13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪ੍ਰਗਤੀ ਮੈਦਾਨ ਵਿਖੇ ਅੰਤਰਰਾਸ਼ਟਰੀ ਵਪਾਰ ਮੇਲੇ ਦੀ ਹੋਈ ਸ਼ੁਰੂਆਤ ਪਹਿਲੇ ਛੇ ਦਿਨ ‘ ਬਿਜ਼ਨਸ ਡੇਅ ’ ਹੋਣਗੇ

ਨਵੀਂ ਦਿੱਲੀ, 13 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 45ਵੇਂ ਅੰਤਰਰਾਸ਼ਟਰੀ ਵਪਾਰ ਮੇਲਾ ਇਸ ਵਾਰ ਅੱਜ ਸ਼ੁਰੂ ਹੋਇਆ ਹੈ, ਪ੍ਰੰਤੂ ਇਸ ਵਿਚ ਕੇਵਲ ਰਸਮੀ ਉਦਘਾਟਨ ਹੀ ਹੋਇਆੈ।

Ad Position 21
No active advertisement
ਅਜੀਤ ਡੈਸਕ 14-11-2026
ਨਵੀਂ ਦਿੱਲੀ, 13 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 45ਵੇਂ ਅੰਤਰਰਾਸ਼ਟਰੀ ਵਪਾਰ ਮੇਲਾ ਇਸ ਵਾਰ ਅੱਜ ਸ਼ੁਰੂ ਹੋਇਆ ਹੈ, ਪ੍ਰੰਤੂ ਇਸ ਵਿਚ ਕੇਵਲ ਰਸਮੀ ਉਦਘਾਟਨ ਹੀ ਹੋਇਆੈ। ਅਸਲ ਤੌਰ ’ਤੇ ਇਹ ਅੰਤਰਰਾਸ਼ਟਰੀ ਮੇਲਾ 14 ਨਵੰਬਰ ਤੋਂ ਸ਼ੁਰੂ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਇਹ ਮੇਲਾ 13 ਨਵੰਬਰ ਤੋਂ ਸ਼ੁਰੂ ਹੋਇਆ ਹੈ। ਇਸ ਵਾਰ ਮੇਲੇ ਵਿਚ 3500 ਤੋਂ ਜ਼ਿਆਦਾ ਪ੍ਰਦਰਸ਼ਕ ਸ਼ਾਮਿਲ ਹਨ ਅਤੇ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ 51 ਕੇਂਦਰੀ ਮੰਤਰਾਲਿਆ, ਸਰਕਾਰੀ ਵਿਭਾਗਾਂ, ਸਰਵਜਨਕ ਉਪਕਰਣਾਂ ਅਤੇ ਬੈਂਕਾਂ ਦੀ ਭਾਗੀਦਾਰੀ ਹੈ। ਬਿਹਾਰ, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਪਾਰਟਨਰ ਹਨ, ਜਦੋਂਕਿ ਦਿੱਲੀ, ਆਸਾਮ, ਝਾਰਖੰਡ ਅਤੇ ਪੱਛਮੀ ਬੰਗਾਲ ਫੋਕਸ ਰਾਜ ਦ ਤੌਰ ’ਤੇ ਸ਼ਾਮਿਲ ਹਨ। ਮੇਲੇ ਵਿਚ ਹਾਲ ਆਫ ਇੰਸੀਪੀਰੀਐਂਸ ਵੀ ਆਕਰਸਿ਼ਤ ਕੇਂਦਰ ਬਣਿਆ ਹੋਇਆ ਹੈ। ਵੱਖ-ਵੱਖ ਰਾਜਾਂ ਦੇ ਮੰਡਪ ਖੂਬ ਸਜੇ ਹੋਏ ਹਨ ਅਤੇ ਡਿਜੀਟਲ ਸਕਰੀਨਾਂ ਲੱਗੀਆਂ ਹੋਈਆਂ ਹਨ। ਬਿਜ਼ਨਸ ਵਾਲੇ ਦਿਨਾਂ ਦੇ ਵਪਾਰਕ ਖਰੀਦਦਾਰਾਂ ਅਤੇ ਕੰਪਨੀਆਂ ਦੇ ਵਿਚ ਬੀ-2 ਬੀ ਸੰਵਾਦ ਅਤੇ ਕਾਰੋਬਾਰੀ ਸੰਪਰਕ ਦਾ ਵੀ ਇਥੇ ਪ੍ਰੋਗਰਾਮ ਬਣਾਇਆ ਗਿਆ ਹੈ। ਆਮ ਲੋਕਾਂ ਦੇ ਲਈ ਇਹ ਮੇਲਾ 19 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਖੁੱਲ੍ਹਾ ਰਹੇਗਾ। ਮੇਲੇ ਦੇ ਟਿਕਟ ਆਈ. ਟੀ. ਪੀ. ਓ. ਦੇ ਮੋਬਾਈਲ ਐਪ ਅਤੇ ਡੀ. ਐਮ. ਆਰ. ਸੀ. ਦੀ ਸਹਾਇਤਾ ਤੋਂ ਲਏ ਜਾ ਸਕਦੇ ਹਨ ਅਤੇ ਆਫ ਲਾਈਨ ਟਿਕਟ ਦੇ ਲਈ 55 ਮੈਟਰੋ ਸਟੇਸ਼ਨ ਨਿਰਧਾਰਤ ਕੀਤੇ ਗਏ ਹਨ। ਇਸ ਵਾਰ ਮੇਲੇ ਦਾ ਟਿਕਟ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਤੋਂ ਨਹੀਂ ਮਿਲਣਗੇ। ਪਹਿਲੇ 6 ਦਿਨਾਂ ਦੇ ਵਿਚ ਇਸ ਮੇਲੇ ਵਿਚ ਜ਼ਿਆਦਾ ਭੀੜ -ਭੜੱਕਾ ਨਹੀਂ ਹੈ ਅਤੇ ਮੰਡਪਾਂ ਵਿਚ ਸਟਾਲਾਂ ਦੇ ਹਰ ਤਰ੍ਹਾਂ ਦੇ ਉਤਪਾਦ ਲੱਗੇ ਹੋਏ ਹਨ। ਬੇਸ਼ਕ ਸ਼ੁਰੂ ਦੇ ਦਿਨਾਂ ਵਿਚ ਲੱਗੇ ਸਟਾਲਾਂ ’ਤੇ ਜ਼ਿਆਦਾ ਵਿਕਰੀ ਨਹੀਂ ਹੋਵੇਗੀ ਪ੍ਰੰਤੂ 19 ਨਵੰਬਰ ਤੋਂ ਲੋਕ ਇਥੇ ਆ ਕੇ ਖੂਬ ਖਰੀਦਦਾਰੀ ਕਰਨਗੇ। ਇਸ ਵਾਰ ਇਸ ਮੇਲੇ ਵਿਚ ਥਾਈਲੈਂਡ, ਈਰਾਨ, ਘਾਨਾ, ਨਿਪਾਲ, ਅਫਗਾਨਿਸਤਾਨ, ਸੰਯੁਕਤ ਅਰਬ ਅਮੀਰਾਤ, ਤੁਰਕੀ, ਚੀਨ, ਸ੍ਰੀਲੰਕਾ, ਬੰਗਲਾਦੇਸ਼ ਆਦਿ ਦੀ ਭਾਗੀਦਾਰੀ ਹੋਈ ਹੈ। ਇਨ੍ਹਾਂ ਦੇਸ਼ਾਂ ਦੇ ਉਤਪਾਦ ਪ੍ਰਦਰਸ਼ਿਤ ਹਨ। ਮੇਲੇੇ ਵਿਚ ਵਿਦੇਸ਼ੀ ਅਤੇ ਦੇਸੀ ਉਤਪਾਦਾਂ ਦੀ ਕਾਫੀ ਭਰਮਾਰ ਹੈ। ਇਲੈਕਟ੍ਰਾਨਿਕਸ, ਘਰੇਲੂ ਸਜਾਵਟ, ਰਸੋਈ ਦਾ ਸਾਮਾਨ, ਕੱਪੜੇ, ਫੁੱਟਵੀਅਰ, ਖਾਦ ਪਦਾਰਥ, ਕਾਸਮੈਟਿਕਸ ਵੀ ਖੂਬ ਸਜਿਆ ਹੋਇਆ ਹੈ। ਪੂਰੇ ਮੇਲੇ ਵਿਚ ਸੁਰੱਖਿਆ ਦੇ ਹਰ ਪੱਖ ਤੋਂ ਪੂਰੇ ਪ੍ਰਬੰਧ ਕੀਤੇ ਹਨ ਅਤੇ ਦਿੱਲੀ ਪੁਲਿਸ ਅਤੇ ਹੋੋਰ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਬਹਿਕ ਖ਼ਾਸ, ਅਬੋਹਰ, ਸੁਰੇਸ਼ ਵਾਲਾ, ਫ਼ਾਜ਼ਿਲਕਾ ਸ਼ਹਿਰ ਤੇ ਜਲਾਲਾਬਾਦ ਤੱਕ ਫਾਇਰਿੰਗ ਦੀਆਂ ਘਟਨਾਵਾਂ ਨੇ ਪੁਲਿਸ ਪ੍ਰਸ਼ਾਸਨ ਦੀ ਕ... ਅਗਲੀ ਖ਼ਬਰ 14-11-2026
Ad Position 24