26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਫ਼ਸਲਾਂ ਤਬਾਹ ਕੀਤੀਆਂ

ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਸਿਰਸਾ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ਦੇ ਨਾਲ-ਨਾਲ ਰਾਣੀਆਂ ਬਲਾਕ ਦੇ ਰਾਣੀਆਂ, ਨਾਨੂਆਣਾ, ਧੋਤੜ, ਸੁਲਤਾਨਪੁਰੀਆ, ਅਭੋਲੀ, ਨਕੌੜਾ, ਨਗਰਾਣਾ, ਮੁਹੰਮਦਪੁਰੀਆ, ਬਾਲਾਸਰ, ਢੋਲਿਆਂਵਾਲੀ, ਬਰੂਵਾਲੀ-1, ਭਰੋਖਾਂ, ਸੰਗਰ-ਸਾਧਾ ਤੇ ਦੜ੍ਹਬੀ ਵਿੱਚ ਪੱਕੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਕੁਦਰਤੀ ਆਫ਼ਤ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਏਕਤਾ (ਬੀ.

Ad Position 21
No active advertisement
ਅਜੀਤ ਡੈਸਕ 26-10-2026
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਸਿਰਸਾ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ਦੇ ਨਾਲ-ਨਾਲ ਰਾਣੀਆਂ ਬਲਾਕ ਦੇ ਰਾਣੀਆਂ, ਨਾਨੂਆਣਾ, ਧੋਤੜ, ਸੁਲਤਾਨਪੁਰੀਆ, ਅਭੋਲੀ, ਨਕੌੜਾ, ਨਗਰਾਣਾ, ਮੁਹੰਮਦਪੁਰੀਆ, ਬਾਲਾਸਰ, ਢੋਲਿਆਂਵਾਲੀ, ਬਰੂਵਾਲੀ-1, ਭਰੋਖਾਂ, ਸੰਗਰ-ਸਾਧਾ ਤੇ ਦੜ੍ਹਬੀ ਵਿੱਚ ਪੱਕੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਕੁਦਰਤੀ ਆਫ਼ਤ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਏਕਤਾ (ਬੀ.ਕੇ.ਈ.) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਰਾਣੀਆਂ ਬਲਾਕ ਦੇ ਨਾਨੂਆਣਾ ਪਿੰਡ ਵਿੱਚ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਤੇ ਗੜੇਮਾਰੀ ਨਾਲ ਤਬਾਹ ਹੋਈਆਂ ਪੱਕੀਆਂ ਝੋਨੇ ਦੀਆਂ ਫਸਲਾਂ ਦਾ ਜਾਇਜ਼ਾ ਲਿਆ। ਕਿਸਾਨ ਕੁਲਦੀਪ ਸਿੰਘ, ਅੰਗਰੇਜ਼ ਸਿੰਘ ਤੇ ਸ਼ੇਰਬਾਜ਼ ਸਿੰਘ ਦੇ ਖੇਤਾਂ ਦੀ ਹਾਲਤ ਨੂੰ ਦੇਖਦੇ ਹੋਏ ਔਲਖ ਨੇ ਕਿਹਾ ਕਿ ਗੜੇਮਾਰੀ ਨੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ ਤੇ ਝਾੜ ਕਾਫ਼ੀ ਘੱਟ ਜਾਵੇਗਾ। ਪ੍ਰਸ਼ਾਸਨ ਤੇ ਸਰਕਾਰ ਦੀ ਲਾਪਰਵਾਹੀ ’ਤੇ ਨਿਸ਼ਾਨਾ ਸਾਧਦੇ ਹੋਏ ਔਲਖ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਚਾਹ ਬਣਾਉਣ ਲਈ ਥੋੜ੍ਹੀ ਜਿਹੀ ਅੱਗ ਬਾਲ ਲਵੇ ਤਾਂ ਸੈਟੇਲਾਈਟ ਤੇ ਪੂਰਾ ਪ੍ਰਸ਼ਾਸਨਿਕ ਸਟਾਫ਼ ਖੇਤੀਬਾੜੀ ਵਿਭਾਗ, ਮਾਲ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੁਲਿਸ ਮਿੰਟਾਂ ਵਿੱਚ ਖੇਤ ਵਿੱਚ ਪਹੁੰਚ ਜਾਵੇਗਾ ਪਰ ਭਿਆਨਕ ਕੁਦਰਤੀ ਆਫ਼ਤ ਤੇ ਗੜੇਮਾਰੀ ਨੇ ਕਿਸਾਨਾਂ ਦੀ ਮਿਹਨਤ ਨੂੰ ਤਬਾਹ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਅਧਿਕਾਰੀ ਫ਼ਸਲਾਂ ਦਾ ਮੁਲਾਂਕਣ ਕਰਨ ਲਈ ਨਹੀਂ ਪਹੁੰਚਿਆ ਹੈ। ਔਲਖ ਨੇ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਆਪਣੀਆਂ ਫ਼ਸਲਾਂ ਦਾ ਬੀਮਾ ਕਰਵਾਇਆ ਹੈ, ਉਨ੍ਹਾਂ ਨੂੰ ਤੁਰੰਤ ਟੋਲ-ਫ੍ਰੀ ਨੰਬਰ 14447 ’ਤੇ ਕਾਲ ਕਰਕੇ ਆਪਣੇ ਨੁਕਸਾਨ ਦੀ ਰਿਪੋਰਟ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਬੀਮਾ ਨਹੀਂ ਕਰਵਾਇਆ ਹੈ, ਉਨ੍ਹਾਂ ਲਈ ਮਾਲ ਵਿਭਾਗ ਸਾਈਟ ਸਰਵੇਖਣ/ਮੁਲਾਂਕਣ ਕਰੇਗਾ। ਜੇਕਰ ਨੁਕਸਾਨ 25 ਪ੍ਰਤੀਸ਼ਤ ਤੋਂ ਵੱਧ ਪਾਇਆ ਜਾਂਦਾ ਹੈ ਤਾਂ ਸਰਕਾਰ ਇੱਕ ਮੁਆਵਜ਼ਾ ਪੋਰਟਲ ਖੋਲ੍ਹੇਗੀ। ਇਸ ਮੌਕੇ ਨਨੂਆਣਾ ਪਿੰਡ ਦੇ ਕਿਸਾਨ ਅੰਗਰੇਜ਼ ਸਿੰਘ, ਸ਼ੇਰਬਾਜ਼ ਸਿੰਘ, ਜੋਬਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਰਾਮਜੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਤੇ ਕਿਸਾਨ ਪ੍ਰਤੀਨਿਧੀ ਮੌਜੂਦ ਸਨ। ਔਲਖ ਨੇ ਦੱਸਿਆ ਕਿ 27 ਅਕਤੂਬਰ ਨੂੰ ਭਾਰਤੀ ਕਿਸਾਨ ਏਕਤਾ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸਿਰਸਾ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪੇਗੀ ਜਿਸ ਵਿੱਚ ਫਸਲਾਂ ਲਈ ਢੁਕਵਾਂ ਮੁਆਵਜ਼ਾ ਮੰਗਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਹਰਿਆਣਾ ਸਰਕਾਰ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਵੇ-ਕੁਮਾਰੀ ਸ਼ੈਲਜਾ
Ad Position 24