07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਵਧਣ ਨਾਲ ਕੀਮਤ ’ਤੇ ਵੀ ਪਿਆ ਅਸਰ

ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ ਅਤੇ ਨਾਲ ਹੀ ਕੀਮਤ ਵੀ ਵਧੀ ਹੈ।

Ad Position 21
No active advertisement
ਅਜੀਤ ਡੈਸਕ 08-11-2026
ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ ਅਤੇ ਨਾਲ ਹੀ ਕੀਮਤ ਵੀ ਵਧੀ ਹੈ। ਵਿਸ਼ੇਸ਼ ਕਰਕੇ ਗੁਲਾਬ ਅਤ਼ੇ ਕਮਲ ਦੇ ਫੁੱਲ ਦੀ ਮੰਗ ਜ਼ਿਆਦਾ ਹੈ। ਕਮਲ ਦੇ ਇਕ ਫੁੱਲ ਦੀ ਕੀਮਤ 100 ਰੁਪਏ ਤੋਂ ਵੀ ਜ਼ਿਆਦਾ ਹੋਈ ਹੈ। ਗਾਜ਼ੀਪੁਰ ਫੁੱਲ ਮੰਡੀ ਵਿਚ ਦਿੱਲੀ ਅਤੇ ਐਨ.ਸੀ.ਆਰ. ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੋਕ ਇਸ ਮੰਡੀ ਵਿਚ ਪੁੱਜ ਰਹੇ ਹਨ। ਗਾਜ਼ੀਪੁਰ ਫੁੱਲ ਮੰਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਮੌਕੇ ਫੁੱਲਾਂ ਦੀ ਮੰਗ ਪਹਿਲਾਂ ਨਾਲੋਂ ਵਧਣ ਦੇ ਕਾਰਨ ਮੰਡੀ ਵਿਚ ਫੁੱਲਾਂ ਦੀ ਕਮੀ ਆ ਗਈ ਹੈ, ਕਿਉਂਕਿ ਫੁੱਲਾਂ ਦੀ ਆਮਦ ਪਹਿਲਾਂ ਦੀ ਤਰ੍ਹਾਂ ਹੀ ਹੋ ਰਹੀ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਦਿਨੀਂ ਬਾਰਿਸ਼ ਹੋਣ ’ਤੇ ਫੁੱਲਾਂ ਦੀ ਖੇਤੀ ਪ੍ਰਭਾਵਿਤ ਹੋਈ, ਜਿਸ ਕਰਕੇ ਫੁੱਲਾਂ ਦੀ ਕੁਆਲਿਟੀ ’ਤੇ ਵੀ ਫ਼ਰਕ ਪਿਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੇਂਦੇ ਦੇ ਫੁੱਲ 100 ਰੁਪਏ ਪ੍ਰਤੀ ਕਿਲੋ, ਦੇਸੀ ਗੁਲਾਬ, 550 ਤੋਂ 600 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਅਤੇ ਕਮਲ ਦਾ ਇਕ ਫੁੱਲ ਥੋਕ ਰੇਟ ਵਿਚ 50 ਤੋਂ 60 ਰੁਪਏ ਪ੍ਰਤੀ ਪੀਸ ਵਿਕ ਰਿਹਾ ਹੈ। ਇਥੋਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੌਕੇ ’ਤੇ ਸਾਰੇ ਫੁੱਲਾਂ ਦੀ ਕੀਮਤ ਵੱਧ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਹਰਲੀ ਸਫ਼ਾਈ ਕਰਨ ਦੇ ਨਾਲ ਸਾਨੂੰ ਆਪਣੇ ਅੰਦਰਲੀ ਸਫ਼ਾਈ ਵੀ ਕਰਨੀ ਚਾਹੀਦੀ ਹੈ–ਸੰਤ ਰਜਿੰਦਰ ਸਿੰਘ ਅਗਲੀ ਖ਼ਬਰ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਡਿਜੀਟਲ ਸਸ਼ਕਤੀਕਰਨ ਦੀ ਪਹਿਲ ਪ੍ਰਤੀ ਪ੍ਰੋਗਰਾਮ ਕਰਵਾਇਆ
Ad Position 24