ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਹਰਿਆਣਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਹਰਿਆਣਾ ਨਾਲ ਜੜੀਆਂ ਕਿਸਾਨ ਜਥਬੰਦੀਆਂ ਮੰਡੀ ’ਚ ਸਥਿਤ ਮਾਰਕੀਟ ਕਮੇਟੀ ਦਾ ਤਿੰਨ ਘੰਟੇ ਘਿਰਾਓ ਕੀਤਾ। ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨ ਘੰਟੇ ਤੱਕ ਮਾਰਕੀਟ ਕਮੇਟੀ ਅੱਗੇ ਧਰਨਾ ਦਿੱਤਾ।
ਮ
ਮਾਰਕੀਟ ਕਮੇਟੀ ਦੇ ਮੁੱਖ ਗੇਟ ਨੂੰ ਜਿੰਦਰਾ ਲਾ ਕੇ ਧਰਨਾ ਦਿੰਦੇ ਕਿਸਾਨ। ਤਸਵੀਰ : ਪੰਨੀਵਾਲੀਆ
15-10-2026
ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਹਰਿਆਣਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਹਰਿਆਣਾ ਨਾਲ ਜੜੀਆਂ ਕਿਸਾਨ ਜਥਬੰਦੀਆਂ ਮੰਡੀ ’ਚ ਸਥਿਤ ਮਾਰਕੀਟ ਕਮੇਟੀ ਦਾ ਤਿੰਨ ਘੰਟੇ ਘਿਰਾਓ ਕੀਤਾ। ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨ ਘੰਟੇ ਤੱਕ ਮਾਰਕੀਟ ਕਮੇਟੀ ਅੱਗੇ ਧਰਨਾ ਦਿੱਤਾ। ਇਸ ਮੌਕੇ ਬੀ.ਕੇ.ਯੂ. ਟਿਕੈਤ, ਕਿਸਾਨ ਸਭਾ 1936, ਹਰਿਆਣਾ ਕਿਸਾਨ ਮੰਚ, ਏ.ਆਈ.ਕੇ.ਐਸ., ਬੀ.ਕੇ.ਯੂ. ਏਕਤਾ ਉਗਰਾਹਾਂ, ਪਗੜੀ ਸੰਭਾਲ ਜੱਟਾ ਤੇ ਰਾਸ਼ਟਰੀ ਕਿਸਾਨ ਮੰਚ ਨਾਲ ਜੁੜੇ ਕਿਸਾਨਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਆਗੂ ਅਤੇ ਕਿਸਾਨ ਸਭਾ ਹਰਿਆਣਾ ਦੇ ਸਕੱਤਰ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਰੇਟ, ਨਮੀ ਦੀ ਮਾਤਰਾ ਤੇ ਭਾਰ ਸਬੰਧੀ ਝੋਨੇ ਦੀ ਖਰੀਦ ਵਿੱਚ ਬੇਨਿਯਮੀਆਂ ਹੋ ਰਹੀਆਂ ਹਨ। ਸਰਕਾਰੀ ਖਰੀਦ ਏਜੰਸੀਆਂ ਸਮੇਂ ਸਿਰ ਮੰਡੀ ਵਿੱਚ ਨਾ ਪਹੁੰਚਣ ਕਾਰਨ ਨਿੱਜੀ ਖਰੀਦਦਾਰ 2,461 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰੀ ਰੇਟ ਤੋਂ ਘੱਟ ਰੇਟ ’ਤੇ ਝੋਨਾ ਖਰੀਦ ਰਹੇ ਹਨ। ਕਈ ਥਾਵਾਂ ’ਤੇ ਮਸ਼ੀਨਾਂ ਰਾਹੀਂ ਨਮੀ ਦੇ ਮਿਆਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸਦੇ ਨਤੀਜੇ ਵਜੋਂ ਝੋਨੇ ਦਾ ਰੇਟ ਕਿਸਾਨਾਂ ਨੂੰ ਘੱਟ ਮਿਲ ਰਿਹਾ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹਰਿਆਣਾ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਕੋਈ ਕਾਰਵਾਈ ਕਰੇ ਨਹੀਂ ਤਾਂ ਪੂਰੇ ਹਰਿਆਣਾ ’ਚ ਤਿੱਖਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੋਰਟਲ ਸਿਸਟਮ ਰਾਹੀਂ ਬਾਹਰੋਂ ਅਨਾਜ ਦੀ ਦਰਾਮਦ ’ਤੇ ਪਾਬੰਦੀ ਲਗਾਉਣ ਦਾ ਸਰਕਾਰ ਦਾ ਇਰਾਦਾ ਪੂਰੀ ਤਰ੍ਹਾਂ ਅਸਫਲ ਹੋ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਬੇਲੋੜੀ ਪਰੇਸ਼ਾਨੀ ਹੋ ਰਹੀ ਹੈ।