28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਉੁਘੇ ਸਿੱਖਿਆ ਸ਼ਾਸਤਰੀ ਸਤੀਸ਼ ਸ਼ਰਮਾ ਦੀ 38ਵੀਂ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ

ਡੱਬਵਾਲੀ, 28 ਅਕਤੂਬਰ (ਪੱਤਰ ਪ੍ਰੇਰਕ)- ਸਥਾਨਕ ਸਤਲੁਜ ਪਬਲਿਕ ਸਕੂਲ ਦੇ ਸੰਸਥਾਪਕ ਅਤੇ ਉੱਘੇ ਸਿੱਖਿਆ ਸ਼ਾਸਤਰੀ ਮਰਹੂਮ ਸਤੀਸ਼ ਸ਼ਰਮਾ ਦੀ 38ਵੀਂ ਬਰਸੀ ਮੌਕੇ ਸਕੂਲ ਵਿਖੇ ਸਹਾਰਾ ਜਨਸੇਵਾ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 52 ਜਣਿਆਂ ਨੇ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 29-10-2026
ਡੱਬਵਾਲੀ, 28 ਅਕਤੂਬਰ (ਪੱਤਰ ਪ੍ਰੇਰਕ)- ਸਥਾਨਕ ਸਤਲੁਜ ਪਬਲਿਕ ਸਕੂਲ ਦੇ ਸੰਸਥਾਪਕ ਅਤੇ ਉੱਘੇ ਸਿੱਖਿਆ ਸ਼ਾਸਤਰੀ ਮਰਹੂਮ ਸਤੀਸ਼ ਸ਼ਰਮਾ ਦੀ 38ਵੀਂ ਬਰਸੀ ਮੌਕੇ ਸਕੂਲ ਵਿਖੇ ਸਹਾਰਾ ਜਨਸੇਵਾ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 52 ਜਣਿਆਂ ਨੇ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਵਨ-ਯੱਗ ਵੀ ਕਰਵਾਇਆ ਗਿਆ। ਸਾਬਕਾ ਮੁੱਖ ਮੰਤਰੀ ਦੇ ਸਾਬਕਾ ਓ.ਐੱਸ.ਡੀ. ਡਾ. ਕੇ.ਵੀ. ਸਿੰਘ ਤੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਸਤੀਸ਼ ਸ਼ਰਮਾ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਆਜ਼ਾਦੀ ਘੁਲਾਟੀਏ ਸਵਰਗੀ ਗੁਰਦੇਵ ਸਿੰਘ ਸ਼ਾਂਤ ਦੇ ਪੋਤਰੇ ਸ਼ੁਭਦੀਪ ਸਿੰਘ ਸ਼ਾਂਤ ਨੇ ਆਪਣੇ ਦਾਦਾ ਦੇ ਕਰੀਬੀ ਮਿੱਤਰ ਸਤੀਸ਼ ਸ਼ਰਮਾ ਦੀ ਬਰਸੀ ਮੌਕੇ ਦੂਜੀ ਵਾਰ ਖੂਨਦਾਨ ਕਰਕੇ ਸ਼ਰਧਾਂਜਲੀ ਦਿੱਤੀ। ਨੌਜਵਾਨ ਭਾਜਪਾ ਆਗੂ ਵਿਕਾਸ ਸ਼ਰਮਾ ਨੇ 26ਵੀਂ ਵਾਰ ਖੂਨਦਾਨ ਕੀਤਾ। ਸਹਾਰਾ ਜਨਸੇਵਾ ਦੇ ਪ੍ਰਧਾਨ ਦੀਪਕ ਗਰਗ ਨੇ ਕਿਹਾ ਕਿ ਸਤੀਸ਼ ਸ਼ਰਮਾ ਨੇ ਪਛੜੇ ਇਲਾਕੇ ਵਿੱਚ ਸਿੱਖਿਆ ਦਾ ਜੋ ਬੂਟਾ ਲਾਇਆ ਸੀ, ਉਹ ਅੱਜ ਵੱਡੇ ਦਰੱਖਤ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੇ ਪੁੱਤਰ ਮੋਹਿਤ ਸ਼ਰਮਾ ਤੇ ਸੋਹਿਤ ਸ਼ਰਮਾ ਨੇ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਸਿਵਲ ਹਸਪਤਾਲ ਦੇ ਏ.ਐਸ.ਐਮ.ਓ. ਡਾ. ਹਰਸਿਮਰਨ ਸਿੰਘ ਤੇ ਡਾ. ਨਿਸ਼ਾਤ ਦੀ ਅਗਵਾਈ ਹੇਠ ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚੰਦਰ ਕੰਬੋਜ, ਆਚਾਰੀਆ ਰਮੇਸ਼ ਸਚਦੇਵਾ, ਪਵਨ ਗਰਗ, ਪਰਮਜੀਤ ਕੋਚਰ, ਵਿਜਯੰਤ ਸ਼ਰਮਾ, ਸੰਜੀਵ ਭਾਰਦਵਾਜ, ਨਿਖਿਲ ਮਹਿਤਾ, ਕੌਂਸਲਰ ਦੀਪਕ ਗਰਗ ਬਾਬਾ, ਕੌਂਸਲਰ ਸੁਮਿਤ ਅਨੇਜਾ, ਡਾ. ਦਿਨੇਸ਼ ਸਚਦੇਵਾ, ਸਾਬਕਾ ਸਰਪੰਚ ਰਣਜੀਤ ਸਿੰਘ ਤੇ ਡਾ. ਅਮਨ ਸ਼ਰਮਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਪੁਲਿਸ ਦੇ ਤਸ਼ੱਦਦ ਵਿਰੁੱਧ ਬੀ.ਕੇ.ਯੂ. (ਉਗਰਾਹਾਂ) ਵਲੋਂ ਥਾਣਾ ਸਦਰ ਸਾਹਮਣੇ ਰੋਸ ਧਰਨਾ ਅਗਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ
Ad Position 24