28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਗਲੇ ਸਾਲ ਦੋ ਸਰਕਾਰੀ ਹਸਪਤਾਲ ਹੋਣਗੇ ਸ਼ੁਰੂ-ਲੋਕਾਂ ਨੂੰ ਮਿਲੇਗੀ ਸਹੂਲਤ

ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਿਰਸਪੁਰ ਅਤੇ ਹਸਤਸਾਲ ੇ ਵਿਚ ਅਗਲੇ ਸਾਲ ਦੋ ਨਵੇਂ ਸਰਕਾਰੀ ਹਸਪਤਾਲ ਸ਼ੁਰੂ ਹੋ ਜਾਣਗੇ, ਜਿਨ੍ਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਿਰਸਪੁਰ ਅਤੇ ਹਸਤਸਾਲ ੇ ਵਿਚ ਅਗਲੇ ਸਾਲ ਦੋ ਨਵੇਂ ਸਰਕਾਰੀ ਹਸਪਤਾਲ ਸ਼ੁਰੂ ਹੋ ਜਾਣਗੇ, ਜਿਨ੍ਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਹਸਪਤਾਲਾਂ ਦੇ ਵਿਚ 1815 ਬੈੱਡ ਦੀ ਸਹੂਲਤ ਹੋਵੇਗੀ। ਇਨ੍ਹਾਂ ਹਸਪਤਾਲਾਂ ਦੇਸ਼ੁਰੂ ਹੋਣ ’ਤੇ ਉੱਤਰ ਅਤੇ ਪੱਛਮੀ ਦਿੱਲੀ ਦੇ ਇਲਾਕਿਆਂ ਦੇ ਵਿਚ ਰਹਿਣ ਵਾਲੇ ਲੋਕਾਂ ਨੂੰ ਇਲਾਜ ਮਿਲ ਸਕੇਗਾ ਅਤੇ ਨਾਲ ਹੀ ਹੋਰਨਾਂ ਹਸਪਤਾਲਾਂ ’ਤੇ ਵਜ਼ਨ ਘੱਟ ਹੋ ਜਾਵੇਗਾ। ਇਸ ਸਮੇਂ ਇਨ੍ਹਾਂ ਹਸਪਤਾਲਾਂ ਲਈ ਚਕਿਤਸਾ ਉਪਕਰਣਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ, ਜੋ ਕਿ ਜਨਵਰੀ 2027 ਦੇ ਅਖੀਰ ਵਿਚ ਪੂਰੀ ਹੋ ਜਾਵੇਗੀ। ਸਿਰਸਪੁਰ ਤੇ ਹਸਤਸਾਲ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲੀ ਹੋਈ ਅਤੇ ਲੋਕ ਇਨ੍ਹਾਂ ਹਸਪਤਾਲਾਂ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਲਈ ਦੂਰ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਅਤੇ ਇਨ੍ਹਾਂ ਹਸਪਤਾਲਾਂ ਦੇ ਸ਼ੁਰੂ ਹੋਣ ’ਤੇ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਸ਼ਾਲੀਮਾਰ ਬਾਗ ਵਿਖੇ ਹੁਨਰ ਦਾ ਨਵਾਂ ਕੇਂਦਰ ਹੋਵੇਗਾ ਵਿਕਸਿਤ ਅਗਲੀ ਖ਼ਬਰ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ, ਸਨੀਫਰ ਕੁੱਤਿਆਂ ਨਾਲ ਲੈਸ 15 ਟੀਮਾਂ ਇੱਕੋ ਸਮੇਂ ਕਰ ਰਹੀਆ...
Ad Position 24