ਜਲੰਧਰ ਛਾਉਣੀ, 3 ਫਰਵਰੀ (ਪਵਨ ਖਰਬੰਦਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਵਲੋਂ ਜਮਸ਼ੇਰ 'ਚ ਲਾਏ ਜਾਣ ਵਾਲੇ ਬਾਇਓਗੈਸ ਪਲਾਂਟ ਦੇ ਵਿਰੋਧ 'ਚ ਬੀਤੇ ਦਿਨ ਜਲੰਧਰ ਤੋਂ ਜਮਸ਼ੇਰ ਰੋਡ 'ਤੇ ਲਾਏ ਗਏ ਧਰਨੇ ਦੌਰਾਨ ਬਾਕੀ ਕਿਸਾਨ ਜਥੇਬੰਦੀਆਂ ਵਲੋਂ ਸਾਥ ਨਾਂ ਦਿੱਤੇ ਜਾਣ ਦੇ ਸੰਬੰਧ 'ਚ ਐਸਕੇਐਮ ਜ਼ਿਲ੍ਹਾ ਜਲੰਧਰ ਦੀਆਂ ਜਥੇਬੰਦੀਆਂ ਵਲੋਂ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਕਰਕ ਧਰਨੇ ਸੰਬੰਧੀੇ ਜਾਣਕਾਰੀ ਦਿੱਤੀ ਗਈ ਸੀ ਪ੍ਰੰਤੂ ਉਸ ਵਿੱਚ ਨਾਂ ਤਾਂ ਐਸਕੇਐਮ ਦੀਆਂ ਜਥੇਬੰਦੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਅਤੇ ਨਾਂ ਹੀ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਸੀ ਤੇ ਨਾਂ ਹੀ ਐਸਕਐਮ ਦਾ ਕੋਈ ਆਗੂ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਸੀ | ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਬੀਕੇਯੂ ਲੱਖੋਵਾਲ, ਮਨਦੀਪ ਸਿੰਘ ਸਮਰਾ ਬੀਕੇਯੂ ਰਾਜੇਵਾਲ, ਸੰਤੋਖ ਸਿੰਘ ਸੰਧੂ ਕਿਰਤੀ ਕਿਸਾਨ ਯੂਨੀਅਨ, ਸੁਖਬੀਰ ਸਿੰਘ ਬੀਕੇਯੂ ਦੁਆਬਾ, ਸੰਦੀਪ ਅਰੋੜਾ ਕੁਲ ਹਿੰਦ ਕਿਸਾਨ ਸਭਾ, ਸਤਨਾਮ ਸਿੰਘ ਬੀਕੇਯੂ ਡਕੌਂਦਾ, ਮੋਹਣ ਸਿੰਘ ਬੱਲ ਬੀਕੇਯੂ ਉਗਰਾਹਾਂ, ਜੰਗਵੀਰ ਸਿੰਘ ਚੌਹਾਨ ਦੁਆਬਾ ਕਿਸਾਨ ਕਮੇਟੀ, ਅਮਰੀਕ ਸਿੰਘ ਬੀਕੇਯੂ ਕਾਦੀਆਂ, ਮਨਦੀਪ ਸਿੰਘ ਸਿੱਧੂ ਸਰਬ ਭਾਰਤ ਨੌਜਵਾਨ ਸਭਾ, ਬੀਰ ਕੁਮਾਰ ਪੰਜਾਬ ਖੇਤੀ ਮਜ਼ਦੂਰ ਸਭਾ, ਮਨੋਹਰ ਸਿੰਘ ਗਿੱਲ ਜਮਹੂਰੀ ਕਿਸਾਨ ਸਭਾ, ਹੰਸਰਾਜ ਪੱਬਮਾਂ ਪੇਂਡੂ ਮਜ਼ਦੂਰ ਯੂਨੀਅਨ ਅਤੇ ਐਸਕੇਐਮ ਜਿਲਾ ਜਲੰਧਰ ਇਸ ਲੱਗ ਰਹੇ ਬਾਇਓ ਗੈਸ ਪਲਾਂਟ ਅਤੇ ਕਿਸਾਨਾਂ ਦੀ ਮੰਡੀ ਉਜਾੜਨ ਦਾ ਵਿਰੋਧ ਕਰਦੇ ਹਨ ਜੇਕਰ ਇਹ ਬਾਇਓਗੈਸ ਪਲਾਂਟ ਲੱਗਦਾ ਹੈ ਤੇ ਇਸ ਦੇ ਨਾਲ ਕਈਆਂ ਪਿੰਡਾਂ ਨੂੰ ਇਸ ਗੈਸ ਤੋਂ ਨੁਕਸਾਨ ਹੋਵੇਗਾ ਜੇਕਰ ਡੇਅਰੀ ਦੀ ਕਮੇਟੀ ਐਸਕੇਐਮ ਜਿਲਾ ਜਲੰਧਰ ਦੇ ਨਾਲ ਸੰਪਰਕ ਕਰੇਗੀ ਤਾਂ ਐਸਕੇਐਮ ਜਲੰਧਰ ਸਾਥ ਦੇਵੇਗੀ |