ਮੀਰਾ ਸਦਭਾਵਨਾ ਚੌਕ ਨੂੰ ਮਿਲੀ ਨਵੀਂ ਤੇ ਆਕਰਸ਼ਕ ਦਿੱਖ
ਕਰਨਾਲ, 21 ਨਵੰਬਰ (ਗੁਰਮੀਤ ਸਿੰਘ ਸੱਗੂ)- ਸ਼ਹਿਰ ਦੇ ਸੁੰਦਰੀਕਰਨ, ਲੋਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਕਰਨਾਲ ਵਲੋਂ ਵਾਰਡ ਨੰਬਰ-7 ਸਥਿਤ ਮੀਰਾ ਸਦਭਾਵਨਾ ਚੌਕ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਗਿਆ ਹੈ। ਸ਼ਨੀਵਾਰ ਨੂੰ ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਚੌਕ ਵਿਖੇ ਲਗਾਏ ਗਏ ਸੰਗੀਤਮਈ ਫੁਹਾਰੇ ਦਾ ਉਦਘਾਟਨ ਕੀਤਾ ਅਤੇ ਨਵੇਂ ਰੂਪ ਵਿਚ ਤਿਆਰ ਕੀਤੇ ਚੌਕ ਤੇ ਪਾਰਕ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ।
ਕ
ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਸਦਭਾਵਨਾ ਚੌਕ ਵਿਖੇ ਲਗਾਏ ਗਏ ਸੰਗੀਤਮਈ ਫੁਹਾਰੇ ਦਾ ਉਦਘਾਟਨ ਕਰਦੇ ਹੋਏ । ਤਸਵੀਰ : ਗੁਰਮੀਤ ਸਿੰਘ ਸੱਗੂ
22-11-2026
ਕਰਨਾਲ, 21 ਨਵੰਬਰ (ਗੁਰਮੀਤ ਸਿੰਘ ਸੱਗੂ)- ਸ਼ਹਿਰ ਦੇ ਸੁੰਦਰੀਕਰਨ, ਲੋਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਕਰਨਾਲ ਵਲੋਂ ਵਾਰਡ ਨੰਬਰ-7 ਸਥਿਤ ਮੀਰਾ ਸਦਭਾਵਨਾ ਚੌਕ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਗਿਆ ਹੈ। ਸ਼ਨੀਵਾਰ ਨੂੰ ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਚੌਕ ਵਿਖੇ ਲਗਾਏ ਗਏ ਸੰਗੀਤਮਈ ਫੁਹਾਰੇ ਦਾ ਉਦਘਾਟਨ ਕੀਤਾ ਅਤੇ ਨਵੇਂ ਰੂਪ ਵਿਚ ਤਿਆਰ ਕੀਤੇ ਚੌਕ ਤੇ ਪਾਰਕ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਧਾਇਕ ਜਗਮੋਹਨ ਆਨੰਦ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਣ ਲਾਠਰ, ਮੇਅਰ ਰੇਣੂ ਬਾਲਾ ਗੁਪਤਾ, ਡਿਪਟੀ ਕਮਿਸ਼ਨਰ ਡਾ. ਆਨੰਦ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸਲੋਨੀ ਸ਼ਰਮਾ, ਵਾਰਡ ਨੰਬਰ-7 ਦੇ ਕੌਂਸਲਰ ਜੋਗਿੰਦਰ ਸ਼ਰਮਾ ਸਮੇਤ ਭਾਜਪਾ ਆਗੂ, ਪਤਵੰਤੇ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਜਨਤਕ ਥਾਵਾਂ ਨੂੰ ਸੁੰਦਰ ਤੇ ਲੋਕਾਂ ਲਈ ਉਪਯੋਗੀ ਬਣਾਉਣਾ ਸਰਕਾਰ ਦੀ ਤਰਜੀਹ- ਮਨੋਹਰ ਲਾਲ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹਿਰੀ ਵਿਕਾਸ ਸਿਰਫ਼ ਸੜਕਾਂ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਸ਼ਹਿਰ ਵਿਚ ਅਜਿਹੀਆਂ ਸੁੰਦਰ ਅਤੇ ਸੁਚੱਜੀਆਂ ਜਨਤਕ ਥਾਵਾਂ ਵੀ ਵਿਕਸਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਸਕਣ ਅਤੇ ਸਾਫ਼-ਸੁਥਰੇ ਤੇ ਸੁਖਾਵੇਂ ਮਾਹੌਲ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਮੀਰਾ ਸਦਭਾਵਨਾ ਚੌਕ ਦੇ ਨਵੇਂ ਰੂਪ ਨਾਲ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਅਤੇ ਇਲਾਕਾ ਨਿਵਾਸੀਆਂ ਨੂੰ ਇਕ ਬਿਹਤਰ ਜਨਤਕ ਸਥਾਨ ਮਿਲੇਗਾ। ਉਨ੍ਹਾਂ ਨਗਰ ਨਿਗਮ ਵਲੋਂ ਚੌਕ ਦੇ ਨਵੀਨੀਕਰਨ, ਪਾਰਕ ਦੇ ਵਿਕਾਸ ਅਤੇ ਸੰਗੀਤਮਈ ਫੁਹਾਰਾ ਲਗਾਉਣ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਾਜੈਕਟ ਨਾ ਸਿਰਫ਼ ਸ਼ਹਿਰ ਦੀ ਪਛਾਣ ਨੂੰ ਨਿਖਾਰਦੇ ਹਨ, ਸਗੋਂ ਲੋਕਾਂ ਦੇ ਜੀਵਨ ਪੱਧਰ ਵਿਚ ਵੀ ਸਕਾਰਾਤਮਕ ਤਬਦੀਲੀ ਲਿਆਉਂਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿਚ ਗੁਣਵੱਤਾ, ਉਪਯੋਗਤਾ ਅਤੇ ਨਾਗਰਿਕ ਸਹੂਲਤਾਂ ਨੂੰ ਪਹਿਲ ਦੇਣ ਲਈ ਕਿਹਾ। ਮੀਰਾ ਸਦਭਾਵਨਾ ਚੌਕ ਦੇ ਵਿਕਾਸ ਨਾਲ ਸ਼ਹਿਰ ਦੀ ਸੁੰਦਰਤਾ ਵਿਚ ਹੋਵੇਗਾ ਵਾਧਾ- ਮੇਅਰ ਮੇਅਰ ਰੇਣੂ ਬਾਲਾ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਕਰਨਾਲ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਚੌਕਾਂ, ਪਾਰਕਾਂ ਅਤੇ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ। ਮੀਰਾ ਸਦਭਾਵਨਾ ਚੌਕ ਦਾ ਨਵੀਨੀਕਰਨ ਇਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸੰਗੀਤਮਈ ਫੁਹਾਰਾ, ਵਿਕਸਿਤ ਪਾਰਕ ਅਤੇ ਆਕਰਸ਼ਕ ਸਹੂਲਤਾਂ ਇਸ ਸਥਾਨ ਨੂੰ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਹਰ ਖੇਤਰ ਵਿਚ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਸੁੰਦਰਤਾ ਤੇ ਸਫ਼ਾਈ ਬਰਕਰਾਰ ਰੱਖਣ ਲਈ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਕਸਿਤ ਸਥਾਨ ਦੀ ਸੁੰਦਰਤਾ ਅਤੇ ਸਫ਼ਾਈ ਬਣਾਈ ਰੱਖਣ ਦੇ ਨਾਲ ਜਨਤਕ ਜਾਇਦਾਦ ਦੀ ਸੁਰੱਖਿਆ ਵਿਚ ਵੀ ਸਹਿਯੋਗ ਦੇਣ। ਆਧੁਨਿਕ ਸਹੂਲਤਾਂ ਤੇ ਬਿਹਤਰ ਡਿਜ਼ਾਈਨ ਨਾਲ ਚੌਕ ਦਾ ਕੀਤਾ ਨਵੀਨੀਕਰਨ- ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਸਲੋਨੀ ਸ਼ਰਮਾ ਨੇ ਦੱਸਿਆ ਕਿ ਮੀਰਾ ਸਦਭਾਵਨਾ ਚੌਕ ਨੂੰ ਆਕਰਸ਼ਕ ਅਤੇ ਆਧੁਨਿਕ ਰੂਪ ਦੇਣ ਲਈ ਨਗਰ ਨਿਗਮ ਵਲੋਂ ਕਈ ਤਰ੍ਹਾਂ ਦੇ ਕੰਮ ਕਰਵਾਏ ਗਏ ਹਨ। ਇਨ੍ਹਾਂ ਵਿਚ ਸਿਵਲ ਵਰਕ, ਬਿਜਲੀ ਦੇ ਕੰਮ, ਸੰਗੀਤਮਈ ਫੁਹਾਰੇ ਦੀ ਸਥਾਪਨਾ, ਪਾਰਕ ਦਾ ਵਿਕਾਸ ਅਤੇ ਫੁਹਾਰੇ ਦੇ ਤਲਾਅ ਦੇ ਆਲੇ-ਦੁਆਲੇ ਸਟੇਨਲੈੱਸ ਸਟੀਲ ਦੀਆਂ ਗਰਿੱਲਾਂ ਲਗਾਉਣਾ ਸ਼ਾਮਿਲ ਹੈ। ਇਨ੍ਹਾਂ ਕੰਮਾਂ ਨਾਲ ਚੌਕ ਪਹਿਲਾਂ ਨਾਲੋਂ ਵਧੇਰੇ ਸੁੰਦਰ, ਸੁਚੱਜਾ ਅਤੇ ਆਕਰਸ਼ਕ ਬਣਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਪ੍ਰਾਜੈਕਟ ’ਤੇ ਕੁੱਲ 1 ਕਰੋੜ 55 ਲੱਖ 87 ਹਜ਼ਾਰ ਰੁ. ਖਰਚ ਕੀਤੇ ਗਏ ਹਨ। ਇਸ ਵਿਚ ਸੰਗੀਤਮਈ ਫੁਹਾਰੇ ਅਤੇ ਬਿਜਲੀ ਦੇ ਕੰਮਾਂ ’ਤੇ 18 ਲੱਖ 18 ਹਜ਼ਾਰ ਰੁ. ਅਤੇ ਸਿਵਲ ਵਰਕ ’ਤੇ 47 ਲੱਖ 69 ਹਜ਼ਾਰ ਰੁ. ਖਰਚ ਕੀਤੇ ਗਏ ਹਨ। ਵਿਕਾਸ ਕਾਰਜਾਂ ਲਈ ਤਿੰਨ ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ (ਨੁਕਸ ਜ਼ਿੰਮੇਵਾਰੀ ਮਿਆਦ) ਨਿਰਧਾਰਤ ਕੀਤੀ ਗਈ ਹੈ, ਜਿਸ ਤਹਿਤ ਇਸ ਸਮੇਂ ਦੌਰਾਨ ਕੰਮ ਦੀ ਗੁਣਵੱਤਾ ਅਤੇ ਤਕਨੀਕੀ ਖਾਮੀਆਂ ਲਈ ਸੰਬੰਧਿਤ ਏਜੰਸੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿਚ ਬਿਹਤਰ ਜਨਤਕ ਸਥਾਨ ਵਿਕਸਤ ਕਰਨ, ਪਾਰਕਾਂ ਨੂੰ ਸੁਧਾਰਨ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਕਾਂ ਅਤੇ ਫੁਹਾਰਿਆਂ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ਅਤੇ ਇਨ੍ਹਾਂ ਦੀ ਸਫ਼ਾਈ ਬਣਾਈ ਰੱਖਣ ਵਿਚ ਸਹਿਯੋਗ ਦੇਣ। ਉਦਘਾਟਨ ਤੋਂ ਬਾਅਦ ਸੰਗੀਤਮਈ ਫੁਹਾਰੇ ਦਾ ਲਿਆ ਆਨੰਦ ਉਦਘਾਟਨ ਸਮਾਰੋਹ ਤੋਂ ਬਾਅਦ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਪਾਰਕ ਦਾ ਦੌਰਾ ਕੀਤਾ ਅਤੇ ਸੰਗੀਤਮਈ ਫੁਹਾਰੇ ਨੂੰ ਦੇਖਿਆ। ਇਸ ਮੌਕੇ ਪਾਰਕ ਵਿਚ ਮੌਜੂਦ ਸ਼ਹਿਰ ਵਾਸੀਆਂ ਨੇ ਵੀ ਸੰਗੀਤਮਈ ਫੁਹਾਰੇ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ। ਨਵੇਂ ਰੂਪ ਵਿਚ ਤਿਆਰ ਕੀਤਾ ਗਿਆ ਮੀਰਾ ਸਦਭਾਵਨਾ ਚੌਕ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ ਅਤੇ ਇਲਾਕਾ ਨਿਵਾਸੀਆਂ ਨੇ ਇਸ ਵਿਕਾਸ ਕਾਰਜ ਦੀ ਸ਼ਲਾਘਾ ਕੀਤੀ।