19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਿਸ਼ਵ ਕੈਂਸਰ ਦਿਵਸ ਸੰਬੰਧੀ ਸਮਾਗਮ ਕਰਵਾਇਆ <br/>

Ad Position 21
No active advertisement
ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ ਵਿਖੇ ਵਿਸ਼ਵ ਕੈਂਸਰ ਦਿਵਸ ਸੰਬੰਧੀ ਕਰਵਾਏ ਸਮਾਗਮ 'ਚ ਸ਼ਾਮਿਲ ਵਿਸ਼ਾ ਮਾਹਿਰ ਡਾਕਟਰ ਤੇ ਵਿਦਿਆਰਥੀ | ਤਸਵੀਰ : ਜੀ. ਪੀ. ਸਿੰਘ <br/> 05-02-2026
ਜਲੰਧਰ, 4 ਫਰਵਰੀ (ਜਸਪਾਲ ਸਿੰਘ)- ਵਿਸ਼ਵ ਕੈਂਸਰ ਦਿਵਸ ਦੇ ਮੌਕੇ ਸੀਟੀ ਗਰੁੱਪ ਆਫ ਇੰਸਟੀਟਿਊਸ਼ਨਜ਼ ਸ਼ਾਹਪੁਰ ਕੈਂਪਸ ਵਿੱਖੇ ਇੱਕ ਵਿਸ਼ੇਸ਼ ਜਾਗਰੂਕਤਾ ਤੇ ਸਿੱਖਿਆਦਾਇਕ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਦੇ ਗਲੋਬਲ ਸਿਹਤ ਉਦੇਸ਼ਾਂ ਦੇ ਸਮਰਥਨ ਹੇਠ ਸੀ.ਟੀ. ਕਾਲਜ ਆਫ ਫਾਰਮੇਸੀ ਤੇ ਸੀ.ਟੀ. ਇੰਸਟੀਚਿਊਟ ਆਫ ਫਾਰਮਾਸਿਊਟਿਕਲ ਸਾਇੰਸਜ਼ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸੀ.ਟੀ. ਕਾਲਜ ਆਫ ਫਾਰਮੇਸੀ ਵਿੱਚ ਐਨ.ਐਚ.ਐਸ. ਹਸਪਤਾਲ ਨਾਲ ਸੰਬੰਧਿਤ ਪ੍ਰਸਿੱਧ ਡਾਕਟਰ ਡਾ. ਵਿਭਾ ਚਿਤਕਾਰਾ ਨੇ ਸਰਵਾਈਕਲ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ¢ ਉਨ੍ਹਾਂ ਨੇ ਦੱਸਿਆ ਕਿ ਇਹ ਰੋਗ ਕਿਉਂ ਵਧ ਰਿਹਾ ਹੈ ਤੇ ਇਸ ਤੋਂ ਬਚਾਅ ਲਈ ਸਮੇਂ ਸਿਰ ਸਕ੍ਰੀਨਿੰਗ ਤੇ ਟੀਕਾਕਰਨ ਕਿੰਨਾ ਜ਼ਰੂਰੀ ਹੈ | ਸੀ.ਟੀ. ਇੰਸਟੀਚਿਊਟ ਆਫ ਫਾਰਮਾਸਿਊਟਿਕਲ ਸਾਇੰਸਜ਼ 'ਚ ਫੋਰਟਿਸ ਹਸਪਤਾਲ ਜਲੰਧਰ ਸਥਿਤ ਅਮਰੀਕਨ ਆਂਕੋਲੋਜੀ ਇੰਸਟੀਚਿਊਟ ਦੀ ਰੇਡੀਏਸ਼ਨ ਆਂਕੋਲੋਜੀ ਮਾਹਿਰ ਡਾ. ਮੈਥਿਲੀ ਸ਼ਰਮਾ ਵੱਲੋਂ ਲੈਕਚਰ ਦਿੱਤਾ ਗਿਆ | ਉਨ੍ਹਾਂ ਨੇ ਰੇਡੀਏਸ਼ਨ ਥੈਰੇਪੀ ਵਿੱਚ ਹੋ ਰਹੀ ਤਾਜ਼ਾ ਤਰੱਕੀ ਤੇ ਕੈਂਸਰ ਇਲਾਜ ਵਿੱਚ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਤੇ ਰੋਕਥਾਮ ਬਾਰੇ ਵਿਚਾਰ ਸਾਂਝੇ ਕੀਤੇ ¢ ਲੈਕਚਰਾਂ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ, ਪੋਸਟਰ ਪ੍ਰਦਰਸ਼ਨੀ ਅਤੇ ਭਾਸ਼ਣਾਂ ਦਾ ਵੀ ਆਯੋਜਨ ਕੀਤਾ ਗਿਆ ¢ ਇਸ ਮੌਕੇ ਸੀ.ਟੀ.ਸੀ.ਪੀ. ਦੇ ਪਿ੍ੰਸਿਪਲ ਡਾ. ਕਮਲਜੀਤ ਸਿੰਘ, ਵਾਈਸ ਪਿ੍ੰਸਿਪਲ ਡਾ. ਸੰਜਨਾ ਪਿਪਲਾਨੀ, ਵਿਭਾਗ ਮੁਖੀ ਡਾ. ਸ਼੍ਰੁਤੀ ਮੇਹਤਾ ਤੇ ਸੀਟੀ ਆਈ.ਪੀ.ਐਸ. ਦੀ ਵਾਈਸ ਪਿ੍ੰਸਿਪਲ ਡਾ. ਡੇਜ਼ੀ ਸ਼ਰਮਾ ਦੀ ਵਿਸ਼ੇਸ਼ ਹਾਜ਼ਰੀ ਰਹੀ ¢

Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਸੜਕਾਂ 'ਤੇ ਉਤਰੀ ਭਾਜਪਾ, ਟੀਟੂ ਦੀ ਅਗਵਾਈ ਹੇਠ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ <br/>
Ad Position 24