26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜੈਨ ਧਰਮ ਦੀਆਂ ਅਧਿਆਤਮਿਕ ਪਰੰਪਰਾਵਾਂ, ਅਹਿੰਸਾ ਦੇ ਸੰਦੇਸ਼ ਤੇ ਧਾਰਮਿਕ ਆਸਥਾ ਦਾ ਅਨੋਖਾ ਨਜ਼ਾਰਾ ਸਿਰਸਾ ਜ਼ਿਲ੍ਹਾ ਦੇ ਕਸਬੇ ਰਾਣੀਆਂ ਵਿਖੇ ਦੇਖਣ ਨੂੰ ਮਿਲਿਆ। ਐੱਸ.

Ad Position 21
No active advertisement
ਰਾਣੀਆਂ ਵਿਖੇ ਜੈਨ ਧਰਮ ਦੀ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕਰਦੇ ਸ਼ਰਧਾਲੂ। ਤਸਵੀਰ : ਪੰਨੀਵਾਲੀਆ 26-10-2026
ਸਿਰਸਾ, 25 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜੈਨ ਧਰਮ ਦੀਆਂ ਅਧਿਆਤਮਿਕ ਪਰੰਪਰਾਵਾਂ, ਅਹਿੰਸਾ ਦੇ ਸੰਦੇਸ਼ ਤੇ ਧਾਰਮਿਕ ਆਸਥਾ ਦਾ ਅਨੋਖਾ ਨਜ਼ਾਰਾ ਸਿਰਸਾ ਜ਼ਿਲ੍ਹਾ ਦੇ ਕਸਬੇ ਰਾਣੀਆਂ ਵਿਖੇ ਦੇਖਣ ਨੂੰ ਮਿਲਿਆ। ਐੱਸ.ਐੱਸ. ਜੈਨ ਸਭਾ ਰਾਣੀਆਂ ਤੇ ਸਮੁੱਚੇ ਜੈਨ ਸਮਾਜ ਵੱਲੋਂ ਮਹਾਸਾਧਵੀ ਸ੍ਰੀ ਵ੍ਰਿਸ਼ਟੀ ਠਾਣੇ-3 ਦੀ ਦੇਖ-ਰੇਖ ਵਿੱਚ ਜੈਨ ਧਰਮ ਦੇ 32 ਪਵਿੱਤਰ ਆਗਮਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸਮਾਗਮ ਵਿੱਚ ਜੈਨ ਸਮਾਜ ਦੇ ਸ਼ਰਧਾਲੂਆਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਤੋਂ ਪੁੱਜੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ ਤੇ ਦਿੱਲੀ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ। ਸਮਾਗਮ ਦੀ ਪ੍ਰਧਾਨਗੀ ਰਵਿੰਦਰ ਜੈਨ ਰਾਮਾਂ ਮੰਡੀ ਨੇ ਕੀਤੀ ਜਦਕਿ ਕ੍ਰਿਸ਼ਨ ਲਾਲ ਜੈਨ ਰਾਮਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਧੰਨਜੈ ਚੌਧਰੀ ਚੌਟਾਲਾ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਸ਼ਾਲੂ-ਤਰਸੇਮ ਜੈਨ ਨੇ ਨਿਭਾਈ। ਇਸ ਦੌਰਾਨ ਭਗਵਾਨ ਮਹਾਵੀਰ ਦਰਬਾਰ ਦਾ ਉਦਘਾਟਨ ਸ਼੍ਰੀਮਤੀ ਸਰੋਜ ਜੈਨ ਮੋਗਾ ਨੇ ਕੀਤਾ। ਰੂਪ ਦਰਬਾਰ ਦਾ ਉਦਘਾਟਨ ਕੇਵਲ ਕ੍ਰਿਸ਼ਨ ਜੈਨ ਮੋਗਾ ਤੇ ਆਚਾਰੀਆ ਸ਼ਿਵ ਦਰਬਾਰ ਦਾ ਉਦਘਾਟਨ ਅਜੈ ਜੈਨ ਦਿੱਲੀ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਰਿਬਨ ਕੱਟਣ ਦੀ ਰਸਮ ਉਰਮਿਲਾ-ਵੇਦ ਚਾਚਾਣ ਅਤੇ ਪਵਨ ਬਾਂਸਲ ਰਾਣੀਆਂ ਨੇ ਨਿਭਾਈ। ਭਗਵਾਨ ਮਹਾਵੀਰ ਦੇ ਅਭਿਸ਼ੇਕ ਦਾ ਸੁਭਾਗ ਅਭਿਸ਼ੇਕ ਜੈਨ ਤੇ ਚਾਂਦਨੀ ਜੈਨ ਸਮੇਤ ਜੈਨ ਸਮਾਜ ਦੇ 32 ਪਰਿਵਾਰਾਂ ਨੂੰ ਪ੍ਰਾਪਤ ਹੋਇਆ। ਪਵਿੱਤਰ ਆਗਮਾਂ ਨੂੰ ਸਿਰਾਂ ’ਤੇ ਧਾਰਨ ਕਰਨ ਵਾਲੀਆਂ ਸਾਰੀਆਂ 32 ਮਹਿਲਾਵਾਂ ਨੂੰ ਸੁਭਾਸ਼ ਸਿੰਗਲਾ ਭਦੌੜ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੰਜੀਵ ਜੈਨ ਗੋਠੀ ਸਰਦੂਲਗੜ੍ਹ ਵੱਲੋਂ ਕੂਪਨ ਇਨਾਮ ਵੰਡਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਰਾਜਕੁਮਾਰ ਜੈਨ, ਬਹਾਦਰ ਜੈਨ, ਸੋਮ ਪ੍ਰਕਾਸ਼ ਜੈਨ, ਨਰੇਸ਼ ਜੈਨ ਐਡਵੋਕੇਟ, ਇੰਦਰਜੀਤ ਜੈਨ, ਅਨਿਲ ਜੈਨ ਐਡਵੋਕੇਟ, ਦਿਨੇਸ਼ ਜੈਨ, ਵਿਨੋਦ ਜੈਨ, ਜਗਦੀਪ ਜੈਨ, ਰਵਿੰਦਰ ਜੈਨ, ਆਦੀਸ਼ ਜੈਨ, ਦਰਸ਼ਨ ਜੈਨ, ਮੁਕੇਸ਼ ਜੈਨ, ਸ਼ੰਟੀ ਜੈਨ, ਰਜਨੀਸ਼ ਜੈਨ, ਮੁਲਖ ਰਾਜ, ਓਮ ਪ੍ਰਕਾਸ਼ ਚਾਚਾਣ, ਕਾਲੂ ਰਾਮ ਮਹਿਤਾ, ਬੰਟੀ ਜੈਨ, ਘੰਟੀ ਜੈਨ, ਅਨਿਲ ਜੈਨ, ਯਸ਼ਪਾਲ ਜੈਨ, ਹਰਸ਼ ਜੈਨ, ਮਨੀਸ਼ ਜੈਨ, ਹਿਮਾਂਸ਼ੂ ਜੈਨ ਤੇ ਕੌਸ਼ਲ ਜੈਨ ਸਮੇਤ ਜੈਨ ਸਮਾਜ ਦੇ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਫਾਟਕ ਦੀ ਟੁੱਟੀ ਸੜਕ ਕਾਰਨ ਮੰਡੀ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਫ਼ਸਲਾਂ ਤਬਾਹ ਕੀਤੀਆਂ
Ad Position 24