02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖੋਹਬਾਜ਼ੀ ਤੇ ਛੇੜਖਾਨੀ ਕਰਨ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ 10-10 ਸਾਲ ਦੀ ਕੈਦ

Ad Position 21
No active advertisement
ਅਜੀਤ ਡੈਸਕ 31-01-2026
ਜਲੰਧਰ,30 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ, ਖੋਹਬਾਜ਼ੀ ਅਤੇ ਮਹਿਲਾ ਕਾਂਸਟੇਬਲ ਨਾਲ ਛੇੜਖ਼ਾਨੀ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਦੋਸ਼ੀਆਂ ਸੁਖਵਿੰਦਰ ਸਿੰਘ ਉਰਫ਼ ਲਾਲੀ ਪੁੱਤਰ ਸੁਰਿੰਦਰ ਸਿੰਘ ਵਾਸੀ ਉੱਚਾ ਸੁਰਾਜ਼ਗੰਜ ਜਲੰਧਰ, ਅਨੂਪ ਸਿੰਘ ਉਰਫ਼ ਸਿੱਪੀ ਪੁੱਤਰ ਨਰਿੰਦਰ ਸਿੰਘ ਵਾਸੀ ਮੁਹੱਲਾ ਸ਼ਾਸਤਰੀ ਨਗਰ ਜਲੰਧਰ ਅਤੇ ਸਿਮਰਨਜੀਤ ਸਿੰਘ ਉਰਫ਼ ਮਨੀ ਲਿਬੜਾ ਪੁੱਤਰ ਜਸਵੀਰ ਸਿੰਘ ਵਾਸੀ ਟਾਵਰ ਇਨਕਲੇਵ ਜਲੰਧਰ ਨੂੰ 10-10 ਸਾਲ ਦੀ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 30-30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 1-1 ਮਹੀਨਾ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀਆਂ ਖ਼ਿਲਾਫ਼ ਮਿਤੀ 30 ਜਨਵਰੀ 2020 ਨੂੰ ਥਾਣਾ 4 ਵਿਖੇ ਮਹਿਲਾ ਕਾਂਸਟੇਬਲ ਕਿਰਨਜੀਤ ਕੌਰ ਜੋ ਕਿ ਉਸ ਸਮੇਂ ਥਾਣਾ 8 ਵਿਖੇ ਤਾਇਨਾਤ ਸੀ, ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦੀ ਅਤੇ ਸਿਪਾਹੀ ਸੁਖਵੰਤ ਸਿੰਘ ਦੀ ਡਿਊਟੀ ਲੱਗੀ ਹੋਈ ਸੀ ਤੇ ਉਹ ਦੋਵੇਂ ਜ਼ੁਲੋ ਗੱਡੀ 'ਚ ਗਸ਼ਤ ਕਰਦੇ ਹੋਏ ਸਿੱਕਾ ਚੌਕ ਤੋਂ ਜਾ ਰਹੇ ਸਨ ਕਿ ਇਨ੍ਹੇ ਨੂੰ ਤਿੰਨ ਨੌਜਵਾਨ ਵਿਅਕਤੀਆਂ ਨੇ ਹੱਥ ਦੇ ਕੇ ਰੋਕਿਆ ਤੇ ਕਿਹਾ ਕਿ ਅੱਗੇ ਲੜਾਈ ਹੋਣ ਦਾ ਖ਼ਦਸ਼ਾ ਹੈ ਤੇ ਤੁਸੀਂ ਅੱਗੇ ਨਾ ਜਾਓ | ਅਸੀ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਹ ਸ਼ਰਾਬ ਨਾਲ ਰੱਜੇ ਹੋਏ ਸਨ ਤੇ ਉਨ੍ਹਾਂ ਨੇ ਬਿਨਾਂ ਗੱਲ ਉਨ੍ਹਾਂ ਨੇ ਸਾਡੇ ਨਾਲ ਗਾਲ਼ੀ ਗਲੋਚ ਸ਼ੁਰੂ ਕਰ ਦਿੱਤਾ ਤੇ ਇੱਕ ਵਿਅਕਤੀ ਨੇ ਸ਼ਿਕਾਇਤ ਕਰਤਾ (ਮਹਿਲਾ ਕਾਂਸਟੇਬਲ) ਦੀ ਵਰਦੀ ਨੂੰ ਹੱਥ ਪਾਉਂਦੇ ਹੋਏ ਗਲੇ ਤੋਂ ਫੜ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਝਗੜਾ ਕੀਤਾ ਤੇ ਸਿਪਾਹੀ ਸੁਖਦੇਵ ਗਿੱਲ ਨਾਲ ਵੀ ਧੱਕਾ ਮੁੱਕੀ ਕਰਦੇ ਹੋਏ ਉਸ ਦੇ ਸੱਟਾਂ ਮਾਰੀਆਂ ਤੇ ਇੱਕ ਦੀ ਸੋਨੇ ਦੀ ਚੇਨ ਖੋਹ ਲਈ ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਪੀਂਦੇ ਦੋ ਨÏਜਵਾਨ ਕਾਬੂ ਅਗਲੀ ਖ਼ਬਰ ਕਾਂਗਰਸੀ ਆਗੂ ਮਨੋਜ ਮੰਨੂੰ ਨਹੀਂ ਰਹੇ
Ad Position 24
No active advertisement