14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਪਵੇਲੀਅਨ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 14 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਦਿੱਲੀ ਪਵੇਲੀਅਨ ਦਾ ਉਦਘਾਟਨ ਆਪਣੇ ਕਰ-ਕਮਲਾਂ ਨਾਲ ਕੀਤਾ।

Ad Position 21
No active advertisement
ਮੇਲੇ ਦੌਰਾਨ ਲੱਦਾਖ ਪਵੇਲੀਅਨ ਦਾ ਉਦਘਾਟਨ ਕਰਦੇ ਹੋਏ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ। 15-11-2026
ਨਵੀਂ ਦਿੱਲੀ, 14 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਦਿੱਲੀ ਪਵੇਲੀਅਨ ਦਾ ਉਦਘਾਟਨ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਸਾਲ ਮੇਲੇ ਵਿਚ ਦਿੱਲੀ ਨੂੰ ਫੋਕਸ ਰਾਜ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ, ਜਦਕਿ ਪੂਰੇ ਮੇਲੇ ਦੀ ਥੀਮ ‘ਵਿਕਾਸ ਅਤੇ ਵਿਰਾਸਤ’ ਰੱਖੀ ਗਈ ਹੈ। ਦਿੱਲੀ ਪਵੇਲੀਅਨ ਵਿਚ 50 ਤੋਂ ਜ਼ਿਆਦਾ ਵੱਖ-ਵੱਖ ਸਟਾਲ ਲਗਾਏ ਗਏ ਹਨ ਅਤੇ ਇਨ੍ਹਾਂ ਵਿਚ 10 ਸਟਾਲ ਅਜਿਹੇ ਹਨ, ਜੋ ਕਿ ਵਿਸ਼ੇਸ਼ ਰੂਪ ਵਿਚ ਔਰਤ ਕਾਰੋਬਾਰੀਆਂ ਨੂੰ ਸਮਰਪਿਤ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵੱਖ-ਵੱਖ ਸਟਾਲਾਂ ਨੂੰ ਸਰਮਪਿਤ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਕਾਰੋਬਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਪਵੇਲੀਅਨ ਵਿਚ ਦਿੱਲੀ ਦੀ ਸਮੁੱਚੀ ਵਿਰਾਸਤ, ਸਥਾਨਕ ਸ਼ਿਲਪ ਕੌਸ਼ਲ, ਸਵੱਛ ਅਤੇ ਪੁਨਰਜੀਵਤ ਜਮਨਾ ਦਾ ਕੀਤਾ ਜਾ ਰਿਹਾ ਯਤਨ, ਗਰੀਨ ਮੋਬਿਲਟੀ ਅਤੇ ਭਵਿੱਖ ਦੇ ਨਾਲ ਜੁੜੀਆਂ ਹੋਈਆਂ ਪ੍ਰੀ-ਯੋਜਨਾਵਾਂ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਲਖਾਨ ਦੇ ਐਲ.ਜੀ. ਵਿਨੈ ਕੁਮਾਰ ਸਕਸੈਨਾ ਨੇ ਲਦਾਖ ਪਵੇਲੀਅਨ ਦਾ ਉਦਘਾਟਨ ਕੀਤਾ, ਜਿਸ ਵਿਚ 14 ਸਟਾਲ ਹਨ। ਵੱਖ-ਵੱਖ ਸਟਾਲਾਂ ’ਤੇ ਲੱਦਾਖ ਦੀ ਸੱਭਿਆਚਾਰਕ ਵਿਰਾਸਤ ਅਤੇ ਜੀ.ਆਈ. ਟੈਗ ਵਾਲੇ ਪ੍ਰੰਪਰਾਗਤ ਉਤਪਾਦ ਪ੍ਰਦਰਸ਼ਿਤ ਹਨ, ਜਿਸ ਵਿਚ ਪਸ਼ਮੀਨਾ, ਹੈਂਡਲੂਮ, ਹਸਤਸਿਲਪ, ਕਢਾਈ ਅਤੇ ਹੋਰ ਅਨੇਕਾਂ ਉਤਪਾਦ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ - ਸੰਗਤਾਂ ’ ਚ ਭਾਰੀ ਉਤਸ਼ਾਹ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ ਚ ਸਦਰ ਪੁਲਿਸ ਜ਼ੀਰਾ ਵਲੋਂ ਦਰਜਨਾਂ ਕਿਸਾਨਾਂ ਖ਼ਿਲਾਫ਼ ਪਰਚੇ ਦਰਜ
Ad Position 24