ਐਮ. ਆਰ. ਇੰਟਰਨੈਸ਼ਨਲ ਸਕੂਲ ਵਿੱਚ ਦੀਵਾਲੀ ਦੀ ਧੂਮ
ਆਦਮਪੁਰ , 7 ਨਵੰਬਰ ( ਰਮਨ ਦਵੇਸਰ )- ਐਮ ਆਰ ਇੰਟਰਨੈਸ਼ਨਲ ਸਕੂਲ ’ ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ , ਜਿਸ ’ ਚ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸਕ , ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ ।
ਆਦਮਪੁਰ , 7 ਨਵੰਬਰ ( ਰਮਨ ਦਵੇਸਰ )- ਐਮ ਆਰ ਇੰਟਰਨੈਸ਼ਨਲ ਸਕੂਲ ’ ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ , ਜਿਸ ’ ਚ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸਕ , ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ । ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਰਵਾਇਤੀ ਮਾਨਤਾਵਾਂ ਅਨੁਸਾਰ , 14 ਸਾਲਾਂ ਦਾ ਬਨਵਾਸ ਪੂਰਾ ਕਰਕੇ ਭਗਵਾਨ ਸ਼੍ਰੀ ਰਾਮ , ਮਾਤਾ ਸੀਤਾਅਤੇ ਲਕਸ਼ਮਣ ਜੀ ਦੇ ਅਯੁੱਧਿਆ ਵਾਪਸ ਪਰਤਣ ਦੀ ਖੁਸ਼ੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ । ਉਨ੍ਹਾਂ ਦੇ ਸਵਾਗਤ ਲਈ ਅਯੁੱਧਿਆ ਵਾਸੀਆਂ ਨੇ ਦੀਵੇ ਜਗਾ ਕੇ ਪੂਰੇ ਸ਼ਹਿਰ ਨੂੰ ਰੌਸ਼ਨ ਕੀਤਾ ਸੀ । ਇਸ ਮੌਕੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਸ਼ਬਦ ਗਾਇਨ ਕੀਤਾ ਤੇ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ । ਇਨ੍ਹਾਂ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ ਅਤੇ ਭਾਰਤ ਦੀ ਧਾਰਮਿਕ ਵਿਭਿੰਨਤਾ , ਏਕਤਾ ਤੇ ਆਪਸੀ ਸਦਭਾਵਨਾ ਦਾ ਸੁੰਦਰ ਸੰਦੇਸ਼ ਦਿੱਤਾ । ਇਸ ਮੌਕੇ ਸਕੂਲ ਵਿੱਚ ਪ੍ਰਿੰਸੀਪਲ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਅੰਤਰ - ਸਦਨੀ ਰੰਗੋਲੀ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਦਾ ਤਾਲਮੇਲ ਰੁਪਿੰਦਰ ਕੌਰ ਨੇ ਕੀਤਾ । ਚਾਰੇ ਸਦਨਾਂ ਦੀਆਂ ਹਾਊਸ ਮਾਸਟਰਾਂ ਪੂਨਮ , ਕਮਲਜੀਤ , ਏਕਤਾ ਅਤੇ ਮਨਿੰਦਰ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਉਤਸ਼ਾਹ ਪ੍ਰਦਾਨ ਕੀਤਾ । ਮੁਕਾਬਲੇ ਦੀ ਜੱਜ ਚੰਡੀਗੜ੍ਹ ਦੀ ਪ੍ਰਸਿੱਧ ਇਸਤਰੀ ਰੋਗਾਂ ਦੀ ਮਾਹਿਰ ਡਾ . ਰੂਪਾਲੀ ਟੰਡਨ ਸਨ । ਮੁਕਾਬਲੇ ਵਿੱਚ ਮਾਣਿਕ , ਰਤਨ , ਪਟੇਲ ਤੇ ਗਾਂਧੀ ਸਦਨ ਦੇ ਵਿਦਿਆਰਥੀਆਂ ਨੇ ਵੱਖ - ਵੱਖ ਰੰਗਾਂ ਅਤੇ ਆਕਰਸ਼ਕ ਡਿਜ਼ਾਈਨਾਂ ਰਾਹੀਂ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਾਰੇ ਸਦਨਾਂ ਦੀਆਂ ਰੰਗੋਲੀਆਂ ਖਿੱਚ ਦਾ ਕੇਂਦਰ ਰਹੀਆਂ ।