਸੰਜੇ ਕੁਮਾਰ (52) ਹੈ ਜੋ ਕਿ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ। ਇਸ ਮਾਮਲੇ ਦੇ ਪ੍ਰਤੀ ਥਾਣਾ ਸਾਊਥ ਰੋਹਿਣੀ ਦਿੱਲੀ ਦੇ ਵਿਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਰੋਹਿਣੀ ਜ਼ਿਲ੍ਹੇ ਦੇ ਵਿਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਵਿਕਰੀ ਅਤੇ ਢੋਆ-ਢੁਆਈ ਦੇ ਪ੍ਰਤੀ ਲਗਾਤਾਰ ਨਿਗਰਾਨੀ ਰੱਖੀ ਹੋਈ ਸੀ। ਪੁਲਿਸ ਨੂੰ ਇਨ੍ਹਾਂ ਦੇ ਪ੍ਰਤੀ ਇਕ ਖੁਫ਼ੀਆ ਭਰੋਸੇਯੋਗ ਜਾਣਕਾਰੀ ਮਿਲੀ ਜਿਸ ਦੇ ਆਧਾਰ ’ਤੇ ਪੁਲਿਸ ਨੇ ਇਕ ਟੀਮ ਦਾ ਗਠਨ ਕਰ ਕੇ ਰੋਹਿਣੀ ਸੈਕਟਰ-3, ਦਿੱਲੀ ਵਿਖੇ ਆਪਣੇ ਜਾਲ ਵਿਛਾਇਆ ਅਤੇ ੲਕ ਆ ਰਹੀ ਕਾਰ ਨੂੰ ਰੋਕ ਕੇ ਉਸ ਵਿਚ ਬੈਠੇ ਸੰਜੇ ਨੂੰ ਕਾਰ ਵਿਚੋਂ ਹੇਠਾਂ ਉਤਾਰਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ। ਪੁਲਿਸ ਨੇ ਉਸ ਕੋਲੋਂ ਅਫੀਮ ਫੜੀ ਜੋ ਕਿ ਉਹ ਕਿਸੇ ਨੂੰ ਦੇਣ ਆਇਆ ਸੀ। ਪੁਲਿਸ ਸੰਜੇ ਤੋਂ ਪੂਰੀ ਚੇਨ ਦੇ ਬਾਰੇ ਪਤਾ ਕਰ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾ ਸਕੇ।