07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਪਣੇ ਗਣਨਾ ਫਾਰਮ ਵਾਪਸ ਜਮ੍ਹਾਂ ਕਰਵਾਉਣ ’ਚ ਅਸਫ਼ਲ ਰਹਿਣ ਵਾਲੇ ਵੋਟਰਾਂ ਨੂੰ ਦਿੱਤਾ ਇਕ ਹੋਰ ਮੌਕਾ-ਜ਼ਿਲ੍ਹਾ ਚੋਣ ਅਧਿਕਾਰੀ

ਯਮੁਨਾਨਗਰ , 7 ਨਵੰਬਰ ( ਗੁਰਦਿਆਲ ਸਿੰਘ ਨਿਮਰ )- ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਹਰਿਆਣਾ ਸਮੇਤ ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ ਚ ਜਾਰੀ ਵਿਸ਼ੇਸ਼ ਗਹਿਰੀ ਸੁਧਾਈ ( ਐੱਸ . ਆਈ .

Ad Position 21
No active advertisement
ਅਜੀਤ ਡੈਸਕ 08-11-2026
ਯਮੁਨਾਨਗਰ , 7 ਨਵੰਬਰ ( ਗੁਰਦਿਆਲ ਸਿੰਘ ਨਿਮਰ )- ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਹਰਿਆਣਾ ਸਮੇਤ ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ ਚ ਜਾਰੀ ਵਿਸ਼ੇਸ਼ ਗਹਿਰੀ ਸੁਧਾਈ ( ਐੱਸ . ਆਈ . ਆਰ .) ਦੀ ਪ੍ਰਕਿਰਿਆ ਦੇ ਤਹਿਤ ਅਜਿਹੇ ਵੋਟਰਾਂ ਨੂੰ ਅੰਤਿਮ ਵੋਟਰ ਸੂਚੀ ‘ ਚ ਆਪਣੇ ਨਾਂਅ ਸ਼ਾਮਿਲ ਕਰਨ ਦਾ ਇਕ ਹੋਰ ਮੌਕਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ , ਜਿਨ੍ਹਾਂ ਨੂੰ ਗਣਨਾ ਫਾਰਮ ਜਾਰੀ ਕੀਤੇ ਗਏ ਸਨ , ਪਰ ਜਿਨ੍ਹਾਂ ਦੇ ਨਾਂਅ ਗ਼ੈਰ - ਹਾਜ਼ਰ , ਤਬਦੀਲ , ਮ੍ਰਿਤਕ ਅਤੇ ਡੁਪਲੀਕੇਟ ਵਜੋਂ ਚਿੰਨ੍ਹਤ ਕੀਤੇ ਜਾਣ ਕਾਰਨ ਅਤੇ ਗਣਨਾ ਫਾਰਮ ਨਾ ਮਿਲਣ ਕਾਰਨ ਡਰਾਫਟ ਵੋਟਰ ਸੂਚੀ ‘ ਚ ਸ਼ਾਮਿਲ ਨਹੀਂ ਕੀਤੇ ਜਾ ਸਕੇ । ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ‘ ਚ 15 ਜੂਨ ਤੋਂ 24 ਜੁਲਾਈ ਤੱਕ ਗਣਨਾ ਫਾਰਮ ਵੰਡੇ ਗਏ ਸਨ , ਜੋ ਕਿ 24 ਜੁਲਾਈ ਤੱਕ ਵਾਪਸ ਕਰ ਦਿੱਤੇ ਗਏ ਸਨ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਨੇ ਆਪਣੇ ਗਣਨਾ ਫਾਰਮ ਵਾਪਸ ਨਹੀਂ ਕੀਤੇ , ਉਨ੍ਹਾਂ ਨੂੰ ਗੈਰਹਾਜ਼ਰ , ਹੋਰ , ਮ੍ਰਿਤਕ ਵੋਟਰ , ਤਬਾਦਲਾ ਕੀਤੇ ਵੋਟਰ ਅਤੇ ਪਹਿਲਾਂ ਰਜਿਸਟਰਡ / ਡੁਪਲੀਕੇਟ ਵੋਟਰ ਵਜੋਂ ਚਿੰਨ੍ਹਤ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਜਿਹੜੇ ਵੋਟਰ ਕਿਸੇ ਕਾਰਨ ਕਰਕੇ ਆਪਣੇ ਗਣਨਾ ਫਾਰਮ ਵਾਪਸ ਜਮ੍ਹਾਂ ਕਰਵਾਉਣ ‘ ਚ ਅਸਫ਼ਲ ਰਹੇ ਸਨ , ਉਨ੍ਹਾਂ ਨੂੰ ਵੀ ਅੰਤਿਮ ਵੋਟਰ ਸੂਚੀ ‘ ਚ ਸ਼ਾਮਿਲ ਕੀਤਾ ਜਾਵੇਗਾ । ਉਨ੍ਹਾਂ ਇਹ ਕਿਹਾ ਕਿ ਅਜਿਹੇ ਸਾਰੇ ਵੋਟਰਾਂ ਦੀਆਂ ਪੋਲਿੰਗ ਸਟੇਸ਼ਨ - ਵਾਰ ਸੂਚੀਆਂ ਸੰਬੰਧਿਤ ਪੋਲਿੰਗ ਸਟੇਸ਼ਨਾਂ , ਪੰਚਾਇਤ ਇਮਾਰਤਾਂ , ਸ਼ਹਿਰੀ ਸਥਾਨਕ ਸੰਸਥਾ ਦਫਤਰਾਂ ਅਤੇ ਬਲਾਕ ਵਿਕਾਸ ਅਧਿਕਾਰੀਆਂ / ਪੰਚਾਇਤ ਅਧਿਕਾਰੀਆਂ / ਸ਼ਹਿਰੀ ਸਥਾਨਕ ਸੰਸਥਾ ਅਧਿਕਾਰੀਆਂ ਦੇ ਦਫਤਰਾਂ ਦੇ ਨੋਟਿਸ ਬੋਰਡਾਂ ‘ ਤੇ ਦੁਬਾਰਾ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ਇਹ ਸੂਚੀਆਂ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ ‘ ਤੇ ਪੀ . ਡੀ . ਐਫ . ਫਾਰਮੈਟ ’ ਚ ਵੀ ਉਪਲੱਬਧ ਕਰਵਾਈਆਂ ਜਾਣਗੀਆਂ , ਜਿਸ ’ ਚ ਭੁੱਲ ਦੇ ਸੰਭਾਵਿਤ ਕਾਰਨ ਦੱਸੇ ਜਾਣਗੇ । ਅਜਿਹੇ ਸਾਰੇ ਵੋਟਰ ਆਪਣੇ ਮੌਜੂਦਾ ਆਮ ਨਿਵਾਸ ਸਥਾਨ ‘ ਤੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ / ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਇਕ ਪੂਰੀ ਤਰ੍ਹਾਂ ਭਰਿਆ ਹੋਇਆ ਗਣਨਾ ਫਾਰਮ ਜਮ੍ਹਾਂ ਕਰਵਾ ਸਕਦੇ ਹਨ । ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ ਜਾਂ ECINET ਐਪ ਤੋਂ ਆਪਣੇ ਪੁਰਾਣੇ EPIC ਨੰਬਰ ਦੀ ਵਰਤੋਂ ਕਰਕੇ ਆਪਣਾ ਗਣਨਾ ਫਾਰਮ ਡਾਊਨਲੋਡ ਅਤੇ ਭਰ ਸਕਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਵੋਟਰ ਉਸੇ ਥਾਂ ‘ ਤੇ ਰਹਿੰਦਾ ਹੈ , ਜਦੋਂ ਤੱਕ ਕਿ ਉਨ੍ਹਾਂ ਨੇ ਆਪਣਾ ਨਿਵਾਸ ਸਥਾਨ ਨਹੀਂ ਬਦਲਿਆ ਹੈ ਤਾਂ ਉਹ ਇਕ ਭਰਿਆ ਹੋਇਆ ਅਤੇ ਦਸਤਖਤ ਕੀਤਾ ਗਣਨਾ ਫਾਰਮ ਅਤੇ ਨਿਰਧਾਰਤ ਘੋਸ਼ਣਾ ( ਅਨੈਕਸਰ ਬੀ ) ਜਮ੍ਹਾਂ ਕਰ ਸਕਦੇ ਹਨ । ਇਸ ਫਾਰਮ ‘ ਚ ਗਣਨਾ ਫਾਰਮ ਪਹਿਲਾਂ ਜਮ੍ਹਾਂ ਨਾ ਕਰਵਾਉਣ ਦਾ ਕਾਰਨ ਦੱਸਿਆ ਜਾਣਾ ਚਾਹੀਦਾ ਹੈ । ਇਹ ਫਾਰਮ ਸਬੰਧਤ ਈ . ਆਰ . ਓ ./ ਏ . ਈ . ਆਰ . ਓ ./ ਬੀ . ਐਲ . ਓ . ਨੂੰ ਵਿਅਕਤੀਗਤ ਤੌਰ ‘ ਤੇ ਜਾਂ ਪਰਿਵਾਰਕ ਮੈਂਬਰ ਰਾਹੀਂ ਜਮ੍ਹਾਂ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਫਾਰਮ ਦੀ ਆਨਲਾਈਨ ਜਮ੍ਹਾਂ ਕਰਵਾਉਣ ਦੀ ਸਹੂਲਤ ECINET ‘ ਤੇ ਈ - ਦਸਤਖਤ ਰਾਹੀਂ ਵੀ ਉਪਲੱਬਧ ਹੋਵੇਗੀ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵੋਟਰ ਹਰਿਆਣਾ ਦੇ ਅੰਦਰ ਕਿਸੇ ਹੋਰ ਸਥਾਨ ‘ ਤੇ ਚਲਾ ਗਿਆ ਹੈ ਤਾਂ ਅਜਿਹੇ ਵੋਟਰਾਂ ਨੂੰ ਫਾਰਮ 8 ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ , ਸਗੋਂ ਉਸ ਨੂੰ ਗਣਨਾ ਫਾਰਮ ਦੇ ਨਾਲ ਨਿਰਧਾਰਤ ਘੋਸ਼ਣਾ ( ਅਨੈਕਸਰ ਸੀ ) ਅਤੇ ਰਿਹਾਇਸ਼ ਦਾ ਸਬੂਤ ਜਮ੍ਹਾਂ ਕਰਨ ਦੀ ਲੋੜ ਹੋਵੇਗੀ , ਜਿਸ ‘ ਚ ਨਵੇਂ ਪਤੇ ਅਤੇ ਵਿਧਾਨ ਸਭਾ ਹਲਕੇ ਦਾ ਵੇਰਵਾ ਦਿੱਤਾ ਜਾਵੇਗਾ ਅਤੇ ਇਹ ਫਾਰਮ ਮੌਜੂਦਾ ਵਿਧਾਨ ਸਭਾ ਹਲਕੇ ਦੇ ਈ . ਆਰ . ਓ ./ ਏ . ਈ . ਆਰ . ਓ . ਕੋਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਫਾਰਮ ਨੂੰ ਆਨਲਾਈਨ ਜਮ੍ਹਾਂ ਕਰਨ ਦੀ ਸਹੂਲਤ ECINET ‘ ਤੇ ਈ - ਸਾਈਨ ਰਾਹੀਂ ਵੀ ਉਪਲੱਬਧ ਹੋਵੇਗੀ । ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ ਜਿਹੜੇ ਵੋਟਰ ਪਹਿਲਾਂ ਹੀ ਐਸ . ਆਈ . ਆਰ . ਦੌਰਾਨ ਨਵੀਂ ਰਜਿਸਟ੍ਰੇਸ਼ਨ ਲਈ ਫਾਰਮ 6 ਜਮ੍ਹਾਂ ਕਰ ਚੁੱਕੇ ਹਨ , ਉਨ੍ਹਾਂ ਨੂੰ ਦੁਬਾਰਾ ਗਿਣਤੀ ਫਾਰਮ ਅਤੇ ਘੋਸ਼ਣਾ ਪੱਤਰ ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ । ਪ੍ਰਾਪਤ ਗਣਨਾ ਫਾਰਮ ਅਤੇ ਸੰਬੰਧਿਤ ਘੋਸ਼ਣਾਵਾਂ ਦੀ ਪੁਸ਼ਟੀ ਈ . ਆਰ . ਓ . ਦੁਆਰਾ ਚੋਣ ਰਜਿਸਟ੍ਰੇਸ਼ਨ ਨਿਯਮਾਂ 1960 ਦੇ ਨਿਯਮ 21(1) ਦੇ ਤਹਿਤ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੀਤੀ ਜਾਵੇਗੀ । ਇਸ ਤੋਂ ਬਾਅਦ ਯੋਗ ਪਾਏ ਜਾਣ ਵਾਲੇ ਵੋਟਰਾਂ ਨੂੰ ਅੰਤਿਮ ਵੋਟਰ ਸੂਚੀ ‘ ਚ ਸ਼ਾਮਿਲ ਕੀਤਾ ਜਾਵੇਗਾ ਅਤੇ ਐਸ . ਆਈ . ਆਰ . ਤੋਂ ਪਹਿਲਾਂ ਅਲਾਟ ਕੀਤੇ ਗਏ EPIC ਨੰਬਰ ਨੂੰ ਦੁਬਾਰਾ ਨਿਰਧਾਰਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ , ਈ . ਆਰ . ਓ ./ ਏ . ਈ . ਆਰ . ਓ . ਅਤੇ ਬੀ . ਐਲ . ਓ . ਨੂੰ ਕਮਿਸ਼ਨ ਦੇ ਨਿਰਦੇਸ਼ਾਂ ਦੀ ਤੁਰੰਤ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕੋਈ ਵੀ ਯੋਗ ਵੋਟਰ ਇਸ ਮੌਕੇ ਤੋਂ ਵਾਂਝਾ ਨਾ ਰਹੇ । ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਅਤੇ ਸਕੱਤਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਾਰਟੀ ਦੇ ਬੀ . ਐਲ . ਏ . ਰਾਹੀਂ ਅਜਿਹੇ ਸਾਰੇ ਵੋਟਰਾਂ ਨੂੰ ਇਸ ਮਾਮਲੇ ਬਾਰੇ ਜਾਗਰੂਕ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਹ ਗਣਨਾ ਫਾਰਮ ਜ਼ਰੂਰ ਭਰਨ । ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵੋਟਰ ਜੋ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦਾ ਹੈ , ਨੂੰ ਅੰਤਿਮ ਵੋਟਰ ਸੂਚੀ ‘ ਚ ਸ਼ਾਿਮਲ ਹੋਣ ਦੇ ਮੌਕੇ ਤੋਂ ਵਾਂਝਾ ਨਾ ਰੱਖਿਆ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦਾ ਲਾਭ ਲੈਣ ਲਈ ਆਨਲਾਈਨ ਰਜਿਸਟਰਡ ਕਰੋ : ਵਿਸ਼ਰਾਮ ਕੁਮਾਰ ਮੀਨਾ ਅਗਲੀ ਖ਼ਬਰ ਜਨਤਕ ਸਿਹਤ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇ-ਸੁਰਿੰਦਰ ਕੁਮਾਰ
Ad Position 24