07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਤਿੰਨ ਮੁਲਜ਼ਮ ਗ੍ਰਿਫ਼ਤਾਰ

ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪੁਲੀਸ ਨੇ ਦੋ ਵੱਖ-ਵੱਖ ਕਤਲ ਮਾਮਲਿਆਂ ਵਿਚ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਨੌਜਵਾਨ ਲਵਪ੍ਰੀਤ ਸਿੰਘ ਦੇ ਕਤਲ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਉਸਦੇ ਪਿਤਾ ’ਤੇ ਹਮਲੇ ਦੇ ਤਿੰਨ ਮੁਲਜ਼ਮ ਅਤੇ ਤਿਲੋਕੇਵਾਲਾ ਪਿੰਡ ਵਿਚ ਹਰੀ ਸਿੰਘ ਦੇ ਕਤਲ ਅਤੇ ਉਸਦੇ ਭਰਾ ਗੁਰਪਾਲ ਸਿੰਘ ’ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮ ਸ਼ਾਮਲ ਹਨ।

Ad Position 21
No active advertisement
ਕਾਲਾਂਵਾਲੀ ਦੇ ਡੀ.ਐਸ.ਪੀ. ਲਲਿਤ ਕੁਮਾਰ ਅਤੇ ਥਾਣਾ ਮੁਖੀ ਦੇਵੀ ਲਾਲ ਜਾਣਕਾਰੀ ਦਿੰਦੇ ਹੋਏ। ਤਸਵੀਰ : ਪੰਨੀਵਾਲੀਆ 08-11-2026
ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪੁਲੀਸ ਨੇ ਦੋ ਵੱਖ-ਵੱਖ ਕਤਲ ਮਾਮਲਿਆਂ ਵਿਚ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਨੌਜਵਾਨ ਲਵਪ੍ਰੀਤ ਸਿੰਘ ਦੇ ਕਤਲ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਉਸਦੇ ਪਿਤਾ ’ਤੇ ਹਮਲੇ ਦੇ ਤਿੰਨ ਮੁਲਜ਼ਮ ਅਤੇ ਤਿਲੋਕੇਵਾਲਾ ਪਿੰਡ ਵਿਚ ਹਰੀ ਸਿੰਘ ਦੇ ਕਤਲ ਅਤੇ ਉਸਦੇ ਭਰਾ ਗੁਰਪਾਲ ਸਿੰਘ ’ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮ ਸ਼ਾਮਲ ਹਨ। ਇਹ ਜਾਣਕਾਰੀ ਦਿੰਦੇ ਹੋਏ ਕਾਲਾਂਵਾਲੀ ਦੇ ਡੀ.ਐਸ.ਪੀ. ਲਲਿਤ ਕੁਮਾਰ ਨੇ ਅੱਜ ਥਾਣਾ ਕਾਲਾਂਵਾਲੀ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਪਿੰਡ ਕਾਲਾਂਵਾਲੀ ਵਿੱਚ ਪਰਿਵਾਰਕ ਜ਼ਮੀਨੀ ਵਿਵਾਦ ਨੂੰ ਲੈ ਕੇ ਲਵਪ੍ਰੀਤ ਸਿੰਘ ਦੇ ਕਤਲ ਅਤੇ ਉਸਦੇ ਪਿਤਾ ’ਤੇ ਹਮਲੇ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ, ਮਹੱਤਵਪੂਰਨ ਸਬੂਤ ਇਕੱਠੇ ਕੀਤੇ ਅਤੇ ਸ਼ਿਕਾਇਤਕਰਤਾ ਨਾਜਮ ਸਿੰਘ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਲਾਂਵਾਲੀ ਪੁਲਿਸ ਅਤੇ ਸੀਆਈਏ ਸਟਾਫ ਕਾਲਾਂਵਾਲੀ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਅਤੇ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਸੀਆਈਏ ਕਾਲਾਂਵਾਲੀ ਇੰਚਾਰਜ ਏਐਸਆਈ ਜਗਪਾਲ ਸਿੰਘ ਅਤੇ ਕਾਲਾਂਵਾਲੀ ਥਾਣਾ ਇੰਚਾਰਜ ਇੰਸਪੈਕਟਰ ਦੇਵੀ ਲਾਲ ਦੀ ਅਗਵਾਈ ਹੇਠ ਸਾਂਝੀਆਂ ਪੁਲਿਸ ਟੀਮਾਂ ਨੇ ਤਿੰਨ ਮੁਲਜ਼ਮਾਂ ਗੁਰਲਾਲ ਸਿੰਘ, ਗੁਰਚਰਨ ਸਿੰਘ ਅਤੇ ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤਕਰਤਾ ਨਾਜਮ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਪੁਲਿਸ ਟੀਮ ਨੇ ਅਪਰਾਧ ਵਾਲੀ ਥਾਂ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਨੁਕਸਾਨੀ ਗਈ ਗੱਡੀ ਬਰਾਮਦ ਕੀਤੀ ਅਤੇ ਘਟਨਾ ਸਥਾਨ ਤੋਂ ਇੱਕ ਕੁਹਾੜੀ, ਇੱਕ ਡੰਡਾ ਅਤੇ ਹੋਰ ਸਮਾਨ ਬਰਾਮਦ ਕੀਤਾ। ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਪਰਾਧ ਵਿੱਚ ਸ਼ਾਮਲ ਹੋਰ ਵਿਅਕਤੀਆਂ, ਹਥਿਆਰਾਂ ਅਤੇ ਘਟਨਾ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਬਾਰੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਮਾਮਲੇ ਵਿੱਚ ਲੋੜੀਂਦੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਬੀਤੀ 28 ਸਤੰਬਰ, 2026 ਨੂੰ ਤਿਲੋਕੇਵਾਲਾ ਪਿੰਡ ਦੇ ਦਾਦੂ ਰੋਡ ’ਤੇ ਪਿੰਡ ਧਰਮਪੁਰਾ ਦੇ ਵਾਸੀ ਹਰੀ ਸਿੰਘ ਦੇ ਕਤਲ ਅਤੇ ਉਸਦੇ ਭਰਾ ਗੁਰਪਾਲ ਸਿੰਘ ’ਤੇ ਹੋਏ ਹਮਲੇ ਅਤੇ ਜ਼ਖਮੀ ਹੋਣ ਦੇ ਮਾਮਲੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਜਾਂਚ ਦੇ ਅਨੁਸਾਰ ਮੁਲਜ਼ਮ ਨੇ ਹਾਲ ਹੀ ਵਿਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਪੈਦਾ ਹੋਏ ਝਗੜੇ ਕਾਰਨ ਇਹ ਅਪਰਾਧ ਕੀਤਾ ਸੀ। ਘਟਨਾ ਤੋਂ ਬਾਅਦ ਸੀਆਈਏ ਕਾਲਾਂਵਾਲੀ ਅਤੇ ਥਾਣਾ ਕਾਲਾਂਵਾਲੀ ਪੁਲਿਸ ਦੀਆਂ ਸਾਂਝੀਆਂ ਪੁਲਿਸ ਟੀਮਾਂ ਫਰਾਰ ਮੁਲਜ਼ਮਾਂ ਦੀ ਲਗਾਤਾਰ ਭਾਲ ਕਰ ਰਹੀਆਂ ਹਨ। ਪੁਲਿਸ ਟੀਮਾਂ ਨੇ ਵੱਖ-ਵੱਖ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਤੇ ਦੋ ਮੁਲਜ਼ਮਾਂ ਕੁਲਦੀਪ ਸਿੰਘ ਅਤੇ ਪ੍ਰਗਟ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਆਧਾਰ ’ਤੇ ਦੋ ਨਜਾਇਜ਼ 32 ਬੋਰ ਪਿਸਤੌਲ, ਇੱਕ ਜ਼ਿੰਦਾ 32 ਬੋਰ ਕਾਰਤੂਸ ਅਤੇ ਇੱਕ ਲਾਇਸੈਂਸੀ ਡਬਲ-ਬੈਰਲ 12 ਬੋਰ ਬੰਦੂਕ ਬਰਾਮਦ ਕੀਤੀ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ ਸ਼ਿਕਾਇਤਕਰਤਾ ਦੀ ਨੁਕਸਾਨੀ ਗਈ ਗੱਡੀ ਬਰਾਮਦ ਕੀਤੀ ਹੈ, ਅਤੇ ਮੁਲਜ਼ਮਾਂ ਨਾਲ ਸਬੰਧਤ ਦੋ ਵਾਹਨ, ਇੱਕ ਜ਼ਿੰਦਾ ਕਾਰਤੂਸ ਅਤੇ ਇੱਕ ਗੋਲੀ ਦਾ ਖੋਲ ਪਹਿਲਾਂ ਹੀ ਬਰਾਮਦ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ’ਤੇ ਸ਼ਹਿਰ ਹੋਇਆ ਰੌਸ਼ਨ, ਨਗਰ ਪਾਲਿਕਾ ਨੇ ਲਾਈਆਂ ਬਿਜਲਈ ਲਾਈਟਾਂ ਅਗਲੀ ਖ਼ਬਰ ਦੀਵਾਲੀ ਨੂੰ ਲੈ ਕੇ ਫਾਇਰ ਬ੍ਰਿਗੇਡ ਵਿਭਾਗ ਅਲਰਟ 20 ਥਾਵਾਂ ’ਤੇ ਮੁਲਾਜ਼ਮਾਂ ਦੀਆਂ ਲਗਾਈਆਂ ਡਿਊਟੀਆਂ
Ad Position 24