27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਾਸ਼ਾ ਦਾ ਕੋਈ ਧਰਮ ਨਹੀਂ ਹੁੰਦਾ, ਪੰਜਾਬੀ, ਹਿੰਦੀ, ਉਰਦੂ ਸਾਂਝੇ ਸੱਭਿਆਚਾਰ ਦੀ ਪਹਿਚਾਣ-ਮੇਅਰ ਪ੍ਰਵੇਸ਼ ਵਾਹੀ

ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਲੋਕਾਂ ਨੂੰ ਜੋੜਨ ਅਤੇ ਇਕ-ਦੂਜੇ ਦੇ ਸੱਭਿਆਚਾਰ ਨੂੰ ਸਮਝਣ ਲਈ ਭਾਸ਼ਾ ਸਭ ਤੋਂ ਵਧੀਆ ਮਾਧਿਅਮ ਹੈ।

Ad Position 21
No active advertisement
ਅਜੀਤ ਡੈਸਕ 28-11-2026
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਲੋਕਾਂ ਨੂੰ ਜੋੜਨ ਅਤੇ ਇਕ-ਦੂਜੇ ਦੇ ਸੱਭਿਆਚਾਰ ਨੂੰ ਸਮਝਣ ਲਈ ਭਾਸ਼ਾ ਸਭ ਤੋਂ ਵਧੀਆ ਮਾਧਿਅਮ ਹੈ। ਭਾਸ਼ਾ ਦਾ ਕੋਈ ਵੀ ਧਰਮ ਨਹੀਂ ਹੁੰਦਾ। ਹਿੰਦੀ, ਉਰਦੂ ਅਤੇ ਪੰਜਾਬੀ ਸਾਡੇ ਸਾਂਝੇ ਸੱਭਿਆਚਾਰ ਦੀ ਪਹਿਚਾਣ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਨਗਰ ਨਿਗਮ ਦੇ ਭਾਸ਼ਾ ਸੰਗਮ 2026 ਦੇ ਪ੍ਰੋਗਰਾਮ ਵਿਚ ਮੇਅਰ ਪ੍ਰਵੇਸ਼ ਵਾਹੀ ਨੇ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਭਾਸ਼ਾਈ ਵਿਭਿੰਨਤਾ ਸਾਡੀ ਤਾਕਤ ਹੈ। ਦਿੱਲੀ ਨਗਰ ਨਿਗਮ ਨੇ ਇਹ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਹੈ। ਇਸ ਵਿਚ ਪੰਜਾਬੀ, ਹਿੰਦੀ, ਉਰਦੂ ਆਦਿ ਦੇ ਸਾਹਿਤਕ ਅਤੇ ਸੱਭਿਆਚਾਰ ਵਿਰਸੇ ਨੂੰ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿਚ ਕਵੀ ਦਰਬਾਰ, ਸਾਂਝਾ ਵਿਰਸਾ-ਸਾਂਝਾ ਸਨਮਾਨ ਅਤੇ ਖੁਸ਼ਬੂ-ਏ-ਮਹਿਫ਼ਲ ਵਰਗੇ ਸੈਸ਼ਨ ਵੀ ਕੀਤੇ ਗਏ। ਕਵੀ ਦਰਬਾਰ ਵਿਚ ਪੰਜਾਬੀ ਦੀ ਕਵਿਤਰੀ ਨੈਨਾ ਨੀਰਾ ਬਖਸ਼ੀ, ਬਲਜੀਤ ਕੌਰ, ਹਿੰਦੀ ਦੇ ਕਵੀ ਵਿਵੇਕ ਕੁਸ਼ਵਾਹਾ ਅਤੇ ਰਾਮ ਬ੍ਰਿਖ ਗੁਪਤਾ, ਉਰਦੂ ਦੇ ਸ਼ਾਇਰ ਸਰਫ਼ ਬਹਿਰੈਚ ਮੁਗ਼ਲਜ਼ਾਦਾ ਅਖਤਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਵਾਈਸ ਮੇਅਰ ਡਾ. ਮੋਨਿਕਾ ਪੰਤ ਨੇ ਕਿਹਾ ਕਿ ਤਿੰਨ ਭਾਸ਼ਾਵਾਂ ਸਾਂਝੇ ਵਿਰਸੇ ਨੂੰ ਅਮੀਰ ਬਣਾਉਂਦੀਆਂ ਹਨ। ਕਵੀ ਸੰਮੇਲਨ ਦਾ ਸੰਚਾਲਨ ਰਾਜ ਭਾਸ਼ਾ ਅਧਿਕਾਰੀ ਬੇਬਾਕ ਜੌਨਪੁਰੀ ਨੇ ਕੀਤਾ। ਪੰਜਾਬੀ ਦੇ ਵਿਕਾਸ ਪ੍ਰਤੀ ਸੁਖਵਿੰਦਰ ਕੌਰ ਸੁੱਖ ਨੇ ਲੇਖ ਪੜ੍ਹਿਆ ਅਤੇ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਸਥਾਈ ਕਮੇਟੀ ਦੇ ਚੇਅਰਮੈਨ ਸਤਿਆ ਸ਼ਰਮਾ, ਮਨੀਸ਼ਾ ਆਸਿਸ ਪੂਨੀਆ ਤੇ ਏ.ਕੇ. ਮਿਸ਼ਰਾ ਮੌਜੂਦ ਸਨ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਾਜ ਭਾਸ਼ਾ ਅਧਿਕਾਰੀ ਅਨਿਤਯ ਨਰਾਇਣ ਮਿਸ਼ਰ (ਬੇਬਾਕ ਜੌਨਪੁਰੀ) ਨੇ ਹਰ ਪੱਖ ਤੋਂ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 63 ਪੈਕੇਟ ਸਮੈਕ ਦੇ ਫੜੇ, ਤਿੰਨ ਔਰਤਾਂ ਤੇ ਇਕ ਮਰਦ ਗ੍ਰਿਫ਼ਤਾਰ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਸਕੂਟੀ ਸਵਾਰ ਦੀ ਜੇਬ ’ਚੋਂ ਢਾਈ ਲੱਖ ਰੁਪਏ ਲੁੱਟ ਕੇ ਫ਼ਰਾਰ
Ad Position 24