21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਫੈੱਡਰੇਸ਼ਨ ਆਫ਼ ਸੀਡ ਇੰਡਸਟਰੀ ਆਫ਼ ਇੰਡੀਆ ਦਾ ਹੋਇਆ ਦੂਸਰਾ ਸੰਮੇਲਨ

ਨਵੀਂ ਦਿੱਲੀ, 21 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਭਾਰਤ ਨੂੰ ਵੈਸ਼ਵਿਕ ਬੀਜ ਵਪਾਰ ਵਿਚ ਹਿੱਸੇਦਾਰੀ ਦਿਵਾਉਣ ਪ੍ਰਤੀ ਬੀਜ ਉਦਯੋਗ ਨੇ ਨਿਰਯਾਤ ਨਾਲ ਜੁੜੀਆਂ ਮਨਜ਼ੂਰੀਆਂ ਦੀ ਪ੍ਰਕਿਰਿਆ ਸਰਲ ਅਤੇ ਤੇਜ਼ ਕਰਨ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 22-11-2026
ਨਵੀਂ ਦਿੱਲੀ, 21 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਭਾਰਤ ਨੂੰ ਵੈਸ਼ਵਿਕ ਬੀਜ ਵਪਾਰ ਵਿਚ ਹਿੱਸੇਦਾਰੀ ਦਿਵਾਉਣ ਪ੍ਰਤੀ ਬੀਜ ਉਦਯੋਗ ਨੇ ਨਿਰਯਾਤ ਨਾਲ ਜੁੜੀਆਂ ਮਨਜ਼ੂਰੀਆਂ ਦੀ ਪ੍ਰਕਿਰਿਆ ਸਰਲ ਅਤੇ ਤੇਜ਼ ਕਰਨ ਦੀ ਮੰਗ ਕੀਤੀ ਹੈ। ਫੈੱਡਰੇਸ਼ਨ ਆਫ਼ ਸੀਡ ਇੰਡਸਟਰੀ ਆਫ਼ ਇੰਡੀਆ ਦੇ ਦੂਸਰੇ ਸੰਮੇਲਨ ਵਿਚ ਉਦਯੋਗ ਪ੍ਰਤੀਨਿਧੀਆਂ ਨੇ ਬੀਜ ਨਿਰਯਾਤ ਲਈ ਪ੍ਰਸਤਾਵਿਕ ਏਕਲ ਖਿੜਕੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ਲੈਣ ਦੀ ਮੌਜੂਦਾ ਪ੍ਰਕਿਰਿਆ ਵਿਚ ਲੱਗਣ ਵਾਲਾ ਸਮਾਂ ਘੱਟ ਕਰਨਾ ਜ਼ਰੂਰੀ ਹੈ। ਦਿੱਲੀ ਵਿਖੇ ਆਯੋਜਿਤ ਸੰਮੇਲਨ ਵਿਚ ਨੀਤੀ-ਨਿਰਮਾਤਾਵਾਂ, ਬੀਜ ਉਦਯੋਗ ਨਾਲ ਜੁੜੇ ਲੋਕਾਂ, ਨਿਰਯਾਤਕਾਂ ਅਤੇ ਸੋਧ ਕਰਤਾ ਨੇ ਭਾਰਤ ਨੂੰ ਸਬਜ਼ੀਆਂ ਦੇ ਬੀਜ ਦੇ ਅਨੁਸਧਾਨ, ਉਤਪਾਦਨ ਅਤੇ ਨਿਰਯਾਤ ਦਾ ਪ੍ਰਮੁੱਖ ਕੇਂਦਰ ਬਣਾਉਣ ’ਤੇ ਚਰਚਾ ਕੀਤੀ। ਸੰਮੇਲਨ ਵਿਚ ਆਯਾਤ-ਨਿਰਯਾਤ ਸਮਿਤੀ ਨੂੰ ਸਮਾਪਤ ਕਰਨ, ਸਾਥੀ ਪੋਰਟਲ ਨੂੰ ਵਿਦੇਸ਼ੀ ਵਪਾਰ ਮਹਾਂ ਨਿਰਦੇਸ਼ਲਿਆਂ ਦੀਆਂ ਪ੍ਰਕਿਰਿਆਵਾਂ ਨਾਲ ਜੋੜਨ ਅਤੇ ਈ-ਫਾਇਟੋ, ਜਾਰੀ ਕਰਨ ਦੀ ਵਿਵਸਥਾ ਜਿਹੇ ਕਦਮਾਂ ਦਾ ਸਵਾਗਤ ਕੀਤਾ ਹੈ। ਫੈੱਡਰੇਸ਼ਨ ਆਫ਼ ਸੀਡ ਇੰਡਸਟਰੀ ਆਫ਼ ਇੰਡੀਆ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਰਾਣਾ ਨੇ ਕਿਹਾ ਕਿ ਭਾਰਤ ਨੇ ਵੈਸਵਿਕ ਬੀਜ ਕੇਂਦਰ ਬਣਾਉਣ ਦੀ ਦਿਸ਼ਾ ਵਿਚ ਸਰਕਾਰ ਅਤੇ ਉਦਯੋਗ ਵਿਚ ਸਹਿਮਤੀ ਬਣੀ ਹੈ ਅਤੇ ਵੈਸਵਿਕ ਬੀਜ ਵਪਾਰ ਵਿਚ ਭਾਰਤ ਦੀ ਹਿੱਸੇਦਾਰੀ ਅਜੇ ਦੋ ਪ੍ਰਤੀਸ਼ਤ ਤੋਂ ਵੀ ਘੱਟ ਹੈ, ਜਿਸ ਨੂੰ 10 ਪ੍ਰਤੀਸ਼ਤ ਤੱਕ ਪਹੁੰਚਾਉਣ ਦਾ ਉਦੇਸ਼ ਹੈ। ਐਸ.ਐਸ.ਆਈ.ਆਈ. ਦੇ ਮਹਾਂਨਿਰਦੇਸ਼ਕ ਡਾ. ਪਰੇਸ਼ ਵਰਮਾ ਨੇ ਕਿਹਾ ਕਿ ਸੰਮੇਲਨ ਵਿਚ ਸਾਰੇ ਪੱਖਾਂ ਨੇ ਭਾਰਤ ਦੇ ਬੀਜ ਨਿਰਯਾਤ ਤੰਤਰ ਨੂੰ ਮਜਬੂਤ ਕਰਨ ਦੀ ਜ਼ਰੂਰਤ ਨੇ ਸਹਿਮਤੀ ਜਤਾਈ।
Ad Position 22
No active advertisement
ਪਿਛਲੀ ਖ਼ਬਰ ਵਿਵਾਦਿਤ ਟੈਲੀਵਿਜ਼ਨ ਸੀਰੀਜ਼ ‘ਐਸਟਰੈਨੀ’ ਨਾਲ ਜੁੜੇ ਵਿੱਤੀ ਲੈਣ-ਦੇਣ ਤੇ ਖਾਲਿਸਤਾਨੀ ਪੱਖੀ ਸੰਗਠਨਾਂ ਦੀ ਭੂਮਿਕਾ ਦੀ ਹੋਵ... ਅਗਲੀ ਖ਼ਬਰ ਪੁਲਿਸ ਨੇ ਫਾਇਰਿੰਗ ਦੇ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ
Ad Position 24