19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬਾਰ ਐਸੋਸੀਏਸ਼ਨ ਵਲੋਂ ਤਿੰਨ ਦਿਨ 'ਨੋ ਵਰਕ ਡੇਅ' ਦਾ ਐਲਾਨ

Ad Position 21
No active advertisement
ਅਜੀਤ ਡੈਸਕ 05-02-2026
ਜਲੰਧਰ, 4 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ 5 ਫਰਵਰੀ ਤੋਂ 7 ਫਰਵਰੀ ਤੱਕ ਕੰਮਕਾਜ ਠੱਪ ਰੱਖਣ (ਨੋ ਵਰਕ ਡੇਅ) ਦਾ ਐਲਾਨ ਕੀਤਾ ਗਿਆ ਹੈ | ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਅਤੇ ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਇਸ ਸੰਬੰਧੀ ਅੱਜ ਸ਼ਾਮ ਇੱਕ ਅਹਿਮ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਅਦਾਲਤਾਂ 'ਚ ਛੋਟੀਆਂ ਤਰੀਕਾਂ ਪੈਣੀਆਂ, ਕਾਨੂੰਨੀ ਸਹਾਇਤਾ ਬਚਾਅ ਸਲਾਕਾਰ (ਐਲ.ਏ.ਡੀ.ਸੀ.) ਰੱਖਣਾ ਤੇ ਗ੍ਰਾਮੀਨ ਨਿਆਲਿਆ ਦੇ ਮੁੱਦੇ ਇੱਕਜੁੱਟ ਹੋ ਕੇ ਚੁੱਕੇ ਗਏ | ਉਨ੍ਹਾਂ ਕਿਹਾ ਕਿ ਗ੍ਰਾਮੀਨ ਨਿਆਲਿਆ ਨਾਲ ਸ਼ਹਿਰ ਦੇ ਵਕੀਲਾਂ ਦਾ ਕੰਮ ਬਿਲਕੁੱਲ ਠੱਪ ਹੋ ਜਾਵੇਗਾ | ਇਸੇ ਤਹਿਤ ਪੰਜਾਬ ਭਰ ਦੀਆਂ ਬਾਰ ਨੇ ਫੈਸਲਾ ਲਿਆ ਕਿ ਇਸ ਦੇ ਵਿਰੋਧ 'ਚ 5 ਫਰਵਰੀ, 6 ਤੇ 7 ਫਰਵਰੀ ਨੂੰ ਕੰਮਕਾਜ ਠੱਪ ਰੱਖਣਗੇ ਤੇ ਰੋਸ ਵਿਖਾਵੇ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਕਤਲ ਦੇ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ <br/>
Ad Position 24