13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬ ਨੈਸ਼ਨਲ ਬੈਂਕ ਵਲੋਂ ਕਰਜ਼ ਸਕੀਮਾਂ ਸੰਬੰਧੀ ਸਨਅਤਕਾਰਾਂ ਨੂੰ ਦਿੱਤੀ ਜਾਣਕਾਰੀ

Ad Position 21
No active advertisement
ਅਜੀਤ ਡੈਸਕ 04-02-2026
ਗੁਰਾਇਆ,3ਫਰਵਰੀ (ਬਲਵਿੰਦਰ ਸਿੰਘ)-ਪੰਜਾਬ ਨੈਸ਼ਨਲ ਬੈਂਕ ਵਲੋਂ ਗਾਹਕਾਂ ਵਿਚ ਜਾਗਿ੍ਤੀ ਪੈਦਾ ਕਰਨ ਦੇ ਉਦੇਸ਼ ਨਾਲ ਵੱਖ ਵੱਖ ਕਰਜ਼ ਸਕੀਮਾਂ ਅਤੇ ਬੈਂਕ ਵਲੋਂ ਦਿੱਤੀਆਂ ਜਾ ਰਹੀਆਂ ਡਿਜੀਟਲ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਜਾਗਰੂਕਤਾ ਸਮਾਗਮ ਇੱਥੇ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਅਮਿੱਤ ਦੱਤਾ ਡੀ.ਜੀ.ਐਮ. ਸਰਕਲ ਹੈੱਡ ਜਲੰਧਰ ਸਨ | ਉਨ੍ਹਾਂ ਦੇ ਨਾਲ ਰਾਜੀਵ ਵਰਮਾ ਏ.ਜੀ.ਐਮ. ਸਰਕਲ ਜਲੰਧਰ, ਹੇਮੰਤ ਸ਼ਰਮਾ ਮੁੱਖ ਪ੍ਰਬੰਧਕ ਆਈ.ਟੀ. ਸਰਕਲ ਅਫ਼ਸਰ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ | ਉਨ੍ਹਾਂ ਦੇ ਪੁੱਜਣ ਤੇ ਹਰਜੀਵਨ ਜੈਨ ਪ੍ਰਧਾਨ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਜ਼ ਐਸੋਸੀਏਸ਼ਨ ਅਤੇ ਜਸਵਿੰਦਰ ਸਿੰਘ ਸੂਰੀ ਪ੍ਰਧਾਨ ਲਘੂ ਉਦਯੋਗ ਭਾਰਤੀ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਮਨਦੀਪ ਸਿੰਘ ਬੈਂਕ ਪ੍ਰਬੰਧਕ,ਤਲਵਿੰਦਰ ਸਿੰਘ ਬੈਂਕ ਪ੍ਰਬੰਧਕ ਅਤੇ ਹੋਰ ਮਾਹਿਰਾਂ ਵਲੋਂ ਐੱਮ.ਐੱਸ.ਐੱਮ.ਈ. ਲਈ ਬੈਂਕ ਵਲੋਂ ਚੱਲ ਰਹੀਆਂ ਕਰਜ਼ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ | ਬੈਂਕ ਦੇ ਡਿਜੀਟਲ ਕਰਨ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਦੀ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਜ਼ ਐਸੋਸੀਏਸ਼ਨ ਗੁਰਾਇਆ,ਲਘੂ ਉਦਯੋਗ ਭਾਰਤੀ ਗੁਰਾਇਆ ਦੇ ਮੈਂਬਰ, ਸਨਅਤਕਾਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਮੰਤਰੀ ਵਲੋਂ ਸਰਕਾਰੀ ਸਕੂਲ ਸੀਚੇਵਾਲ 'ਚ ਨਵੇਂ ਹਾਲ ਕਮਰੇ ਤੇ ਵਰਾਂਡੇ ਦਾ ਉਦਘਾਟਨ ਅਗਲੀ ਖ਼ਬਰ ਦੋਆਬਾ ਕਾਲਜ 'ਚ ਸਿਵਲ ਡਿਫੈਂਸ ਟਰੇਨਿੰਗ ਕੈਂਪ ਲਗਾਇਆ <br/>
Ad Position 24