07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਤਿੰਨ ਮੰਜ਼ਿਲਾ ਨਿਰਮਾਣ ਅਧੀਨ ਡਿੱਗੀ ਇਮਾਰਤ ਦੇ ਮਲਬੇ ’ਚੋਂ ਨਿਕਲੀਆਂ ਤਿੰਨ ਲਾਸ਼ਾਂ

ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਵਿਚ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ’ਤੇ ਬੀਤੇ ਦਿਨੀੰ ਵੱਡਾ ਹਾਦਸਾ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 08-11-2026
ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਵਿਚ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ’ਤੇ ਬੀਤੇ ਦਿਨੀੰ ਵੱਡਾ ਹਾਦਸਾ ਹੋਇਆ ਸੀ। ਅੱਜ ਇਸ ਮਲਬੇ ਵਿਚੋਂ ਦੱਬੀਆਂ ਹੋਈਆਂ ਤਿੰਨ ਲਾਸ਼ਾਂ ਨਿਕਲੀਆਂ ਹਨ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੇ ਨਾਂਅ ਸਹਿਦੇਵ ਚੌਧਰੀ (25) ਅਤੇ ਫ਼ਿਰੋਜ (37) ਹੈ। ਇਸ ਹਾਦਸੇ ਪ੍ਰਤੀ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਨਗਰ ਨਿਗਮ ਦੇ ਅਸਿਸਟੈਂਟ ਇੰਜੀਨੀਅਰ ਮੁਹੰਮਦ ਨਦੀਮ ਅਤੇ ਜੂਨੀਅਰ ਇੰਜੀਨੀਅਰ ਅਮਨ ਦਲਾਲ ਨੂੰ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਿਆ ਹੈ। ਇਹ ਨਿਰਮਾਣ ਅਧੀਨ ਇਮਾਰਤ ਤੰਗ ਗਲੀ ਵਿਚ ਹੋਣ ’ਤੇ ਅੱਗ ਬੁਝਾਊ ਗੱਡੀਆਂ, ਜੇ.ਸੀ.ਬੀ., ਐਂਬੂਲੈਂਸ ਨੂੰ ਪਹੁੰਚਣ ’ਚ ਕਾਫੀ ਪ੍ਰੇਸ਼ਾਨੀ ਹੋਈ ਸੀ। ਇਸ ਇਮਾਰਤ ਪ੍ਰਤੀ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ। ਦਿੱਲੀ ਪੁਲਿਸ ਵਲੋਂ ਧਾਰਾ 105 (ਬੀ.ਐਨ.ਐਸ.) ਦੇ ਅਧੀਨ ਕੇਸ ਦਰਜ ਕਰਕੇ ਤਿੰਨ ਠੇਕੇਦਾਰਾਂ (ਸਿਰਾਜ, ਤਾਜੁਦੀਨ ਅਤੇ ਫੁਰਕਾਨ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਨਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਆਪਣਾ ਦਲ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਦੇਣ ਯੋਗਦਾਨ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Ad Position 24