07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰੇਲਵੇ ਸਟੇਸ਼ਨਾਂ ਤੇ ਬੱਸ ਅੱਡੇ ’ਤੇ ਲੋਕਾਂ ਦੀ ਲੱਗੀ ਭੀੜ ਦੀਵਾਲੀ ਮੌਕੇ ’ਤੇ ਘਰਾਂ ਨੂੰ ਜਾ ਰਹੇ ਨੇ ਯਾਤਰੀ

ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡੇ ’ਤੇ ਦੀਵਾਲੀ ਮੌਕੇ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 08-11-2026
ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡੇ ’ਤੇ ਦੀਵਾਲੀ ਮੌਕੇ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼, ਬਿਹਾਰ ਨੂੰ ਜਾਣ ਵਾਲੇ ਲੋਕਾਂ ਦੀ ਗਿਣਤੀ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਰੇਲਵੇ ਸਟੇਸ਼ਨਾਂ ਤੇ ਬੱਸ ਅੱਡੇ ’ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਅਨੰਦ ਵਿਹਾਰ ਬੱਸ ਅੱਡੇ ’ਤੇ ਲੋਕ ਬੱਸ ਰਾਹੀਂ ਆਪਣੇ ਘਰਾਂ ਨੂੰ ਜਾਣ ਲਈ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਯਾਤਰੀਆਂ ਦੀ ਇੰਨੀ ਗਿਣਤੀ ਹੈ ਕਿ ਕੋਸ਼ੰਭੀ ਬੱਸ ਅੱਡੇ ਤੋਂ ਹੋਰ ਬੱਸਾਂ ਵਿਸ਼ੇਸ਼ ਤੌਰ ’ਤੇ ਚਲਾਈਆਂ ਗਈਆਂ ਹਨ। ਇਥੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੁਰੱਖਿਆ ਅਤੇ ਹੋਰ ਪ੍ਰਬੰਧ ਢਿੱਲੇ ਵੇਖੇ ਗਏ ਹਨ। ਅਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਜਿਨ੍ਹਾਂ ਯਾਤਰੀਆਂ ਕੋਲ ਜਨਰਲ ਟਿਕਟ ਹਨ, ਉਨ੍ਹਾਂ ਨੂੰ ਪਹਿਲਾਂ ਕਿਸੇ ਹੋਰ ਥਾਂ ’ਤੇ ਬਿਠਾਇਆ ਗਿਆ ਹੈ ਅਤੇ ਗੱਡੀ ਚੱਲਣ ਤੋਂ ਪਹਿਲਾਂ ਇਨ੍ਹਾਂ ਨੂੰ ਸੰਬੰਧਿਤ ਪਲੇਟਫਾਰਮ ’ਤੇ ਲਿਜਾਇਆ ਜਾ ਰਿਹਾ ਹੈ। ਜਦੋਂ ਵੀ ਕੋਈ ਰੇਲ ਗੱਡੀ ਪਲੇਟਫਾਰਮ ’ਤੇ ਰੁਕਦੀ ਹੈ ਤਾਂ ਚੜ੍ਹਨ ਵਾਲਿਆਂ ਦੀ ਧੱਕਾ-ਮੁੱਕੀ ਹੋ ਰਹੀ ਹੈ ਪ੍ਰੰਤੂ ਫਿਰ ਵੀ ਰੇਲਵੇ ਪੁਲਿਸ ਇਨ੍ਹਾਂ ਲੋਕਾਂ ਨੂੰ ਸਮਝਾ ਰਹੀ ਹੈ। ਪੁਲਿਸ ਸਾਰੇ ਸਟੇਸ਼ਨਾਂ ’ਤੇ ਗਸ਼ਤ ਵੀ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਫੜੇ 91.910 ਕਿੱਲੋ ਪਟਾਕੇ ਅਗਲੀ ਖ਼ਬਰ ਦਿੱਲੀ ਕਮੇਟੀ ਦੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ (ਸਰਾਂ) ਵਿਖੇ ਚੇਅਰਮੈਨ ਖ਼ਾਲਸਾ ਵਲੋਂ ਸਟਾਫ ਨਾਲ ਬੰਦੀ ਛੋੜ ਦਿਵਸ ਅਤੇ...
Ad Position 24