13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਗੀਤਾ ਭਵਨ ਕਮੇਟੀ ਵੱਲੋਂ ਕੱਤਕ ਮਹੀਨੇ ਵਿੱਚ ਪ੍ਰਭਾਤ ਫੇਰੀ ਜਾਰੀ

ਕਾਲਾਂਵਾਲੀ/ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਗੀਤਾ ਭਵਨ ਕਮੇਟੀ ਵੱਲੋਂ ਕੱਤਕ ਮਹੀਨੇ ਦੇ ਮੌਕੇ ’ਤੇ ਪ੍ਰਭਾਤ ਫੇਰੀ ਜਾਰੀ ਹੈ। ਅੱਜ ਦੀ ਪ੍ਰਭਾਤ ਫੇਰੀ ਵਾਰਡ 10 ਦੇ ਓਮ ਪ੍ਰਕਾਸ਼ ਚੂੜੀਆ ਵਾਲੀ ਗਲੀ ਵਿੱਚ ਨਰੇਸ਼ ਕੁਮਾਰ ਕੁਰੂੰਗਾਂਵਾਲੀ ਵਾਲੇ ਦੇ ਘਰ ਪਹੁੰਚੀ।

Ad Position 21
No active advertisement
ਅਜੀਤ ਡੈਸਕ 14-11-2026
ਕਾਲਾਂਵਾਲੀ/ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਗੀਤਾ ਭਵਨ ਕਮੇਟੀ ਵੱਲੋਂ ਕੱਤਕ ਮਹੀਨੇ ਦੇ ਮੌਕੇ ’ਤੇ ਪ੍ਰਭਾਤ ਫੇਰੀ ਜਾਰੀ ਹੈ। ਅੱਜ ਦੀ ਪ੍ਰਭਾਤ ਫੇਰੀ ਵਾਰਡ 10 ਦੇ ਓਮ ਪ੍ਰਕਾਸ਼ ਚੂੜੀਆ ਵਾਲੀ ਗਲੀ ਵਿੱਚ ਨਰੇਸ਼ ਕੁਮਾਰ ਕੁਰੂੰਗਾਂਵਾਲੀ ਵਾਲੇ ਦੇ ਘਰ ਪਹੁੰਚੀ। ਪ੍ਰਭਾਤ ਫੇਰੀ ਪਹੁੰਚਣ ’ਤੇ ਨਰੇਸ਼ ਕੁਮਾਰ ਦੇ ਪਰਿਵਾਰ ਨੇ ਫੁੱਲਾਂ ਨਾਲ ਸਵਾਗਤ ਕੀਤਾ।ਪ੍ਰਭਾਤ ਫੇਰੀ ਦੌਰਾਨ ਸਮੂਹ ਮੈਂਬਰਾਂ ਨੇ ਭਗਵਾਨ ਕ੍ਰਿਸ਼ਨ ਅਤੇ ਭਗਵਾਨ ਰਾਮ ਨੂੰ ਸਮਰਪਿਤ ਭਜਨ ਗਾਏ। ਇਸ ਮੌਕੇ ਗੀਤਾ ਭਵਨ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਬਾਂਸਲ ਨੇ ਕਿਹਾ ਕਿ ਕੱਤਕ ਦੇ ਮਹੀਨੇ ਦੌਰਾਨ ਹਰ ਸਵੇਰ ਪ੍ਰਭਾਤ ਫੇਰੀ ਜਾਰੀ ਰਹੇਗੀ, ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦਾ ਦੌਰਾ ਕੀਤਾ ਜਾਵੇਗਾ। ਪ੍ਰਭਾਤ ਫੇਰੀ ਵਿੱਚ ਵਿਨੋਦ ਸ਼ਰਮਾ, ਨਗਰ ਕੌਂਸਲਰ ਸੁਭਾਸ਼ ਸ਼ਰਮਾ, ਐਡਵੋਕੇਟ ਦਿਨੇਸ਼ ਬਾਂਸਲ, ਸੋਨੂੰ ਬਾਂਸਲ, ਮਹੇਸ਼ ਭਾਟੀਆ, ਰਮੇਸ਼ ਭਾਟੀਆ, ਪਿੰਟੂ ਗੁਪਤਾ, ਆਤਮਾ ਰਾਮ, ਰਾਜੂ ਬਾਵਾ, ਦੀਪੂ ਬਾਂਸਲ, ਸੰਜੇ ਮਹਿਤਾ, ਸ਼ਾਲੂ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿੱਚ ਹੁਣ ਤੱਕ 3,62,985 ਮੀਟ੍ਰਿਕ ਟਨ ਝੋਨੇ ਦੀ ਖਰੀਦ ਅਗਲੀ ਖ਼ਬਰ ਹਲਕਾ ਵਿਧਾਇਕ ਭੁੱਲਰ ਨੇ ਪਿੰਡ ਮੱਧਰੇ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 40 ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ
Ad Position 24