19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਕਤਲ ਦੇ ਮਾਮਲੇ 'ਚੋਂ ਬਰੀ

Ad Position 21
No active advertisement
ਅਜੀਤ ਡੈਸਕ 05-02-2026

ਜਲੰਧਰ, 4 ਫਰਵਰੀ (ਚੰਦੀਪ ਭੱਲਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਬਲਜੀਤ ਸਿੰਘ ਉਰਫ਼ ਬੱਲਾਂ ਵਾਸੀ ਅਕਲਪੁਰ ਰੋਡ ਫਿਲੌਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਖ਼ਿਲਾਫ਼ ਮਿਤੀ 5 ਜਨਵਰੀ 2021 ਨੂੰ ਥਾਣਾ ਫਿਲੌਰ ਵਿਖੇ ਮਿ੍ਤਕ ਹਰਮੇਸ਼ ਕੁਮਾਰ ਦੇ ਅੰਕਲ ਹੰਸਰਾਜ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਹੰਸਰਾਜ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦਾ ਭਤੀਜਾ ਹਰਮੇਸ਼ ਕੁਮਾਰ ਜੋ ਕਿ ਫਗਵਾੜਾ ਵਿਖੇ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦਿਨ ਦੁਕਾਨ ਤੋਂ ਚੱਲਣ ਲੱਗਿਆ ਹਰਮੇਸ਼ ਨੇ ਫ਼ੋਨ ਕੀਤਾ ਸੀ ਕਿ ਉਹ ਘਰ ਆ ਰਿਹਾ ਹੈ ਤੇ ਜਦੋਂ ਹਰਮੇਸ਼ ਘਰ ਵਾਪਸ ਨਹੀਂ ਆਇਆ ਤੇ ਉਨ੍ਹਾਂ ਇਸ ਸੰਬੰਧੀ ਫਿਲੌਰ ਥਾਣੇ ਸ਼ਿਕਾਇਤ ਦਰਜ ਕਰਵਾਈ ਤੇ ਬਾਅਦ 'ਚ ਹਰਮੇਸ਼ ਕੁਮਾਰ ਦੀ ਲਾਸ਼ ਫਿਲੌਰ ਬੱਸ ਅੱਡੇ ਤੋਂ ਮਿਲੀ ਤੇ ਦੋਸ਼ੀ ਨੇ ਰੰਜਿਸ਼ਨ ਹਰਮੇਸ਼ ਕੁਮਾਰ ਦਾ ਕਤਲ ਕਰਕੇ ਲਾਸ਼ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਬੱਸ ਅੱਡੇ ਸੁੱਟ ਦਿੱਤੀ ਤੇ ਹਰਮੇਸ਼ ਦੇ ਸਰੀਰ 'ਤੇ ਕਾਫ਼ੀ ਡੁੰਘੇ ਜ਼ਖਮ ਸੀ ਜਿਸ ਤੋਂ ਪਤਾ ਲੱਗਾ ਰਿਹਾ ਸੀ ਕਿ ਕਿਸੇ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ ਸੀ ਤੇ ਜਾਂਚ ਤੋਂ ਬਾਅਦ ਬਲਜੀਤ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ 12 ਦੀ ਹੜਤਾਲ 'ਚ ਸ਼ਾਮਿਲ ਹੋਣ ਦਾ ਐਲਾਨ <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਵਲੋਂ ਤਿੰਨ ਦਿਨ 'ਨੋ ਵਰਕ ਡੇਅ' ਦਾ ਐਲਾਨ
Ad Position 24