ਪੁਲਿਸ ਨੇ ਅਸਲ੍ਹਾ ਐਕਟ ਅਧੀਨ ਫੜੇ ਦੋ ਮੁਲਜ਼ਮ
ਨਵੀਂ ਦਿੱਲੀ, 14 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਜ਼ਿਲ੍ਹੇ ਦੇ ਥਾਣਾ ਨਿਹਾਲ ਵਿਹਾਰ ਅਤੇ ਰਨਹੋਲਾ ਦੀ ਪੁਲਿਸ ਨੇ ਅਸਲ੍ਹਾ ਐਕਟ ਅਧੀਨ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਫੜਿਆ ਹੈ ਅਤੇ ਇਨ੍ਹਾਂ ਕੋਲੋਂ 2 ਬਟਨ ਵਾਲੇ ਚਾਕੂ ਤੇ ਚੋਰੀ ਕੀਤਾ ਹੋਇਆ ਮੋਬਾਈਲ ਬਰਾਮਦ ਕੀਤਾ ਹੈ।
ਨਵੀਂ ਦਿੱਲੀ, 14 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਜ਼ਿਲ੍ਹੇ ਦੇ ਥਾਣਾ ਨਿਹਾਲ ਵਿਹਾਰ ਅਤੇ ਰਨਹੋਲਾ ਦੀ ਪੁਲਿਸ ਨੇ ਅਸਲ੍ਹਾ ਐਕਟ ਅਧੀਨ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਫੜਿਆ ਹੈ ਅਤੇ ਇਨ੍ਹਾਂ ਕੋਲੋਂ 2 ਬਟਨ ਵਾਲੇ ਚਾਕੂ ਤੇ ਚੋਰੀ ਕੀਤਾ ਹੋਇਆ ਮੋਬਾਈਲ ਬਰਾਮਦ ਕੀਤਾ ਹੈ। ਇਨ੍ਹਾਂ ਦੇ ਨਾਂਅ ਸੂਰਜ (27) ਨਿਵਾਸੀ ਨਿਹਾਲ ਵਿਹਾਰ ਦਿੱਲੀ ਅਤੇ ਗਿਰਵਰ (25) ਨਿਵਾਸੀ ਮੰਗੋਲਪੁਰੀ ਦਿੱਲੀ ਹਨ। ਇਨ੍ਹਾਂ ਦੋਵੇਂ ਥਾਣਿਆਂ ਦੀ ਪੁਲਿਸ ਨਾਜਾਇਜ਼ ਅਸਲ੍ਹੇ ਪ੍ਰਤੀ ਲਗਾਤਾਰ ਨਿਗਰਾਨੀ ਰੱਖ ਰਹੀ ਸੀ ਅਤੇ ਨਾਲ ਹੀ ਹਰ ਇਲਾਕੇ ਵਿਚ ਗਸ਼ਤ ਵੀ ਕਰ ਰਹੀ ਸੀ। ਇਨ੍ਹਾਂ ਦੋਵੇਂ ਦੋਸ਼ੀਆਂ ਪ੍ਰਤੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ ’ਤੇ ਇਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ। ਪੁਲਿਸ ਨੇ ਅਸਲ੍ਹਾ ਐਕਟ ਅਧੀਨ ਧਾਰਾ (303) (2) ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰਨ ਤੋਂ ਇਲਾਵਾ ਇਨ੍ਹਾਂ ਦਾ ਪਿਛਲਾ ਰਿਕਾਰਡ ਵੀ ਵੇਖ ਰਹੀ ਹੈ।