ਹਿਮਾਂਸ਼ੂ ਨੇ ਮੁੱਕੇਬਾਜ਼ੀ ਵਿਚ ਜਿੱਤਿਆ ਸੋਨ ਤਗਮਾ
ਯਮੁਨਾਨਗਰ, 14 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਕਰਵਾਏ ਗਏ ਮੁਕਾਬਲੇ ਵਿਚ ਪੁਰਸ਼ਾਂ ਦੇ 60 ਕਿੱਲੋ ਭਾਰ ਵਰਗ ਦੀ ਮੁੱਕੇਬਾਜ਼ੀ ਵਿਚ ਸੋਨ ਤਗਮਾ ਜਿੱਤਣ ਵਾਲੇ ਹਿਮਾਂਸ਼ੂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਮਾਣ ਮਹਿਸੂਸ ਕਰਦਾ ਹੈ। ਹਿਮਾਂਸ਼ੂ ਨੂੰ ਉਸ ਦੀ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਪ੍ਰਿੰ.
ਯਮੁਨਾਨਗਰ, 14 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਕਰਵਾਏ ਗਏ ਮੁਕਾਬਲੇ ਵਿਚ ਪੁਰਸ਼ਾਂ ਦੇ 60 ਕਿੱਲੋ ਭਾਰ ਵਰਗ ਦੀ ਮੁੱਕੇਬਾਜ਼ੀ ਵਿਚ ਸੋਨ ਤਗਮਾ ਜਿੱਤਣ ਵਾਲੇ ਹਿਮਾਂਸ਼ੂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਮਾਣ ਮਹਿਸੂਸ ਕਰਦਾ ਹੈ। ਹਿਮਾਂਸ਼ੂ ਨੂੰ ਉਸ ਦੀ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਹਿਮਾਂਸ਼ੂ ਦੀ ਸਫਲਤਾ ਪੂਰੇ ਕਾਲਜ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਕਾਲਜ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਲਈ ਵਚਨਬੱਧ ਹੈ। ਇਸ ਮੌਕੇ ਖੇਡ ਵਿਭਾਗ ਦੇ ਮੁਖੀ ਡਾ. ਸੰਜੇ ਵਿਜ ਤੇ ਐਸੋਸੀਏਟ ਪ੍ਰੋ. ਡਾ. ਅਮਰਜੀਤ ਸਿੰਘ ਨੇ ਹਿਮਾਂਸ਼ੂ ਨੂੰ ਵਧਾਈ ਦਿੱਤੀ। ਇਸ ਦੌਰਾਨ ਕਾਲਜ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਹਿਮਾਂਸ਼ੂ ਦੀ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰੋਫੈਸਰ ਧੀਰਜ, ਯੁਵਰਾਜ ਤੇ ਸਵਾਤੀ ਨੇ ਵੀ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਵਧਾਈ ਦਿੱਤੀ।