26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰੂ ਨਾਨਕ ਪਬਲਿਕ ਸਕੂਲ ਪੁਸ਼ਪਾਂਜਲੀ ਪੀਤਮਪੁਰਾ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਕੀਤੀ ਪੇਸ਼ਕਾਰੀ

ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਗੁਰੂ ਨਾਨਕ ਪਬਲਿਕ ਸਕੂਲ ਪੁਸ਼ਪਾਂਜਲੀ ਪੀਤਮਪੁਰਾ ਦਿੱਲੀ ਵਿਖੇ ਰੇਣੁਕਾ ਨਾਂਅ ਦੀ ਦਿਵਾਲੀ ਕਲਚਰਲ ਸ਼ਾਮ 2026 ਕਰਵਾਈ, ਜਿਸ ਵਿਚ ਮੁੱਖ ਮਹਿਮਾਨ ਗੁਰਿੰਦਰਪਾਲ ਸਿੰਘ ਕੋਛੜ (ਚੇਅਰਮੈਨ ਜੀ.

Ad Position 21
No active advertisement
ਵਿਦਿਆਰਥਣਾਂ ਗਿੱਧਾ ਪੇਸ਼ ਕਰਦੀਆਂ ਹੋਈਆਂ, ਨਾਲ ਹੀ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। 27-10-2026
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਗੁਰੂ ਨਾਨਕ ਪਬਲਿਕ ਸਕੂਲ ਪੁਸ਼ਪਾਂਜਲੀ ਪੀਤਮਪੁਰਾ ਦਿੱਲੀ ਵਿਖੇ ਰੇਣੁਕਾ ਨਾਂਅ ਦੀ ਦਿਵਾਲੀ ਕਲਚਰਲ ਸ਼ਾਮ 2026 ਕਰਵਾਈ, ਜਿਸ ਵਿਚ ਮੁੱਖ ਮਹਿਮਾਨ ਗੁਰਿੰਦਰਪਾਲ ਸਿੰਘ ਕੋਛੜ (ਚੇਅਰਮੈਨ ਜੀ.ਐਨ.ਪੀ.ਐਸ. ਪੰਜਾਬੀ ਬਾਗ ਅਤੇ ਪ੍ਰਧਾਨ ਪੰਜਾਬੀ ਬਾਗ ਕਲੱਬ) ਸਨ। ਗੈਸਟ ਆਫ਼ ਆਨਰ ਆਇਆ ਸਿੰਘ ਵਧਾਮਨ ਸਨ। ਮਹਿੰਦਰ ਸਿੰਘ ਚੱਢਾ, ਕਰਨੈਲ ਸਿੰਘ (ਵਿਧਾਇਕ), ਸ਼ਿਖਾ ਗੁਪਤਾ, ਸਤਪਾਲ ਸਿੰਘ, ਜਸਬੀਰ ਸਿੰਘ ਚਾਵਲ, ਏ.ਪੀ. ਸਿੰਘ ਅਹੂਜਾ, ਦਲਜੀਤ ਸਿੰਘ ਬਿੰਦਰਾ, ਪ੍ਰਿੰਸੀਪਲ ਰਵਿੰਦਰ ਕੌਰ ਅਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਪ੍ਰੋਗਰਾਮ ਵਿਚ ਸ਼ਬਦ ਗਾਇਨ ਕੀਤਾ ਗਿਆ ਅਤੇ ਗਤਕਾ, ਭੰਗੜਾ, ਗਿੱਧਾ, ਰਾਜਸਥਾਨੀ ਨ੍ਰਿਤ, ਭਰਤ ਨਾਟਿਅਮ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਬੱਚਿਆਂ ਨੇ ਵੀ ਆਪਣੀ ਪੇਸ਼ਕਾਰੀ ਦੇ ਕੇ ਚੰਗੀ ਵਾਹ-ਵਾਹ ਖੱਟੀ। ਇਸ ਮੌਕੇ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੈਨੇਜਰ ਜਸਬੀਰ ਸਿੰਘ ਚਾਵਲਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਸਕੂਲ ਦੀ ਸਮੁੱਚੀ ਰਿਪੋਰਟ ਪੜ੍ਹੀ। ਵਿਧਾਇਕ ਕਰਨੈਲ ਸਿੰਘ ਨੇ ਵਿਸ਼ੇਸ਼ ਬੱਚਿਆਂ (ਅਸੀਸ) ਦੀ ਸ਼ਲਾਘਾ ਕੀਤਾ ਅਤੇ ਸਕੂਲ ਨੂੰ ਮੁਬਾਰਕ ਦਿੰਦੇ ਅਤੇ ਪੇਸ਼ ਕੀਤੇ ਪ੍ਰੋਗਰਾਮ ਪ੍ਰਤੀ ਬੱਚਿਆਂ, ਸਕੂਲ ਸਟਾਫ ਅਤੇ ਮੈਨੇਜਿੰਗ ਕਮੇਟੀ ਨੂੰ ਵਧਾਈ ਦਿੱਤੀ। ਗੁਰਿੰਦਰਪਾਲ ਸਿੰਘ ਨੇ ਬੋਲਦਿਆਂ ਸਾਰੀਆਂ ਟੀਮਾਂ ਦੀ ਪ੍ਰਸੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਝੀਂਡਾ ਦੀ ਅਗਵਾਈ ਹੇਠ ਸਿੱਖ ਸੰਸਥਾਵਾਂ ਨੂੰ ਹੋ ਰਿਹਾ ਨੁਕਸਾਨ, ਸੰਗਤ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ਕਮੇਟੀ -ਕੁਲਦੀ... ਅਗਲੀ ਖ਼ਬਰ ਮੁਹਿੰਮ ਵਿਚ ਸ਼ਾਮਿਲ ਬੱਚੇ ਤੇ ਪ੍ਰਬੰਧਕ। ਆਨਲਾਈਨ ਖੇਡਾਂ ਵਿਰੁੱਧ ਨੈਸ਼ਨਲ ਅਕਾਲੀ ਦਲ ਨੇ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ
Ad Position 24