02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਏ.ਪੀ.ਜੇ. ਸਕੂਲ 'ਚ ਵਿਦਾਇਗੀ ਪਾਰਟੀ ਮੌਕੇ ਲੱਗੀਆਂ ਰੌਣਕਾਂ

Ad Position 21
No active advertisement
ਜੋਤ ਜਗਾ ਕੇ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਬੰਧਕ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਵਿਦਿਆਰਥਣਾਂ | ਤਸਵੀਰਾਂ-ਜੀ.ਪੀ.ਸਿੰਘ <br/> 31-01-2026
ਜਲੰਧਰ, 30 ਜਨਵਰੀ (ਪਵਨ ਖਰਬੰਦਾ)- ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ | ਸਮਾਰੋਹ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਕੂਲੀ ਯਾਤਰਾ ਦੀਆਂ ਸੁਹਾਵਣੀਆਂ ਯਾਦਾਂ ਨਾਲ ਰੁਖ਼ਸਤ ਕਰਨਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦੇਣਾ ਸੀ | ਪ੍ਰੋਗਰਾਮ ਦਾ ਅਰੰਭ ਪਿ੍ੰਸੀਪਲ ਸ਼੍ਰੀ ਯਸ਼ਪਾਲ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਆਰਤੀ ਸ਼ੋਰੀ ਭੱਟ ਨੇ ਦੀਪ ਜਲਾ ਕੇ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਸੁਰੀਲੇ ਸੰਗੀਤ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਨਿ੍ਤ (ਡਾਂਸ) ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਕੂਲ ਦੇ ਹੈੱਡ ਬੁਆਏ ਦਿੱਗਵਿਜੇ ਮਾਗੋ ਤੇ ਹੈੱਡ ਗਰਲ ਸਿਹਰ ਮਲਹੋਤਰਾ ਨੇ ਆਪਣੇ ਭਾਸ਼ਣ ਰਾਹੀਂ ਸਕੂਲ ਵਿੱਚ ਬਿਤਾਏ ਪਲਾਂ ਨੂੰ ਸਾਂਝਾ ਕੀਤਾ | ਸਮਾਰੋਹ ਦੌਰਾਨ ਮਨੋਰੰਜਕ ਗੇਮਜ਼ ਵੀ ਕਰਵਾਈਆਂ ਗਈਆਂ | ਵਿਦਿਆਰਥੀਆਂ ਦੀ ਸ਼ਖ਼ਸੀਅਤ ਤੇ ਪ੍ਰਤੀਭਾ ਨੂੰ ਨਿਖਾਰਨ ਲਈ ਵੈੱਲ ਡ੍ਰੈਸ, ਅਰਲੀ ਬਰਡ ਤੇ ਮਿਸ ਐਂਡ ਮਾਸਟਰ ਮੁਕਾਬਲੇ ਕਰਵਾਏ ਗਏ | ਦਿੱਗਵਿਜੇ ਮਾਗੋ ਨੇ ਮਾਸਟਰ ਏ.ਪੀ.ਜੇ. ਤੇ ਸਿਹਰ ਮਲਹੋਤਰਾ ਨੇ ਮਿਸ ਏ.ਪੀ.ਜੇ. ਦਾ ਖਿਤਾਬ ਹਾਸਿਲ ਕੀਤਾ | ਅਕਸ਼ਿਤਾ ਬਲੂਜਾ ਮਿਸ ਰਨਰ ਅੱਪ ਤੇ ਅਰਜੁਨ ਕੁਮਾਰ ਮਾਸਟਰ ਰਨਰ ਅੱਪ ਰਹੇ | ਵਿਦਿਆਰਥੀਆਂ ਦੇ ਗੁਣਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਮੋਸਟ ਕੋਪਰੇਟਿਵ, ਮੋਸਟ ਰੈਗੂਲਰ, ਮੋਸਟ ਡਸਿਪਲਿਨ, ਮੋਸਟ ਇਨੋਵੇਟਿਵ, ਮੋਸਟ ਫਰੈਂਡਲੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 12ਵੀਂ ਜਮਾਤ ਨਾਲ ਸੰਬੰਧਿਤ ਯਾਦਗਾਰ ਵੀਡੀਓ ਵੀ ਦਿਖਾਈ ਗਈ | ਸਮਾਰੋਹ ਦੇ ਅੰਤ ਵਿੱਚ ਸਕੂਲ ਦੇ ਪਿ੍ੰਸੀਪਲ ਯਸ਼ ਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਉਪਲਬਧੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਮਲਟੀ ਡਰੱਗ ਥੈਰੇਪੀ ਰਾਹੀਂ ਕੁਸ਼ਟ ਰੋਗ ਦਾ 100 ਫ਼ੀਸਦੀ ਇਲਾਜ ਸੰਭਵ : ਡਾ. ਦਲਜੀਤ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਜਲੰਧਰ 'ਚ 1 ਫਰਵਰੀ ਤੱਕ 'ਨੋ ਫਲਾਇੰਗ ਜ਼ੋਨ' ਦਾ ਐਲਾਨ
Ad Position 24
No active advertisement