ਜਲੰਧਰ, 4 ਫਰਵਰੀ (ਪਵਨ ਖਰਬੰਦਾ)- ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਵਿੱਚ ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਅਗਵਾਈ ਹੇਠ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਦੂਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਦੇ ਨਿਰਣਾਇਕ ਮੰਡਲ 'ਚ ਨੀਰਜ ਸੈਨੀ ਤੇ ਅਮਿਤ ਸੋਹਲ ਸ਼ਾਮਲ ਸਨ | ਕਲਾਸ ਦੂਸਰੀ ਦੇ ਵਿਦਿਆਰਥੀਆਂ ਨੇ ਸਮੂਹਿਕ ਤੌਰ 'ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਪਸ ਤੇ ਸਮੂਹਿਕ ਗਾਉਣ ਦੀ ਵਰਤੋਂ ਕਰਕੇ ਦੋ ਕਹਾਣੀਆਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ 'ਦ ਇਨਵਿਜ਼ੀਬਲ ਵਿੰਗਜ਼ ਆਫ਼ ਦਿਆਲਤਾ' ਤੇ 'ਦ ਫੋਰੈਸਟ ਆਫ਼ ਮੈਨੀ ਟੈਲੈਂਟਸ' ਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਦੋ ਕਹਾਣੀਆਂ 'ਦ ਪਲੇਟ ਆਫ਼ ਗੋਲਡ' ਤੇ 'ਦ ਐਮਪਰਰਜ਼ ਨਿਊ ਕਲੋਥਸ' ਪੇਸ਼ ਕੀਤੀਆਂ | ਚੌਥੀ ਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਆਪਣੀਆਂ ਮਨਮੋਹਕ ਕਹਾਣੀਆਂ ਜਿਵੇਂ ਕਿ ਦ ਗੋਲਡਨ ਟਚ, ਪਾਵਰ ਆਫ਼ ਸਮਾਲ ਡੇਲੀ ਹੈਬਿਟਸ, ਦ ਮਿਲਕਮੇਡ ਐਂਡ ਹਰ ਪਾਇਲ, ਦ ਪਾਈਡ ਪਾਈਪਰ ਆਫ਼ ਹੈਮਲਿਨ ਤੇ ਹੋਰ ਬਹੁਤ ਸਾਰੀਆਂ ਸੋਲੋ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ ਜਿਨ੍ਹਾਂ ਵਿੱਚ ਉਨ੍ਹਾਂ ਦੇ ਵਿਸ਼ਵਾਸ ਤੇ ਰਚਨਾਤਮਿਕਤਾ ਨੂੰ ਉਜਾਗਰ ਕੀਤਾ ਗਿਆ | ਹਰ ਵਿਦਿਆਰਥੀ ਨੇ ਆਪਣੀਆਂ ਕਹਾਣੀਆਂ ਨੂੰ ਸੰਜਮ ਤੇ ਉਤਸ਼ਾਹ ਨਾਲ ਪੇਸ਼ ਕੀਤਾ | ਇਸ ਮੁਕਾਬਲੇ ਨੇ ਨਾ ਸਿਰਫ਼ ਕਹਾਣੀ ਸੁਣਾਉਣ ਨੂੰ ਇੱਕ ਕਲਾ ਵਜੋਂ ਪੇਸ਼ ਕੀਤਾ, ਸਗੋਂ ਬੱਚਿਆਂ ਵਿੱਚ ਟੀਮ ਵਰਕ ਤੇ ਜਨਤਕ ਬੋਲਣ ਦੇ ਹੁਨਰ ਨੂੰ ਵੀ ਉਤਸ਼ਾਹਿਤ ਕੀਤਾ |