ਜਲੰਧਰ, 30 ਜਨਵਰੀ (ਸ਼ੈਲੀ) -ਵਿਸ਼ਵ ਲੈਪਰੋਸੀ ਦਿਵਸ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਕੁਸ਼ਟ ਆਸ਼ਰਮ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਗਿਆ | ਆਈ.ਐਮ.ਏ. ਦੇ ਸਹਿਯੋਗ ਨਾਲ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਰੋਹ ਵਿੱਚ ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਡਾ. ਮੀਰਾ, ਐਸ.ਐਮ.ਓ. ਪੀ.ਪੀ. ਯੂਨਿਟ ਡਾ. ਇੰਦੂ , ਡਾ. ਧੀਰਜ ਭਾਟੀਆ ਪ੍ਰੈਜ਼ੀਡੈਂਟ ਆਈ.ਐਮ.ਏ. ਜਲੰਧਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਿਹਤ ਵਿਭਾਗ ਜਲੰਧਰ, ਸਹਾਰਾ ਸੇਵਾ ਸੰਮਿਤੀ ਸਿਵਲ ਹਸਪਤਾਲ ਜਲੰਧਰ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਕੁਸ਼ਟ ਆਸ਼ਰਮ ਵਿੱਚ ਮੌਜੂਦ ਲੋੜਵੰਦਾਂ ਨੂੰ ਮੁਫਤ ਦਵਾਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਆਦਿ ਵੰਡੀਆਂ ਗਈਆਂ | ਇਸ ਮੌਕੇ ਆਈ.ਐਮ.ਏ. ਤੋਂ ਡਾ. ਗੁਰਤੇਜ ਸਿੰਘ ਪਰਮਾਰ, ਡਾ. ਜੰਗਪ੍ਰੀਤ ਮੁਲਤਾਨੀ, ਡਾ. ਰਾਜੇਸ਼ ਸੱਚਰ, ਡਾ. ਵੰਦਨਾ ਲਾਲਵਾਨੀ, ਡਾ. ਅਨੁਪਮਾ ਚੋਪੜਾ, ਡਾ. ਅਲੋਕ ਜੀ ਲਾਲਵਾਨੀ, ਡਾ. ਜੀਸ ਮਾਰੀਆ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਹਰਿੰਦਰ ਦੁਸਾਂਝ ਐਨ.ਐਮ.ਐਸ., ਸਹਾਰਾ ਸੇਵਾ ਸਮਿਤੀ ਤੋਂ ਪ੍ਰਧਾਨ ਹਰਬੰਸ ਗਗਨੇਜਾ, ਕੰਵਲ ਜੈਨ, ਸਤੀਸ਼ ਕਪੂਰ, ਮਹੇਸ਼ ਚੰਦਰ ਤੇ ਅਰੁਣ ਕੁਮਾਰ ਮੌਜੂਦ ਸਨ |