ਪੁਲਿਸ ਨੇ 12 ਘੰਟਿਆਂ ’ ਚ ਚੋਰੀ ਦਾ ਮਾਮਲਾ ਸੁਲਝਾਇਆ
ਨਵੀਂ ਦਿੱਲੀ, 13 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੇ ਥਾਣਾ ਹਰਸ਼ ਵਿਹਾਰ ਦਿੱਲੀ ’ਚ ਦਰਜ ਇਕ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ ਅੰਦਰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਵਿਚ ਸ਼ਾਮਿਲ ਤਿੰਨ ਚੋਰਾਂ ਨੂੰ ਫੜ ਲਿਆ ਹੈ।
ਨਵੀਂ ਦਿੱਲੀ, 13 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੇ ਥਾਣਾ ਹਰਸ਼ ਵਿਹਾਰ ਦਿੱਲੀ ’ਚ ਦਰਜ ਇਕ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ ਅੰਦਰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਵਿਚ ਸ਼ਾਮਿਲ ਤਿੰਨ ਚੋਰਾਂ ਨੂੰ ਫੜ ਲਿਆ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਦੋ ਲੈਪਟਾਪ, ਇਕ ਕੀ-ਬੋਰਡ ਤੇ ਇਕ ਮਾਊਸ ਬਰਾਮਦ ਕੀਤਾ ਹੈ। ਇਨ੍ਹਾਂ ਚੋਰਾਂ ਦੇ ਨਾਂਅ ਲਲਤੇਸ਼ ਉਰਫ਼ ਲੱਕੀ (34) ਹਰਸ਼ ਵਿਹਾਰ, ਗਾਜ਼ੀਆਬਾਦ ਯੂ.ਪੀ., ਕਿਸ਼ਨ ਸ਼ਰਮਾ (29) ਗਗਨ ਵਿਹਾਰ, ਗਾਜ਼ੀਆਬਾਦ ਯੂ.ਪੀ. ਅਤੇ ਕੋਕੀ (28) ਵਾਸੀ ਹਰਸ਼ ਵਿਹਾਰ ਦਿੱਲੀ ਹਨ। ਇਨ੍ਹਾਂ ਤਿੰਨੇ ਚੋਰਾਂ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਸ ਮਾਮਲੇ ਪ੍ਰਤੀ ਥਾਣਾ ਹਰਸ਼ ਵਿਹਾਰ ਦੇ ਆਰ.ਕੇ. ਕੰਪਿਊਟਰ ਇੰਸਟੀਚਿਊਟ ਵਲੋਂ ਹੋਈ ਚੋਰੀ ਪ੍ਰਤੀ ਸ਼ਿਕਾਇਤ ਮਿਲੀ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਨਾਲ ਹੀ ਸਥਾਨਕ ਖੁਫੀਆ ਜਾਣਕਾਰੀ ਵੀ ਲਈ। ਇਸ ਤੋਂ ਇਲਾਵਾ ਤਕਨੀਕੀ ਜਾਣਕਾਰੀ ਵੀ ਲਈ ਅਤੇ ਇਸੇ ਆਧਾਰ ’ਤੇ ਪੁਲਿਸ ਨੇ ਚੋਰਾਂ ਨੂੰ ਫੜ ਲਿਆ ਅਤੇ ਮਾਮਲਾ ਦਰਜ ਕੀਤਾ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।