ਪੁਲਿਸ ਨੇ ਫੜੇ ਦੋ ਬੰਗਲਾਦੇਸ਼ੀ ਨਾਗਰਿਕ
ਨਵੀਂ ਦਿੱਲੀ, 14 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਦੇ ਫੌਰਨਰ ਸੈੱਲ ਵਲੋਂ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਤੇ ਦੋ ਵਿਦੇਸ਼ੀ (ਬੰਗਲਾਦੇਸ਼ੀ) ਨਾਗਰਿਕਾਂ ਨੂੰ ਕਾਬੂ ਕੀਤਾ ਹੈ।
ਨਵੀਂ ਦਿੱਲੀ, 14 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਦੇ ਫੌਰਨਰ ਸੈੱਲ ਵਲੋਂ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਤੇ ਦੋ ਵਿਦੇਸ਼ੀ (ਬੰਗਲਾਦੇਸ਼ੀ) ਨਾਗਰਿਕਾਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਵਿਦੇਸ਼ੀ ਨਾਗਰਿਕ ਭਾਰਤ ਵਿਚ ਆਪਣੇ ਡਬਲ ਐਂਟਰੀ ਵੀਜ਼ਾ ਅਧੀਨ ਪ੍ਰਤੀ ਫੇਰੀ ਲਈ ਨਿਰਧਾਰਤ 15 ਦਿਨਾਂ ਦੀ ਮਿਆਦ ਤੋਂ ਵੱਧ ਸਮੇਂ ਤੱਕ ਰੁਕੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੋਵੇਂ ਨਾਗਰਿਕਾਂ ਨੂੰ ਫਾਰ.ਆਰ.ਆਰ.ਓ. (ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ) ਦੇ ਸਾਹਮਣੇ ਪੇਸ਼ ਕੀਤਾ ਅਤੇ ਉਨ੍ਹਾਂ ਨੇ ਪਾਬੰਦੀ ਦੇ ਹੁਕਮ ਜਾਰੀ ਕਰ ਕੇ ਦੇਸ਼ ਨਿਕਾਲੇ ਦੀ ਅਗਲੀ ਕਾਰਵਾਈ ਪੂਰੀ ਹੋਣ ਤੱਕ ਇਨ੍ਹਾਂ ਨੂੰ ਸੇਵਾ ਧਾਮ ਸਥਿਤ ਨਜ਼ਰਬੰਦੀ ਕੇਂਦਰ ਵਿਚ ਭੇਜ ਦਿੱਤਾ ਹੈ। ਇਨ੍ਹਾਂ ਦਾ ਨਾਂਅ ਅਮਜ਼ਦ ਹੁਸੈਨ (25) ਵਾਸੀ ਨੋਆਖਾਲੀ, ਬੰਗਲਾਦੇਸ਼ ਜੋ ਕਿ 14-9-2026 ਨੂੰ ਭਾਰਤ ’ਚ ਦਾਖ਼ਲ ਹੋਇਆ ਸੀ। ਦੂਸਰੇ ਨਾਗਰਿਕ ਦਾ ਨਾਂਅ ਜਸੀਮ ਮੁੱਲਾ (22) ਵਾਸੀ ਗੋਪਾਲਗੰਜ਼ ਬੰਗਲਾਦੇਸ਼, ਜੋ 13-9-2026 ਨੂੰ ਭਾਰਤ ਦਾਖ਼ਲ ਹੋਇਆ ਸੀ। ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ।