ਫਿਲੌਰ, 5 ਫਰਵਰੀ (ਸਤਿੰਦਰ ਸ਼ਰਮਾ)- ਸਾਬਕਾ ਮੰਤਰੀ ਪੰਜਾਬ ਸਵ. ਗੁਰਬਿੰਦਰ ਸਿੰਘ ਅਟਵਾਲ ਦੇ ਸਪੁੱਤਰ ਰਾਜਪਾਲ ਸਿੰਘ ਅਟਵਾਲ ਅਤੇ ਫੁੱਟਬਾਲ ਅਕੈਡਮੀ ਫਿਲੌਰ ਦੇ ਪ੍ਰਧਾਨ ਮਨੀ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਫੁੱਟਬਾਲ ਅਕੈਡਮੀ ਫਿਲੌਰ ਵੱਲੋਂ ਸਵ. ਗੁਰਬਿੰਦਰ ਸਿੰਘ ਅਟਵਾਲ ਦੀ ਯਾਦ ਨੂੰ ਸਮਰਪਿਤ 3 ਰੋਜ਼ਾ 9ਵਾਂ ਫੁੱਟਬਾਲ ਕੱਪ ਅਤੇ ਖੇਡ ਮੇਲਾ 6 ਫਰਵਰੀ ਤੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਅਰੰਭ ਹੋਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਫੁੱਟਬਾਲ ਓਪਨ ਮੁਕਾਬਲਿਆਂ ਵਿਚ 16 ਅਤੇ ਅੰਡਰ 16 ਮੁਕਾਬਲਿਆਂ ਵਿਚ 7 ਟੀਮਾਂ ਭਾਗ ਲੈਣਗੀਆਂ | ਬਾਸਕਿਟਬਾਲ ਆਲ ਓਪਨ ਮੁਕਾਬਲਿਆਂ ਵਿਚ 12 ਟੀਮਾਂ ਅਤੇ ਵਾਲੀਬਾਲ ਮੁਕਾਬਲਿਆਂ ਵਿਚ 10 ਟੀਮਾਂ ਭਾਗ ਲੈਣਗੀਆਂ ਤੇ ਰੱਸਾਕਸ਼ੀ ਮੁਕਾਬਲਿਆਂ ਵਿਚ 8 ਟੀਮਾਂ ਭਾਗ ਲੈਣਗੀਆਂ | ਕਬੱਡੀ ਆਲ ਓਪਨ ਮੁਕਾਬਲਿਆਂ ਵਿਚ 4 ਟੀਮਾਂ ਭਾਗ ਲੈਣਗੀਆਂ ਅਤੇ ਕਬੱਡੀ ਮੁਕਬਾਲਿਆਂ ਵਿਚ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਪੰਜਾਬ ਦੀਆਂ ਟੀਮਾਂ ਭਾਗ ਲੈਣਗੀਆਂ | ਇਸ ਮੌਕੇ ਬੀਬਾ ਹਰਪਾਲ ਕੌਰ, ਖੁਸ਼ਵੰਤ ਸਿੰਘ ਸੰਧੂ, ਮੱਖਣ ਹੇਅਰ, ਸ਼ਿਵ ਨੰਦਾ, ਬੀ.ਐਸ.ਕੈਨੇਡੀ, ਨੰਦ ਕਿਸ਼ੋਰ ਵਸਿਸਟ, ਰਵਿੰਦਰ ਕੁਮਾਰ ਗੋਰਾ, ਸ਼ਾਮਮੋਹਨ ਸ਼ਰਮਾ, ਅਸ਼ੋਕ ਸ਼ਰਮਾ, ਕਾਮਰੇਡ ਜਸਵਿੰਦਰ ਪੰਮਾ, ਉਜਾਗਰ ਰਾਏ ਤੇ ਸੁਰਜੀਤ ਸਿੰਘ ਬਾਸੀ ਆਦਿ ਹਾਜ਼ਰ ਸਨ |