ਜਲੰਧਰ 3, ਫਰਵਰੀ (ਜਸਪਾਲ ਸਿੰਘ)-ਦੋਆਬਾ ਕਾਲਜ ਜਲੰਧਰ ਵਿਚ ਪੰਜਾਬ ਹੋਮ ਗਾਰਡਸ ਤੇ ਸਿਵਲ ਡਿਫੈਂਸ ਜਲੰਧਰ ਦੇ ਸਹਿਯੋਗ ਨਾਲ 7-ਦਿਨਾਂ ਦੀ ਸਿਵਲ ਡਿਫੈਂਸ ਕੋਰਸ ਦੀ ਟਰੇਨਿੰਗ ਤੇ ਕਪੈਸਿਟੀ ਬਿਲਡਿੰਗ ਕੈਂਪ ਲਗਾਇਆ ਗਿਆ | ਇਸ ਵਿਸ਼ੇਸ਼ ਟਰ ੇਨਿੰਗ ਕੈਂਪ ਵਿੱਚ ਵੱਖ-ਵੱਖ ਕਾਲਜਾਂ ਦੇ ਲਗਪਗ 180 ਪ੍ਰਤੀਭਾਗੀਆਂ ਨੇ ਹਿੱਸਾ ਲਿਆ | ਜਗਮਿੰਦਰ ਸਿੰਘ (ਇੰਸਪੈਕਟਰ)-ਕੰਪਨੀ ਕਮਾਂਡਰ ਨੇ ਸਾਰੇ ਵਲੰਟੀਅਰਜ਼ ਨੂੰ ਕੋਰਸ ਦੇ ਮੁੱਖ ਉਦੇਸ਼ ਦੇ ਬਾਰੇ ਦੱਸਿਆ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਪੰਜਾਬ ਹੋਮ ਗਾਰਡਸ ਅਤੇ ਸਿਵਲ ਡਿਫੈਂਸ ਜਲੰਧਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਲੰਟੀਅਰਾਂ ਨੂੰ ਟਰੇਨਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਹ ਸੱਤ ਦਿਨਾਂ ਦੀ ਵਿਸ਼ੇਸ਼ ਟਰੇਨਿੰਗ ਪ੍ਰੋਗ੍ਰਾਮ ਨੂੰ ਕਈ ਮਾਡੂਲਸ ਵਿੱਚ ਵੰਡਿਆ ਗਿਆ ਜਿਵੇਂ ਸਿਵਲ ਡਿਫੈਂਸ ਦੀ ਜਾਣ-ਪਛਾਣ, ਮੁੱਢਲੀ ਸਹਾਇਤਾ, ਅੱਗ ਬਝਾਉਣ ਦੀ ਤਕਨੀਕ, ਰੱਸੀ ਦੀ ਗੰਢਾ ਬੰਨ੍ਹ ਕੇ ਬਚਾਅ ਕਰਨਾ, ਙਸ਼ਞ ਆਫਤ ਦਾ ਪ੍ਰਬੰਧ, ਬਚਾਅ ਦੇ ਲਈ ਐਮਰਜੇਂਸੀ ਦੇ ਤੌਰ-ਤਰੀਕੇ ਆਦਿ | ਸਿਵਲ ਡਿਫੈਂਸ ਟਰੈਨਿੰਗ ਕੋਰਸ ਦੇ ਇਸ ਐਮਰਜੇਂਸੀ ਰਿਸਪਾਂਸ ਅਤੇ ਆਫਤ ਦੇ ਪ੍ਰਬੰਧ ਦੇ ਲਈ ਲੋੜੀਂਦੇ ਵਿਆਪਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕੀਤੇ ਗਏ | ਡਾ. ਨਵਦੀਪ ਸਿੰਘ (ਇੰਸਪੈਕਟਰ)- ਕੰਪਨੀ ਕਮਾਂਡਰ ਨੇ ਅੱਗੇ ਕਿਹਾ ਕਿ ਇਸ ਕੋਰਸ ਨੂੰ ਪੂਰਾ ਕਰਕੇ ਪ੍ਰਤੀਭਾਗੀ ਜਿੰਮੇਦਾਰ, ਹੁਨਰ ਤੇ ਆਤਮਵਿਸ਼ਵਾਸੀ ਵਿਅਕਤੀ ਬਣਦੇ ਹਨ ਜੋ ਐਮਰੇਂਸੀ ਦੇ ਦੌਰਾਨ ਸਮਾਜ ਦੀ ਮਦਦ ਕਰਨ ਦੇ ਯੋਗ ਹੁੰਦੇ ਹਨ | ਇਸ ਦੌਰਾਨ ਪ੍ਰਤੀਭਾਰੀਆਂ ਨੂੰ ਪੁਰਸਕਾਰ ਅਤੇ ਸਰਟੀਫਿਕੇਟ ਵੰਡੇ ਗਏ |