18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੁਕੰਦ ਲਾਲ ਨੈਸ਼ਨਲ ਕਾਲਜ ਨੇ ਅੰਤਰ-ਕਾਲਜ ਸਮਾਗਮ ਕਰਵਾਇਆ

ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਨੇ 14 ਅਕਤੂਬਰ ਨੂੰ ਅੰਤਰ-ਕਾਲਜ ਹੈਕਾਥੌਨ ‘ਹੈਕਓਰਬਿਟ’ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਮੌਕੇ ਬੀ.

Ad Position 21
No active advertisement
ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਅੰਤਰ-ਕਾਲਜ ਹੈਕਾਥੌਨ ਦੀ ਸ਼ੁਰੂਆਤ ਕਰਵਾਉਂਦੇ ਹੋਏ ਪ੍ਰਬੰਧਕ। ਤਸਵੀਰ : ਨਿਮਰ 18-10-2026
ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਨੇ 14 ਅਕਤੂਬਰ ਨੂੰ ਅੰਤਰ-ਕਾਲਜ ਹੈਕਾਥੌਨ ‘ਹੈਕਓਰਬਿਟ’ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਮੌਕੇ ਬੀ. ਸੀ. ਏ., ਬੀ. ਟੈਕ ਤੇ ਐਮ. ਸੀ. ਏ. ਕੋਰਸਾਂ ਦੀਆਂ 33 ਟੀਮਾਂ ਦੇ ਕੁੱਲ 70 ਭਾਗੀਦਾਰਾਂ ਨੇ ਇਸ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜੇ. ਐਮ. ਆਈ. ਟੀ., ਜੇ. ਐਮ. ਆਈ. ਈ. ਟੀ. ਆਈ., ਟੀ. ਆਈ. ਐਮ. ਟੀ. , ਐਸ. ਡੀ. ਕਾਲਜ, ਅੰਬਾਲਾ, ਯਮੁਨਾ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਡੀ.ਏ.ਵੀ. ਕਾਲਜ ਫਾਰ ਗਰਲਜ਼, ਐਸ, ਜੇ. ਪੀ. ਪੀ. , ਦਾਮਲਾ ਤੇ ਮੁਕੰਦ ਲਾਲ ਨੈਸ਼ਨਲ ਕਾਲਜ ਸਮੇਤ ਵੱਖ-ਵੱਖ ਸੰਸਥਾਵਾਂ ਦੀਆਂ ਟੀਮਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਹੈਕਾਥੌਨ ਦੋ ਪੜਾਵਾਂ ਵਿਚ ਕਰਵਾਇਆ ਗਿਆ ਸੀ। ਪਹਿਲੇ ਪੜਾਅ ਵਿਚ 33 ਟੀਮਾਂ ਵਿਚੋਂ 15 ਟੀਮਾਂ ਨੂੰ ਇਕ ਐਲੀਮੀਨੇਸ਼ਨ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਸੀ। ਦੂਜੇ ਪੜਾਅ ’ਚ ਚੁਣੀਆਂ ਗਈਆਂ ਟੀਮਾਂ ਨੇ ਆਪਣੇ ਪ੍ਰਾਜੈਕਟ ਪੇਸ਼ ਕੀਤੇ ਤੇ ਤਕਨੀਕੀ ਨਵੀਨਤਾ, ਰਚਨਾਤਮਕਤਾ ਤੇ ਸਮੱਸਿਆ-ਹੱਲ ਵਿਚ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ। ਜਿਊਰੀ ਵਿਚ ਮੀਂਡਰ ਸਾਫਟਵੇਅਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਡਾ. ਸੰਦੀਪ ਸ੍ਰੀਵਾਸਤਵ ਤੇ ਸਰਕਾਰੀ ਕਾਲਜ ਛਛਰੌਲੀ ਤੋਂ ਡਾ. ਵਿਸ਼ਾਲ ਵਰਮਾ ਸ਼ਾਮਿਲ ਸਨ। ਜੱਜਾਂ ਨੇ ਭਾਗੀਦਾਰਾਂ ਦੇ ਪ੍ਰਾਜੈਕਟਾਂ ਦਾ ਮੁਲਾਂਕਣ ਕੀਤਾ। ਮੁਕਾਬਲੇ ਦੇ ਨਤੀਜਿਆਂ ਵਿਚ ਜੇ. ਐਮ. ਆਈ. ਟੀ. ਟੀਮ ਨੇ ਬੀ.ਟੈਕ. ਤੇ ਐਮ.ਸੀ.ਏ. ਸ਼੍ਰੇਣੀਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰਗ੍ਰੈਜੂਏਟ ਸ਼੍ਰੇਣੀ ਵਿਚ ਟੀ. ਆਈ. ਐਮ. ਟੀ. ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਐਸ. ਡੀ. ਕਾਲਜ ਅੰਬਾਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਇਕ ਹੋਰ ਟੀ. ਆਈ. ਐਮ. ਟੀ. ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਡਾ. ਵਿਵੇਕ ਸ਼ਰਮਾ ਨੇ ਜੇਤੂ ਟੀਮਾਂ ਨੂੰ ਕ੍ਰਮਵਾਰ 5,100 ਰੁਪਏ, 3,100 ਰੁਪਏ ਤੇ 2,100 ਰੁਪਏ ਦੇ ਨਕਦ ਇਨਾਮ ਵੰਡੇ। ਇਹ ਪ੍ਰੋਗਰਾਮ ਟੈੱਕ-ਨੋ-ਗੀਕ ਕਲੱਬ ਦੁਆਰਾ ਤੇ ਸਵੈ-ਵਿੱਤ ਕੋਰਸਾਂ ਦੇ ਵਿਭਾਗ ਦੇ ਮੁਖੀ ਡਾ. ਨੀਤੀ ਦਰਿਆਲ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ. ਮਨੋਹਰ ਗੋਇਲ ਦੀ ਅਗਵਾਈ, ਉਤਸ਼ਾਹ ਤੇ ਨਿਰੰਤਰ ਸਮਰਥਨ ਨਾਲ ਸਫਲਤਾਪੂਰਵਕ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਦੇ ਮਾਮਲੇ ’ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਪਿੰਡ ਸੁਖਚੈਨ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ
Ad Position 24