29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗੁਰੂ ਨਾਨਕ ਗਰਲਜ਼ ਕਾਲਜ ’ਚ ਦੀਵਾਲੀ ਮੇਲਾ ਕਰਵਾਇਆ

ਯਮੁਨਾਨਗਰ, 28 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਯਮੁਨਾਨਗਰ ਦੇ ਗ੍ਰਹਿ ਵਿਗਿਆਨ ਵਿਭਾਗ ਨੇ ਸਫਲਤਾਪੂਰਵਕ ਦੀਵਾਲੀ ਮੇਲਾ ਕਰਵਾਇਆ ਗਿਆ। ਕਾਲਜ ਆਡੀਟੋਰੀਅਮ ਵਿਚ ਕਰਵਾਏ ਇਸ ਮੇਲੇ ਵਿਚ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਨੀ ਅਤੇ ਵਿਕਰੀ ਲਈ ਤਿਆਰ ਕੀਤੇ ਗਏ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ, ਆਕਰਸ਼ਕ ਸਜਾਵਟੀ ਵਸਤੂਆਂ ਅਤੇ ਪੌਸ਼ਟਿਕ ਪਕਵਾਨਾਂ ਦੇ ਨਾਲ-ਨਾਲ ਪੋਸ਼ਣ ਸੰਬੰਧੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਯਮੁਨਾਨਗਰ, 28 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਯਮੁਨਾਨਗਰ ਦੇ ਗ੍ਰਹਿ ਵਿਗਿਆਨ ਵਿਭਾਗ ਨੇ ਸਫਲਤਾਪੂਰਵਕ ਦੀਵਾਲੀ ਮੇਲਾ ਕਰਵਾਇਆ ਗਿਆ। ਕਾਲਜ ਆਡੀਟੋਰੀਅਮ ਵਿਚ ਕਰਵਾਏ ਇਸ ਮੇਲੇ ਵਿਚ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਨੀ ਅਤੇ ਵਿਕਰੀ ਲਈ ਤਿਆਰ ਕੀਤੇ ਗਏ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ, ਆਕਰਸ਼ਕ ਸਜਾਵਟੀ ਵਸਤੂਆਂ ਅਤੇ ਪੌਸ਼ਟਿਕ ਪਕਵਾਨਾਂ ਦੇ ਨਾਲ-ਨਾਲ ਪੋਸ਼ਣ ਸੰਬੰਧੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੇਲੇ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਉੱਦਮਤਾ ਨੂੰ ਪ੍ਰਦਰਸ਼ਿਤ ਕੀਤਾ। ਪੋਸ਼ਣ ਸੰਬੰਧੀ ਖੇਡਾਂ ਰਾਹੀਂ ਵਿਦਿਆਰਥੀਆਂ ਨੇ ਸੰਤੁਲਿਤ ਖੁਰਾਕ ਅਤੇ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ, ਜਿਸ ਦੀ ਦਰਸ਼ਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰ. ਡਾ. ਸੁਖਵਿੰਦਰ ਕੌਰ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੇਲੇ ਦੇ ਸਫਲ ਪ੍ਰੋਗਰਾਮ ਲਈ ਪ੍ਰਬੰਧਕ ਕਮੇਟੀ ਦੀਆਂ ਡਾ. ਨਿਰੂਪਮਾ ਸੈਣੀ, ਡਾ. ਵੰਦਨਾ ਸਿੰਘ, ਸੰਦੀਪ ਰੇਨ, ਡਾ. ਪ੍ਰਭਜੋਤ ਕੌਰ, ਰੂਹੀ ਗਰੇਵਾਲ ਅਤੇ ਚਾਰੂ ਪੰਵਾਰ ਦੇ ਨਾਲ-ਨਾਲ ਦਿਵਿਆ ਰਾਠੀ, ਨਮਿਤਾ ਸ਼ਰਮਾ, ਵਿਭੂਤੀ, ਕਰਿਸ਼ਮਾ, ਨਗਮਾ, ਕਾਜਲ, ਸਾਕਸ਼ੀ, ਪ੍ਰਾਚੀ, ਸ਼ਿਲਪਾ, ਵਿਸ਼ਾਖਾ ਅਤੇ ਹੋਰਾਂ ਦੇ ਯਤਨ ਸ਼ਲਾਘਾਯੋਗ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ ਅਗਲੀ ਖ਼ਬਰ ਵੰਦਨਾ ਸਾਂਗਵਾਲ ਨੇ ਪਿੰਡ ਰਾਮਕੋਟ ’ਚ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ
Ad Position 24