28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ- ਡੀ.ਸੀ.

ਫਤਿਹਾਬਾਦ, 28 ਅਕਤੂਬਰ (ਹਰਬੰਸ ਸਿੰਘ ਮੰਡੇਰ)- ਪ੍ਰਸ਼ਾਸਨ ਤੇ ਜਨਤਾ ਵਿਚਕਾਰ ਸਿੱਧਾ ਸੰਚਾਰ ਸਥਾਪਤ ਕਰਨ ਲਈ ਮੰਗਲਵਾਰ ਦੇਰ ਸ਼ਾਮ ਗਿਲਾਖੇੜਾ ਪਿੰਡ ’ਚ ਇੱਕ ਰਾਤ ਠਹਿਰਨ ਦਾ ਪ੍ਰੋਗਰਾਮ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ.

Ad Position 21
No active advertisement
ਅਜੀਤ ਡੈਸਕ 29-10-2026
ਫਤਿਹਾਬਾਦ, 28 ਅਕਤੂਬਰ (ਹਰਬੰਸ ਸਿੰਘ ਮੰਡੇਰ)- ਪ੍ਰਸ਼ਾਸਨ ਤੇ ਜਨਤਾ ਵਿਚਕਾਰ ਸਿੱਧਾ ਸੰਚਾਰ ਸਥਾਪਤ ਕਰਨ ਲਈ ਮੰਗਲਵਾਰ ਦੇਰ ਸ਼ਾਮ ਗਿਲਾਖੇੜਾ ਪਿੰਡ ’ਚ ਇੱਕ ਰਾਤ ਠਹਿਰਨ ਦਾ ਪ੍ਰੋਗਰਾਮ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਤੇ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਪ੍ਰੋਗਰਾਮ ’ਚ ਸ਼ਾਮਲ ਹੋਏ। ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਪਿੰਡ ਦੀਆਂ ਸਮੱਸਿਆਵਾਂ ਵਿਕਾਸ ਕਾਰਜਾਂ ਤੇ ਜਨਤਕ ਹਿਤ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਬਾਰੇ ਸੁਣਿਆ। ਉਨ੍ਹਾਂ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਸਮੱਸਿਆਵਾਂ ਨੂੰ ਸਥਾਨਕ ਤੌਰ ’ਤੇ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਜਦੋਂ ਕਿ ਹੋਰ ਮਾਮਲਿਆਂ ਨੂੰ ਸਥਾਪਿਤ ਪ੍ਰਕਿਰਿਆਵਾਂ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਟੀਚਾ ਜਨਤਾ ਨੂੰ ਪਾਰਦਰਸ਼ੀ ਪਹੁੰਚਯੋਗ ਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਹੈ। ਪੇਂਡੂ ਖੇਤਰਾਂ ’ਚ ਰਾਤਰੀ ਠਹਿਰਨ ਵਰਗੇ ਪ੍ਰੋਗਰਾਮ ਪ੍ਰਸ਼ਾਸਨ ਨੂੰ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਵਿਕਾਸ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨ ’ਚ ਮਦਦ ਕਰਦੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਪਿੰਡ ਦੇ ਵਿਕਾਸ ਵਿਚ ਸਰਗਰਮੀ ਨਾਲ ਹਿੱਸਾ ਲੈਣ ਤੇ ਪ੍ਰਸ਼ਾਸਨ ਨੂੰ ਲੋੜੀਂਦੇ ਸੁਝਾਅ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਪ੍ਰਹਿਲਾਦ ਸਿੰਘ, ਚੌਧਰੀ ਅਜਾਇਬ ਸਿੰਘ, ਐਸ.ਡੀ.ਐਮ. ਰਾਜੇਸ਼ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਸੁਰੇਸ਼ ਕੁਮਾਰ, ਡੀ.ਡੀ.ਪੀ.ਓ. ਅਨੂਪ ਸਿੰਘ, ਅਮਿਤ ਪੰਵਾਰ, ਮਨੋਜ ਕੁਮਾਰ, ਦੇਵੇਂਦਰ ਸਿੰਘ, ਰਵੀ ਹੁੱਡਾ, ਸੰਗੀਤਾ ਬਿਸ਼ਨੋਈ, ਅਨੀਤਾ ਬਾਈ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ 1 ਨਵੰਬਰ ਦੀ ਰੈਲੀ ਨੂੰ ਮੁਆਫ਼ੀ ਰੈਲੀ ਦਾ ਨਾਂਅ ਦਿੱਤਾ ਜਾਵੇ - ਤਰਲੋਚਨ ਸਿੰਘ
Ad Position 24