ਭਾਈ ਵੀਰ ਸਿੰਘ ਸਾਹਿਤ ਸਦਨ ਨੇ ਕਰਵਾਇਆ ਕੌਮਾਂਤਰੀ ਸੈਮੀਨਾਰ
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਲੋਂ ਭਗਤ ਰਵਿਦਾਸ ਜੀ ਦੀ 650ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੁੰਦਿਆਂ ਬੇਗਮਪੁਰਾ: ਇਕ ਨਿਆਂ-ਪੂਰਨ ਸਮਾਜਿਕ ਵਿਵਸਥਾ ਵਲੋਂ ’ਤੇ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ।
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਲੋਂ ਭਗਤ ਰਵਿਦਾਸ ਜੀ ਦੀ 650ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੁੰਦਿਆਂ ਬੇਗਮਪੁਰਾ: ਇਕ ਨਿਆਂ-ਪੂਰਨ ਸਮਾਜਿਕ ਵਿਵਸਥਾ ਵਲੋਂ ’ਤੇ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ’ਚ ਗੁਰੂ ਗ੍ਰੰਥ ਸਾਹਿਬ ਕੇਂਦਰ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਆ। ਸਦਨ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਸਿੱਧੂ ਨੇ ਬੁਲਾਰਿਆਂ ਦਾ ਸਵਾਗਤ ਕੀਤਾ। ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ। ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਐਨ.ਐਨ. ਵੋਹਰਾ ਨੇ ਭਗਤੀ ਲਹਿਰ ਦਾ ਜ਼ਿਕਰ ਕਰਦਿਆਂ ਉੱਤਰੀ ਭਾਰਤ ਦੇ ਸੰਤਾਂ ਅਤੇ ਗੁਰੂ ਸਾਹਿਬਾਨ ਦੀ ਦੇਣ ਦਾ ਜ਼ਿਕਰ ਕੀਤਾ। ਪ੍ਰੋ. ਮਾਰਕ ਜਰਗਨਜ਼ਮੇਅਰ ਨੇ ਧਰਮ ਅਤੇ ਮੰਗੂ ਰਾਮ ਦਾ ਜ਼ਿਕਰ ਕੀਤਾ। ਪ੍ਰੋ. ਗੁਰਿੰਦਰ ਸਿੰਘ ਮਾਨ, ਪ੍ਰੋ. ਹਰੀਸ਼ਪੁਰੀ, ਡਾ. ਵਿਨਾਦ ਕੈਲੇਵਰਟ ਨੇ ਉਪਰੋਕਤ ਵਿਸ਼ੇ ਪ੍ਰਤੀ ਆਪਣੇ ਵਿਚਾਰ ਰੱਖੇ। ਅਖ਼ੀਰ ਵਿਚ ਡਾ. ਕਿਰਨਜੀਤ ਸਿੰਘ ਸੇਠੀ ਨੇ ਸਭ ਦਾ ਧੰਨਵਾਦ ਕੀਤਾ। ਅਗਲੇ ਸੈਸ਼ਨ ਵਿਚ ਸਮਾਜਿਕ ਨਿਆਂ ਅਤੇ ਬਰਾਬਰਤਾ ’ਤੇ ਆਧਾਰਿਤ ਚਾਰ ਪਰਚੇ ਪੜ੍ਹੇ ਗਏ। ਡਾ. ਮਨਮੋਹਨ, ਡਾ. ਮਾਲਵਿਕਾ ਬਿੰਨੀ, ਪ੍ਰੋ. ਸਲਿਲ ਮਿਸ਼ਰਾ, ਪ੍ਰੋ. ਪੁਰਸ਼ੋਤਮ ਅਗਰਵਾਲ ਅਤੇ ਪ੍ਰੋ. ਮਿਰਦੁਲਾ ਮੁਖਰਜੀ ਨੇ ਉਪਰੋਕਤ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਡਾ. ਨੀਨਾਪੁਰੀ ਨੇ ਸਭ ਦਾ ਧੰਨਵਾਦ ਕੀਤਾ।