24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

-ਮਾਮਲਾ ਸ਼ਰਾਬੀ ਪਿਤਾ ਵਲੋਂ 5 ਸਾਲਾ ਧੀ ਦੀ ਕੀਤੀ ਹੱਤਿਆ ਦਾ- ਪੁਲਿਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਲਿਆ ਦੋ ਦਿਨ ਦਾ ਰਿਮਾਂਡ <br/>

Ad Position 21
No active advertisement
ਏ.ਡੀ.ਸੀ.ਪੀ. ਹਰਿੰਦਰ ਸਿੰਘ ਗਿੱਲ ਜਾਣਕਾਰੀ ਦਿੰਦੇ ਹੋਏ | ਨਾਲ ਏ.ਸੀ.ਪੀ. ਪਰਮਿੰਦਰ ਸਿੰਘ ਮੰਡ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ | (ਸੱਜੇ) ਮਿ੍ਤਕ ਬੱਚੀ ਦੀ ਮਾਂ ਵਿਰਲਾਪ ਕਰਦੀ ਹੋਈ | ਤਸਵੀਰਾਂ : ਜੀ.ਪੀ. ਸਿੰਘ <br/> 06-02-2026
ਜਲੰਧਰ, 5 ਫਰਵਰੀ (ਐੱਮ. ਐੱਸ. ਲੋਹੀਆ) - ਭੁੱਖ ਨਾਲ ਤੜਫ਼ ਰਹੀ ਬੱਚੀ ਵਲੋਂ ਆਪਣੇ ਪਿਤਾ ਤੋਂ ਖਾਣੇ ਦੀ ਮੰਗ ਕਰਨ 'ਤੇ ਸ਼ਰਾਬੀ ਪਿਤਾ ਦੁਆਰਾ ਬੱਚੀ ਦਾ ਗਲਾ ਘੁੱਟ ਕੇ ਹੱਤਿਆ ਕਰ ਦੇਣ ਦੇ ਮਾਮਲੇ ਤਹਿਤ ਗਿ੍ਫ਼ਤਾਰ ਕੀਤੇ ਕੀਤੇ ਦੂਰਦਰਸ਼ਨ ਇਨਕਲੇਵ ਜਲੰਧਰ 'ਚ ਰਹਿੰਦੇ ਮੂਲ ਰੂਪ 'ਚ ਛਤੀਸਗੜ੍ਹ ਵਾਸੀ ਅਰਵਿੰਦ ਕੁਮਾਰ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਤੋਂ ਇਸ ਦੌਰਾਨ ਵਾਰਦਾਤ ਸੰਬੰਧੀ ਜਾਣਕਾਰੀ ਲਈ ਜਾਵੇਗੀ ਤੇ ਉਸ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕਰਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਵਰਨਣਯੋਗ ਹੈ ਕਿ ਬੀਤੇ ਦਿਨੀਂ ਆਪਣੀ ਬੱਚੀ ਨਾਲ ਘਰ 'ਚ ਮੌਜੂਦ ਅਰਵਿੰਦ ਕੁਮਾਰ ਸ਼ਰਾਬ ਪੀ ਰਿਹਾ ਸੀ, ਜਦਕਿ ਉਸ ਦੀ ਪਤਨੀ ਘਰ ਤੋਂ ਬਾਹਰ ਕੰਮ ਗਈ ਹੋਈ ਸੀ | ਇਸ ਦੌਰਾਨ ਉਸ ਦੀ ਬੱਚੀ ਨੂੰ ਭੁੱਖ ਲੱਗੀ ਅਤੇ ਉਹ ਸ਼ਰਾਬ ਪੀ ਰਹੇ ਆਪਣੇ ਪਿਤਾ ਤੋਂ ਵਾਰ-ਵਾਰ ਖਾਣੇ ਦੀ ਮੰਗ ਕਰਨ ਲੱਗੀ | ਬੱਚੀ ਦਾ ਪਿਤਾ ਅਰਵਿੰਦਰ ਕੁਮਾਰ ਇਸ ਗੱਲ ਤੋਂ ਨਾਰਾਜ਼ ਹੋ ਗਿਆ ਤੇ ਉਸ ਨੇ ਗੁੱਸੇ 'ਚ ਆ ਕੇ ਬੱਚੀ ਦਾ ਗਲਾ ਘੁੱਟ ਦਿੱਤਾ ਤੇ ਉਸ ਦੀ ਹੱਤਿਆ ਕਰ ਦਿੱਤੀ | ਵਾਰਦਾਤ ਸੰਬੰਧੀ ਗੁਆਂਢੀ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਬਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ, ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸ਼ਰਾਬੀ ਪਿਤਾ ਵਲੋਂ 5 ਸਾਲਾ ਧੀ ਦੀ ਕੀਤੀ ਹੱਤਿਆ ਦਾ- ਪੁਲਿਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਲਿਆ ਦ... ਅਗਲੀ ਖ਼ਬਰ ਐਲ. ਪੀ. ਯੂ. ਨੇ ਆਈ. ਆਈ. ਸੀ. ਰਿਜਨਲ ਮੀਟ 'ਚ ਅਨੇਕਾਂ ਪੁਰਸਕਾਰ ਜਿੱਤੇ <br/>
Ad Position 24