ਲਾਭ ਸਿੰਘ ਨੰਬਰਦਾਰ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਾਹੂਵਾਲਾ ਫਸਟ ਦੇ ਸਮਾਜਸੇਵੀ ਲਾਭ ਸਿੰਘ ਨੰਬਰਦਾਰ ਦੇ ਦੇਹਾਂਤ ’ਤੇ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਐਡਵੋਕੇਟ ਸੁਖਰਾਜ ਸਿੰਘ ਬਰਾੜ, ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਜੇਜੇਪੀ ਦੇ ਕੌਮੀ ਜਨਰਲ ਸਕੱਤਰ ਸਰਵਜੀਤ ਸਿੰਘ ਮਸੀਤਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਆਦਿ ਨੇ ਕਿਹਾ ਕਿ ਲਾਭ ਸਿੰਘ ਨੰਬਰਦਾਰ ਇੱਕ ਬੇਹੱਦ ਮਿਲਾਪੜੇ ਇਨਸਾਨ ਸਨ ਅਤੇ ਸਮਾਜ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਸਨ।
ਅਜੀਤ ਡੈਸਕ
08-11-2026