26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕਰਨ ਉਤਸਵ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹੋਣਗੇ ਵਿਧਾਇਕ ਜਗਮੋਹਨ ਆਨੰਦ

ਕਰਨਾਲ, 26 ਅਕਤੂਬਰ (ਗੁਰਮੀਤ ਸਿੰਘ ਸੱਗੂ)- ਕਰਨਾਲ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪਛਾਣ ਦੇਣ ਦੇ ਉਦੇਸ਼ ਨਾਲ ਕਰਵਾਇਆ ਜਾਣ ਵਾਲਾ ਕਰਨ ਉਤਸਵ ਹੁਣ ਹਰ ਸਾਲ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਕਰਨਾਲ ਦੇ ਮੌਜੂਦਾ ਵਿਧਾਇਕ ਪ੍ਰਬੰਧਕੀ ਕਮੇਟੀ ਦੇ ਅਹੁਦੇ ਦੇ ਆਧਾਰ ’ਤੇ ਚੇਅਰਮੈਨ ਹੋਣਗੇ।

Ad Position 21
No active advertisement
ਕਰਨ ਉਤਸਵ ਦੀਆਂ ਤਿਆਰੀਆਂ ਸੰਬੰਧੀ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਜਗਮੋਹਨ ਆਨੰਦ। ਤਸਵੀਰ : ਗੁਰਮੀਤ ਸਿੰਘ ਸੱਗੂ 27-10-2026
ਕਰਨਾਲ, 26 ਅਕਤੂਬਰ (ਗੁਰਮੀਤ ਸਿੰਘ ਸੱਗੂ)- ਕਰਨਾਲ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪਛਾਣ ਦੇਣ ਦੇ ਉਦੇਸ਼ ਨਾਲ ਕਰਵਾਇਆ ਜਾਣ ਵਾਲਾ ਕਰਨ ਉਤਸਵ ਹੁਣ ਹਰ ਸਾਲ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਕਰਨਾਲ ਦੇ ਮੌਜੂਦਾ ਵਿਧਾਇਕ ਪ੍ਰਬੰਧਕੀ ਕਮੇਟੀ ਦੇ ਅਹੁਦੇ ਦੇ ਆਧਾਰ ’ਤੇ ਚੇਅਰਮੈਨ ਹੋਣਗੇ। ਕਰਨ ਉਤਸਵ-2026 ਦੀਆਂ ਤਿਆਰੀਆਂ ਸੰਬੰਧੀ ਸੈਕਟਰ-8 ਸਥਿਤ ਅਗਰਵਾਲ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਵਿਧਾਇਕ ਜਗਮੋਹਨ ਆਨੰਦ ਨੇ ਕੀਤੀ। ਇਸ ਮੌਕੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਉਤਸਵ ਦੀ ਪ੍ਰਬੰਧਕੀ ਕਮੇਟੀ ਦਾ ਚੇਅਰਮੈਨ ਬਣਨ ਦੀ ਬੇਨਤੀ ਕੀਤੀ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਮੋਹਨ ਆਨੰਦ ਨੇ ਕਿਹਾ ਕਿ ਕਰਨ ਉਤਸਵ ਕਿਸੇ ਇਕ ਪਾਰਟੀ ਜਾਂ ਸੰਸਥਾ ਦਾ ਸਮਾਗਮ ਨਹੀਂ, ਸਗੋਂ ਪੂਰੇ ਕਰਨਾਲ ਦੀ ਸਾਂਝੀ ਵਿਰਾਸਤ ਦਾ ਪ੍ਰਤੀਕ ਹੈ। ਇਸ ਲਈ ਇਸ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਸਹਿਯੋਗ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਉਤਸਵ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੌਰਾਨ ਕਰਨ ਉਤਸਵ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਵੱਖ-ਵੱਖ ਪ੍ਰਬੰਧਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ, ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ, ਕਰਨਾਲ ਦੀਆਂ ਪੰਜਾਂ ਵਿਧਾਨ ਸਭਾ ਸੀਟਾਂ ਦੇ ਵਿਧਾਇਕਾਂ, ਪ੍ਰਮੁੱਖ ਵਿਰੋਧੀ ਆਗੂਆਂ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦੇਣ ਦਾ ਫ਼ੈਸਲਾ ਕੀਤਾ ਗਿਆ। ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫ਼ਾ) ਵਲੋਂ 13 ਤੋਂ 15 ਨਵੰਬਰ ਤੱਕ ਮੰਗਲਸੇਨ ਆਡੀਟੋਰੀਅਮ, ਕਰਨਾਲ ਵਿਖੇ ਤਿੰਨ ਦਿਨਾਂ ਕਰਨ ਉਤਸਵ ਕਰਵਾਇਆ ਜਾਵੇਗਾ। ਸਮਾਗਮ ਨੂੰ ਜ਼ਿਲ੍ਹਾ ਪ੍ਰਸ਼ਾਸਨ, ਕਰਨਾਲ ਪੁਲਿਸ, ਨਗਰ ਨਿਗਮ ਤੇ ਜ਼ਿਲ੍ਹਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਆਡੀਟੋਰੀਅਮ ਦੇ ਬਾਹਰ ਖੁੱਲ੍ਹਾ ਮੰਚ ਵੀ ਸਥਾਪਤ ਕੀਤਾ ਜਾਵੇਗਾ ਜਿਥੇ ਸਥਾਨਕ ਤੇ ਉੱਭਰਦੇ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇਗਾ। ਮੀਟਿੰਗ ਵਿਚ ਜਤਿੰਦਰ ਅਹਿਲਾਵਤ, ਡਾ. ਲਾਜਪਤ ਰਾਏ ਚੌਧਰੀ, ਬ੍ਰਹਮਾਕੁਮਾਰੀ ਸ਼ਿਖਾ ਭੈਣ, ਐਡਵੋਕੇਟ ਨਰੇਸ਼ ਬਰਾਣਾ, ਐੱਸ.ਐੱਮ. ਕੁਮਾਰ, ਪ੍ਰੋ. ਐੱਸ.ਐੱਸ. ਬੇਰਗੋਟਾ, ਭਾਰਤ ਭੂਸ਼ਣ ਕਪੂਰ, ਪ੍ਰੋ. ਐੱਸ.ਕੇ. ਗੋਇਲ, ਡਾ. ਰਾਜਨ ਲਾਂਬਾ, ਪ੍ਰੋ. ਕ੍ਰਿਸ਼ਨ ਅਰੋੜਾ, ਅੰਜੂ ਸ਼ਰਮਾ, ਮਮਤਾ ਬਾਂਸਲ, ਹਰਮੀਤ ਸਿੰਘ ਹੈਪੀ, ਰਜਨੀਸ਼ ਚੋਪੜਾ, ਆਕਰਸ਼ਣ ਉੱਪਲ, ਰਚਨਾ ਤਲਵਾਰ, ਕੇ.ਸੀ. ਆਰੀਆ, ਲਲਿਤ ਸ਼ਰਮਾ, ਐਡਵੋਕੇਟ ਸੰਜੇ ਸਿੰਘ, ਐਡਵੋਕੇਟ ਵੰਦਨਾ ਜੈਨ, ਐਡਵੋਕੇਟ ਮੋਹਿਤ ਅਰੋੜਾ, ਪਰਮਿੰਦਰ ਪਾਲ ਸਿੰਘ, ਸ਼ਰਵਣ ਸ਼ਰਮਾ, ਗੌਰਵ ਗਰਗ, ਨਵੀਨ ਦੱਤਾ, ਅਸ਼ੋਕ ਮਹਿੰਦਰੂ, ਡਾ. ਆਬਿਦ, ਭਗਤ ਰਾਮ, ਜਸਵਿੰਦਰ ਸਿੰਘ ਬੇਦੀ, ਪੀ.ਆਰ. ਨਾਥ, ਦਿਨੇਸ਼ ਬੀ. ਗੁਲਾਟੀ, ਡਾ. ਭਾਰਦਵਾਜ, ਰਾਜੀਵ ਨਟਰਾਜ, ਡਾ. ਪੀ.ਕੇ. ਜੈਨ, ਡਾ. ਸੁਜਾਤਾ ਸ਼ਰਮਾ, ਗੋਪਾਲ, ਪਰਮਜੀਤ ਸਿੰਘ ਆਹੂਜਾ, ਮਨਿੰਦਰ ਬੱਬੂ, ਵਿਜੇ ਸਿੰਗਲਾ, ਰਾਕੇਸ਼ ਕੰਬੋਜ ਅਤੇ ਸੰਦੀਪ ਸਚਦੇਵਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ’ ਤੇ ਰੋਕ - ਪ੍ਰਧਾਨ ਸੁਦਰਸ਼... ਅਗਲੀ ਖ਼ਬਰ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂਅ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
Ad Position 24