ਜਲੰਧਰ, 20 ਫਰਵਰੀ (ਡਾ.ਜਤਿੰਦਰ ਸਾਬੀ)- ਨਾਰਥ ਜ਼ੋਨ ਅੰਤਰ 'ਵਰਸਿਟੀ ਹੈਾਡਬਾਲ ਚੈਂਪੀਅਨਸ਼ਿਪ 'ਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਤੇ ਇਸ ਜਿੱਤ ਨਾਲ ਆਲ ਇੰਡੀਆ ਅੰਤਰ 'ਵਰਸਿਟੀ ਲਈ ਕੁਆਲੀਫ਼ਾਈ ਵੀ ਕੀਤਾ | ਚੈਂਪੀਅਨਸ਼ਿਪ ਵਿਚ ਜਲੰਧਰ ਦੇ ਤਿੰਨ ਖਿਡਾਰੀਆਂ ਨੇ ਸਹਿਜਬੀਰ ਸਿੰਘ ਸਪੁੱਤਰ ਸਰਬਜੀਤ ਸਿੰਘ ਹੈਪੀ ਕੌਮਾਂਤਰੀ ਅਥਲੈਟਿਕਸ ਕੋਚ, ਰਜਤ ਕੁਮਾਰ ਤੇ ਹਰਸ਼ਦੀਪ ਸਿੰਘ ਨੇ ਹਿੱਸਾ ਲੈ ਕੇ ਸੋਨ ਤਗਮਾ ਹਾਸਲ ਕੀਤਾ | ਇਹ ਤਿੰਨੋ ਖਿਡਾਰੀ ਪਿਛਲੇ 6 ਸਾਲ ਤੋਂ ਲਵਜੀਤ ਸਿੰਘ ਸਰਾਏ ਤੇ ਲਖਵਿੰਦਰ ਸਿੰਘ ਤੋਂ ਕੋਚਿੰਗ ਲੈ ਰਹੇ ਹਨ | ਨਾਰਥ ਜ਼ੋਨ ਦੀ ਜੇਤੂ ਟੀਮ ਕੋਚ ਅੰਮਿ੍ਤਪਾਲ ਸਿੰਘ ਦੇ ਯਤਨਾਂ ਸਦਕਾ ਬਣੀ ਤੇ ਖਿਡਾਰੀਆਂ ਦੀ ਮਿਹਨਤ ਰੰਗ ਲਿਆਈ ਤੇ ਟੀਮ ਨੇ ਕੁਰੂਕਸ਼ੇਤਰ ਨੂੰ 3 ਗੋਲਾਂ ਨਾਲ, ਪੰਜਾਬ ਯੂਨੀਵਰਸਿਟੀ ਨੂੰ 4 ਗੋਲਾਂ ਨਾਲ ਤੇ ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ 6 ਗੋਲਾਂ ਨਾਲ ਤੇ ਐਲ.ਪੀ.ਯੂ ਦੀ ਟੀਮ ਨੂੰ 4 ਗੋਲਾਂ ਨਾਲ ਹਰਾ ਕੇ ਇਹ ਵੱਡੀ ਪ੍ਰਾਪਤੀ ਕੀਤੀ |