05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਟਿ੍ਨਿਟੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਜਸਪਾਲ ਸਿੰਘ)-ਸਥਾਨਕ ਟਿ੍ਨਿਟੀ ਕਾਲਜ ਵਿਖੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਦੀ ਅਗਵਾਈ ਅਧੀਨ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪ੍ਰਸ਼ਨੋਤਰੀ (ਕੁਇਜ਼) ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਗਏ | ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਅਸ਼ੋਕ ਕੁਮਾਰ ਨੇ ਆਪਣੇ ਭਾਸ਼ਣ ਰਾਹੀਂ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਨਿੱਘਾ ਸਵਾਗਤ ਕੀਤਾ | ਉਪਰੰਤ ਡਾ. ਮਲਕੀਅਤ ਸਿੰਘ ਨੇ ਮਾਤ ਭਾਸ਼ਾ ਦਿਵਸ ਦੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਪ੍ਰਸ਼ਨੋਤਰੀ ਮੁਕਾਬਲਾ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਸੰਬੰਧਿਤ ਸੀ | ਮੁਕਾਬਲੇ ਵਿਚੋਂ ਪੰਜਾਬੀ ਟੀਮ ਦੇ ਵਿਦਿਆਰਥੀ ਅਭਿਸ਼ੇਕ, ਮਨਮੀਤ ਤੇ ਸਿਮਰਨ ਨੇ ਜਿੱਤ ਪ੍ਰਾਪਤ ਕੀਤੀ | ਪੋਸਟਰ ਮੇਕਿੰਗ ਮੁਕਾਬਲੇ 'ਚ 20 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਵਿਚ ਟਿ੍ਨਿਟੀ ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ, ਫੈਕਲਟੀ ਆਫ਼ ਆਰਟਸ ਤੇ ਲੈਂਗੂਏਜ ਵਿਭਾਗ ਦੇ ਮੁਖੀ ਡਾ. ਰੇਖਾ, ਵਿਦਿਆਰਥੀ ਵੈੱਲਫੇਅਰ ਵਿਭਾਗ ਦੇ ਕੋਆਰਡੀਨੇਟਰ ਸਹਾਇਕ ਪ੍ਰੋ. ਨਿਧੀ ਸ਼ਰਮਾ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਅਸ਼ੋਕ ਕੁਮਾਰ, ਡਾ. ਮਲਕੀਅਤ ਸਿੰਘ, ਸਹਾਇਕ ਪ੍ਰੋ. ਸਤਵੰਤ ਕੌਰ, ਸਹਾਇਕ ਪ੍ਰੋ. ਰੁਪਿੰਦਰ ਕੌਰ, ਸਹਾਇਕ ਪ੍ਰੋ. ਪ੍ਰਭਜੋਤ ਕੌਰ, ਸਹਾਇਕ ਪ੍ਰੋ. ਰਮਨ ਕੁਮਾਰ ਸ਼ਰਮਾ, ਸਮੂਹ ਅਧਿਆਪਕ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵਿਕਾਸ ਲਈ ਤਰਸੀਆਂ ਪੁੱਡਾ ਵਲੋਂ ਨਿਗਮ ਹਵਾਲੇ ਕੀਤੀਆਂ 37 ਕਾਲੋਨੀਆਂ <br/> ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸੰਗੀਤਕ ਵਰਕਸ਼ਾਪ ਕਰਵਾਈ <br/>
Ad Position 24
No active advertisement