ਖੜਗੇ ਨੂੰ ਮੋਦੀ ਦੇ ਪਿਤਾ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ - ਡਾ. ਸਿੰਗਲਾ
ਕਾਲਾਂਵਾਲੀ/ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਮੋਦੀ ਦੇ ਪਿਤਾ ਬਾਰੇ ਕੀਤੀ ਗਈ ਟਿਪਣੀ ਨਿੰਦਾਯੋਗ ਹੈ। ਇਸ ਲਈ ਉਹਨਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਕਾਲਾਂਵਾਲੀ/ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਮੋਦੀ ਦੇ ਪਿਤਾ ਬਾਰੇ ਕੀਤੀ ਗਈ ਟਿਪਣੀ ਨਿੰਦਾਯੋਗ ਹੈ। ਇਸ ਲਈ ਉਹਨਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਗੱਲ ਭਾਜਪਾ ਡੱਬਵਾਲੀ ਮੈਡੀਕਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਸਿੰਗਲਾ ਨੇ ਕਹੀ। ਉਹਨਾਂ ਕਿਹਾ ਕਿ ਕਾਂਗਰਸ ਆਪਣੀਆਂ ਲਗਾਤਾਰ ਚੋਣ ਹਾਰਾਂ ਤੋਂ ਨਿਰਾਸ਼ ਹੋ ਕੇ ਹੁਣ ਰਾਜਨੀਤਿਕ ਮਰਿਆਦਾ ਦੀ ਉਲੰਘਣਾ ਕਰ ਰਹੀ ਹੈ। ਵਿਰੋਧ ਦੀ ਆੜ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਵਰਗਵਾਸੀ ਮਾਪਿਆਂ ਨੂੰ ਵੀ ਨਿਸ਼ਾਨਾ ਬਣਾਉਣਾ ਕਿਸ ਤਰ੍ਹਾਂ ਦੀ ਰਾਜਨੀਤੀ ਹੈ? ਉਹਨਾਂ ਕਿਹਾ ਕਿ ਪਹਿਲਾਂ ਪ੍ਰਧਾਨਮੰਤਰੀ ਦੀ ਮਾਂ ਬਾਰੇ ਅਪਮਾਨਜਨਕ ਟਿੱਪਣੀਆਂ ਤੇ ਹੁਣ ਉਨ੍ਹਾਂ ਦੇ ਪਿਤਾ ਬਾਰੇ ਟਿਪਣੀਆਂ ਕਾਂਗਰਸ ਦੇ ਡਿੱਗਦੇ ਰਾਜਨੀਤਿਕ ਮਿਆਰਾਂ ਅਤੇ ਵਿਚਾਰਧਾਰਕ ਦੀਵਾਲੀਆਪਨ ਨੂੰ ਉਜਾਗਰ ਕਰਦੀ ਹੈ।