13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗੁ. ਸ੍ਰੀ ਗੁਰੂ ਸਿੰਘ ਸਭਾ ਯੂਨੀਵਰਸਿਟੀ ਇਨਕਲੇਵ ਦੀ ਕਾਰਜਕਾਰੀ ਕਮੇਟੀ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 04-02-2026
ਚੁਗਿੱਟੀ/ਜੰਡੂਸਿੰਘਾ, 3 ਫ਼ਰਵਰੀ (ਨਰਿੰਦਰ ਲਾਗੂ)-ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯੂਨੀਵਰਸਿਟੀ ਇਨਕਲੇਵ ਫੇਸ-1 ਲੱਧੇਵਾਲੀ ਦਾ ਪ੍ਰਬੰਧ ਚਲਾਉਣ ਲਈ ਸ੍ਰੀ ਅਕਾਲ ਤਖ਼ਤ ਵਲੋਂ ਭੇਜੇ 3 ਮੈਂਬਰੀ ਕੁਮੇਟੀ ਦੇ ਨੁਮਾਇੰਦਿਆਂ ਫਰਿਆਦ ਸਿੰਘ, ਮਨਜੀਤ ਸਿੰਘ ਤੇ ਕੁਲਜੀਤ ਸਿੰਘ ਵਲੋਂ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਸੰਗਤ ਰੂਪੀ 11 ਮੈਂਬਰੀ ਗੁਰ ਮਰਿਆਦਾ ਅਨੁਸਾਰ ਅੰਮਿ੍ਤਧਾਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਕਮੇਟੀ ਵਿਚ 6 ਪੁਰਸ਼ ਅਤੇ 5 ਬੀਬੀਆਂ ਨੂੰ ਸ਼ਾਮਿਲ ਕੀਤਾ ਗਿਆ | ਹਰਿੰਦਰਜੀਤ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਕੌਰ, ਬੇਅੰਤ ਕੌਰ, ਬਲਜਿੰਦਰ ਕੌਰ, ਗੁਰਮੀਤ ਸਿੰਘ ਵਾਲੀਆ, ਸ਼ਮਸ਼ੇਰ ਸਿੰਘ, ਰਜਵੰਤ ਕੌਰ, ਰਵਿੰਦਰ ਕੌਰ ਅਤੇ ਬਖਸੀਸ਼ ਸਿੰਘ 'ਤੇ ਆਧਰਿਤ 11 ਮੈਂਬਰੀ ਕਾਰਜਕਾਰੀ ਕਮੇਟੀ ਨੂੰ ਸਿਰਪਾਓ ਭੇਟ ਕਰ ਕੇ ਸੇਵਾਵਾਂ ਸੌਂਪੀਆਂ ਗਈਆਂ | ਇਹ ਕਮੇਟੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਕਾਰਜਸ਼ੀਲ ਰਹੇਗੀ | ਜਾਣਕਾਰੀ ਅਨੁਸਾਰ ਹਰਿੰਦਰਜੀਤ ਸਿੰਘ ਨੂੰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਬੇਅੰਤ ਕੌਰ ਨੂੰ , ਮੀਤ ਪ੍ਰਧਾਨ ਰਜਵੰਤ ਕੌਰ, ਸੁਰਜੀਤ ਕੌਰ ਪੁਰੇਵਾਲ ਸਕੱਤਰ, ਜਸਵਿੰਦਰ ਸਿੰਘ ਸਹਾਇਕ ਸਕੱਤਰ, ਗੁਰਦੀਪ ਸਿੰਘ ਖ਼ਜ਼ਾਨਚੀ, ਸ਼ਮਸ਼ੇਰ ਸਿੰਘ ਤੇ ਬਲਜਿੰਦਰ ਕੌਰ ਸਹਾਇਕ ਖਜ਼ਾਨਚੀ ਤੋਂ ਇਲਾਵਾ ਬਖਸ਼ੀਸ਼ ਸਿੰਘ ਤੇ ਗੁਰਮੀਤ ਸਿੰਘ ਵਾਲੀਆ ਮੈਂਬਰ ਨਿਯੁਕਤ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਧਰਨੇ 'ਚ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਨਹੀਂ ਸੱਦਾ ਦਿੱਤਾ ਗਿਆ-ਕਿਸਾਨ ਜਥੇਬੰਦੀਆਂ ਅਗਲੀ ਖ਼ਬਰ ਏ.ਪੀ.ਜੇ. ਸਕੂਲ ਮਾਡਲ ਟਾਊਨ ਨੇ ਟੈੱਕ ਫੈੱਸਟ 'ਚ ਓਵਰਆਲ ਰਨਰ ਅੱਪ ਟਰਾਫ਼ੀ ਜਿੱਤੀ <br/>
Ad Position 24