ਜਲੰਧਰ, 20 ਫਰਵਰੀ (ਸ਼ਿਵ)- ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਬਣਾਉਣ ਦਾ ਕੰਮ ਲਗਾਤਾਰ ਤੇਜ਼ੀ ਨਾਲ ਜਾਰੀ ਹੈ | ਇਸੇ ਤਹਿਤ ਅੱਜ ਵਾਰਡ ਨੰਬਰ 38, ਮਿਠਾਪੁਰ ਵਿੱਚ ਵਿਸ਼ੇਸ਼ ਜਾਗਰੂਕਤਾ ਤੇ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਗਈ | ਇਸ ਮੌਕੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਖੁਦ ਇਲਾਕੇ ਵਿੱਚ ਪਹੁੰਚੇ ਤੇ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਕਾਰਡ ਬਣਵਾਉਣ ਲਈ ਅਪਾਇੰਟਮੈਂਟ ਸਲਿੱਪਾਂ ਵੰਡੀਆਂ ਤੇ ਕਈ ਨਾਗਰਿਕਾਂ ਦੇ ਸਿਹਤ ਕਾਰਡ ਮੌਕੇ 'ਤੇ ਹੀ ਬਣਵਾਏ ਗਏ |