18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੇਸ਼ ਵਿੱਚ ਅਣ-ਐਲਾਨੀ ਐਮਰਜੈਂਸੀ: ਅਭੈ ਚੌਟਾਲਾ ਚੌਟਾਲਾ ਨੇ ਜਾਟ ਭਾਈਚਾਰੇ ਦੇ 154 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਦਾ ਮਾਹੌਲ ਹੈ। ਦੇਸ਼ ਵਿੱਚ ਤਿਰੰਗਾ ਲਹਿਰਾਉਣ ’ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।

Ad Position 21
No active advertisement
ਸਿਰਸਾ ’ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਅਭੈ ਸਿੰਘ ਚੌਟਾਲਾ। ਤਸਵੀਰਾਂ : ਪੰਨੀਵਾਲੀਆ 18-10-2026
ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਦਾ ਮਾਹੌਲ ਹੈ। ਦੇਸ਼ ਵਿੱਚ ਤਿਰੰਗਾ ਲਹਿਰਾਉਣ ’ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਦੇਸ਼ੀ ਦੌਰਿਆਂ ਵਿੱਚ ਰੁੱਝੇ ਹੋਏ ਹਨ ਉੱਥੇ ਹੀ ਹਰਿਆਣਾ ਦੇ ਕਿਸਾਨ ਲੋੜੀਂਦੀ ਡੀ.ਏ.ਪੀ. ਤੇ ਹੋਰ ਜ਼ਰੂਰੀ ਵਸਤਾਂ ਦੀ ਘਾਟ ਨਾਲ ਖਜਲ ਖੁਆਰ ਹੋ ਰਹੇ ਹਨ। ਬਿਨਾਂ ਖਾਦ ਦੇ ਕਿਸਾਨ ਸਰ੍ਹੋਂ ਤੇ ਕਣਕ ਦੀ ਬੀਜਾਈ ਕਿਵੇਂ ਕਰਨਗੇ ? ਉਹ ਅੱਜ ਜਾਟ ਧਰਮਸ਼ਾਲਾ ’ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਭੈ ਚੌਟਾਲਾ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਤੇ ਨਰਮੇ ਦੀ ਖਰੀਦ ਦੇ ਪ੍ਰਬੰਧ ਨਾ ਹੋਣ ਕਾਰਨ ਲੱਖਾਂ ਟਨ ਝੋਨਾ ਤੇ ਨਰਮਾ ਕਪਾਹ ਮੀਂਹ ਪੈਣ ਕਾਰਨ ਨੁਕਸਾਨੇ ਗਏ ਹਨ। ਝੋਨੇ ’ਚ ਨਮੀਂ ਦੇ ਨਾਂਅ ’ਤੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਵੇ ਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇ। ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਮੌਜੂਦਾ ਹਰਿਆਣਾ ਸਰਕਾਰ ਨੂੰ ਹਰ ਮੋਰਚੇ ’ਤੇ ਅਸਫਲ ਦੱਸਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਾਟ ਧਰਮਸ਼ਾਲਾ ਦੇ ਸਹਿਯੋਗ ਨਾਲ 154 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਕਾਲਰਸ਼ਿਪ ਪੁਰਸਕਾਰ ਸਮਾਰੋਹ ਵਿੱਚ 10ਵੀਂ ਤੇ 12ਵੀਂ ਜਮਾਤ ਵਿੱਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 154 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਜਾਟ ਧਰਮਸ਼ਾਲਾ ਸਭਾ ਦੇ ਪ੍ਰਧਾਨ ਮੋਹਨ ਲਾਲ ਝੋਰੜ ਨੇ ਕੀਤੀ। ਇਸ ਮੌਕੇ ਜਾਟ ਧਰਮਸ਼ਾਲਾ ਸਭਾ ਵੱਲੋਂ ਸਾਰੇ 154 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਨਮਾਨ ਵਿੱਚ 2100 ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਦੌਰਾਨ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਵੀ ਸਾਰੇ ਵਿਦਿਆਰਥੀਆਂ ਲਈ ਆਪਣੇ ਨਿੱਜੀ ਫੰਡ ਵਿੱਚੋਂ 3000 ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਬਾਬਾ ਸੁੰਦਰੈਨਾਥ, ਜਾਟ ਧਰਮਸ਼ਾਲਾ ਸਭਾ ਦੇ ਮੀਤ ਪ੍ਰਧਾਨ ਰਾਮਜੀ ਲਾਲ, ਐਡਵੋਕੇਟ ਅਮਰ ਸਿੰਘ ਬੈਨੀਵਾਲ, ਅਜੈ ਝੋਰੜ, ਸੁਰਿੰਦਰ ਨੂਈਆਂ, ਯੂਥ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਭਗਵਾਨ ਸਿੰਘ ਕੋਟਲੀ, ਵਿਨੋਦ ਬੈਨੀਵਾਲ, ਹਰੀ ਸਿੰਘ, ਜੈਵੀਰ ਬੇਨੀਵਾਲ, ਜੈਵੀਰ ਬੈਨੀਵਾਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ-ਅਮਨ ਅਰੋੜਾ ਅਗਲੀ ਖ਼ਬਰ ਵਿਸ਼ਵ ਭੋਜਨ ਦਿਵਸ ’ਤੇ ਜਾਗਰੂਕਤਾ ਸਮਾਰੋਹ ਕਰਵਾਇਆ
Ad Position 24