25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸ਼ਰਧਾ ਨਾਲ ਮਨਾਈ ਗਈ ਮਾਸਟਰ ਗੁਰਬੰਤਾ ਸਿੰਘ ਦੀ 46ਵੀਂ ਬਰਸੀ <br/>

Ad Position 21
No active advertisement
ਮਾਸਟਰ ਗੁਰਬੰਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ | (ਸੱਜੇ) ਉਲੀਕੇ ਗਏ ਸ਼ਰਧਾਂਜਲੀ ਸਮਾਗਮ 'ਚ ਬੈਠੇ ਕਾਂਗਰਸੀ ਆਗੂ ਤੇ ਵਰਕਰ ਅਤੇ ਕਾਲਜ ਸਟਾਫ | ਤਸਵੀਰਾਂ. ਜਨਕ ਰਾਜ ਗਿੱਲ <br/> 06-02-2026
ਕਰਤਾਰਪੁਰ, 5 ਫਰਵਰੀ (ਜਨਕ ਰਾਜ ਗਿੱਲ)- ਸਥਾਨਕ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਦੇਸ਼ ਦੇ ਸਾਬਕਾ ਖੇਤੀਬਾੜੀ ਮੰਤਰੀ ਮਾਸਟਰ ਗੁਰਬੰਤਾ ਸਿੰਘ ਦੀ 46ਵੀਂ ਬਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਕਾਲਜ ਪ੍ਰਬੰਧਕਾਂ 'ਚ ਪਿ੍ੰਸੀਪਲ ਡਾ. ਪ੍ਰੈਟੀ ਸੋਢੀ, ਕਾਲਜ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ, ਸਕੱਤਰ ਸ੍ਰੀ ਹਰੀਪਾਲ, ਪੀ.ਏ. ਸ਼ਾਮ ਸੁੰਦਰ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਮਨਾਈ ਗਈ | ਇਸ ਮੌਕੇ ਖੇਤਰ ਤੋਂ ਵੀ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕਰਦੇ ਹੋਏ ਸ਼ਰਧਾ ਫੁੱਲ ਭੇਟ ਕੀਤੇ | ਇਸ ਮੌਕੇ ਉਲੀਕੇ ਗਏ ਸਮਾਗਮ 'ਚ ਸੰਬੋਧਨ ਕਰਦਿਆਂ ਮਾਸਟਰ ਗੁਰਬੰਤਾ ਸਿੰਘ ਦੇ ਪੋਤੇ ਸਾਬਕਾ ਵਿਧਾਇਕ ਕਾਂਗਰਸ ਚੌਧਰੀ ਸੁਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਦਾਦਾ ਮਾਸਟਰ ਗੁਰਬੰਤਾ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਖੇਤੀਬਾੜੀ ਵਿਚ ਨਵੀਆਂ ਤਕਨੀਕਾਂ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਭਾਖੜਾ ਡੈਮ ਨੂੰ ਬਣਾਉਣ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਵਿਚ ਸਥਾਪਤ ਕਰਨ ਲਈ ਮਾਸਟਰ ਜੀ ਦਾ ਬਹੁਮੁੱਲਾ ਯੋਗਦਾਨ ਸੀ | ਇਸ ਮੌਕੇ ਕਾਲਜ ਸਟਾਫ ਦੇ ਨਾਲ ਕਾਂਗਰਸੀ ਵਰਕਰਾਂ ਅਤੇ ਆਗੂਆਂ 'ਚ ਨਿਰਮਲ ਸਿੰਘ ਗਾਖਲ, ਦਰਸ਼ਨ ਲਾਲ, ਜਸਵਿੰਦਰ ਸਿੰਘ, ਕੁਲਦੀਪ ਕਲੇਰ, ਰੇਸ਼ਮ ਲਾਲ, ਗੁਰਮੁੱਖ ਸਿੰਘ, ਤਰਲੋਕ ਸਿੰਘ, ਅਮਰਜੀਤ ਸਿੰਘ ਗਾਖਲ, ਰਾਕੇਸ਼ ਕੁਮਾਰ, ਲਾਲ ਸਿੰਘ, ਰਮੇਸ਼ ਲਾਲ, ਕਰਨੈਲ ਸਿੰਘ, ਅਵਤਾਰ ਸਿੰਘ, ਸ਼ਿੰਗਾਰਾ ਸਿੰਘ, ਸੋਹਣ ਲਾਲ, ਮੰਗਲ ਸਿੰਘ, ਲਛਮਣ ਦਾਸ, ਰਾਕੇਸ਼ ਕੁਮਾਰ ਨੰਦਨਪੁਰ, ਸੁਰਿੰਦਰ ਸਿੰਘ ਵਿਰਕ, ਮਲਕੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਸ਼ਹਿਰੀ ਆਗੂਆਂ 'ਚ ਸ਼ਹਿਰੀ ਪ੍ਰਧਾਨ ਸੂਰਜਭਾਨ, ਕਾਲਜ ਸਕੱਤਰ ਹਰੀ ਪਾਲ, ਨਰੇਸ਼ ਕੁਮਾਰ, ਸਰਬਜੀਤ ਬਾਵਾ ਸਕੱਤਰ, ਲਲਿਤ ਕਾਲੀਆ, ਮੁਕੇਸ਼ ਭਾਰਦਵਾਜ ਤੇ ਨਾਥੀ ਸਨੋਤਰਾ ਆਦਿ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਆਸ ਪਿੰਡ ਸਕੂਲ ਦੇ ਬੱਚਿਆਂ ਤੇ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਸ਼ਰਧਾ ਨਾਲ ਮਨਾਈ ਗਈ ਮਾਸਟਰ ਗੁਰਬੰਤਾ ਸਿੰਘ ਦੀ 46ਵੀਂ ਬਰਸੀ <br/>
Ad Position 24