19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੋਢਲ ਚੌਕ ਦੇ ਕੋਲ ਪਾਰਕ ’ਚ ਲੱਗੇ ਵੱਡੇ ਝੂਲੇ ਬਾਵਾ ਹੈਨਰੀ ਵਲੋਂ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਜਲੰਧਰ ਦਿਹਾਤੀ ਪੁਲਿਸ ਵਲੋਂ ਲੁੱਟ-ਖੋਹ ਦਾ ਮਾਮਲਾ ਹੱਲ ਮੁੱਦਈ ਹੀ ਨਿਕਲਿਆ ਮੁਲਜ਼ਮ, ਗ੍ਰਿਫ਼ਤਾਰ

ਨਕੋਦਰ, 19 ਸਤੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਥਾਣਾ ਸਦਰ ਨਕੋਦਰ ’ਚ ਲੁੱਟ-ਖੋਹ ਸਬੰਧੀ ਦਰਜ ਐੱਫ. ਆਈ.

Ad Position 21
No active advertisement
ਪਾਰਕ ’ਚ ਲਗਾਏ ਗਏ ਵੱਡੇ ਝੂਲੇ। ਤਸਵੀਰ. ਮੁਨੀ ਸ਼ ਬਾਵਾ ਹੈਨਰੀ 20-09-2026
ਨਕੋਦਰ, 19 ਸਤੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਥਾਣਾ ਸਦਰ ਨਕੋਦਰ ’ਚ ਲੁੱਟ-ਖੋਹ ਸਬੰਧੀ ਦਰਜ ਐੱਫ.ਆਈ.ਆਰ. ਨੰਬਰ 254 ਮਿਤੀ 17.09.2026 ਅਧੀਨ ਧਾਰਾ 309(4) ਬੀ.ਐੱਨ.ਐੱਸ., ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਵਿਨੀਤ ਆਹਲਾਵਤ, ਆਈ.ਪੀ.ਐੱਸ., ਐੱਸ.ਪੀ. (ਤਫਤੀਸ਼) ਅਤੇ ਓਂਕਾਰ ਸਿੰਘ ਬਰਾੜ, ਡੀ.ਐੱਸ.ਪੀ. ਨਕੋਦਰ ਦੀ ਅਗਵਾਈ ਹੇਠ, ਇੰਸਪੈਕਟਰ ਪਲਵਿੰਦਰ ਸਿੰਘ, ਮੁੱਖ ਅਫਸਰ, ਥਾਣਾ ਸਦਰ ਨਕੋਦਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਆਧੁਨਿਕ ਅਤੇ ਤਕਨੀਕੀ ਢੰਗਾਂ ਦੀ ਵਰਤੋਂ ਕਰਕੇ ਲੁੱਟ-ਖੋਹ ਦੇ ਮਾਮਲੇ ਨੂੰ ਸੁਲਝਾਇਆ ਗਿਆ ਅਤੇ ਘਟਨਾ ਦੀ ਸੂਚਨਾ ਦੇਣ ਵਾਲੇ ਮੁਦਈ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਓਂਕਾਰ ਸਿੰਘ ਬਰਾੜ, ਡੀ.ਐੱਸ.ਪੀ. ਨਕੋਦਰ ਨੇ ਦੱਸਿਆ ਕਿ ਮਿਤੀ 16.09.2026 ਨੂੰ ਅਰਵਿੰਦਰ ਸਿੰਘ ਪੁੱਤਰ ਰਾਮ ਲੁਭਾਇਆ, ਵਾਸੀ ਪਿੰਡ ਚੂਹੜ, ਥਾਣਾ ਸਦਰ ਨਕੋਦਰ, ਜੋ ਕਿ ਸੀ ਐਮ ਐਸ ਇਨਫੋ ਸਿਸਟਮ ਪ੍ਰਾਈਵੇਟ ਲਿਮਿਟਡ ਅਰਬਨ ਅਸਟੇਟ ਫੇਜ਼-1, ਜਲੰਧਰ ਵਿਖੇ ਕੰਮ ਕਰਦਾ ਸੀ, ਪਾਸੋਂ 3,16,599/- ਰੁਪਏ ਦੀ ਲੁੱਟ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਉਸ ਵੱਲੋਂ ਦੱਸਿਆ ਗਿਆ ਸੀ ਕਿ ਪਿੰਡ ਜਮੀਤਗੜ੍ਹ ਖੋਸੇ ਦੇ ਅੱਡੇ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਸੀ। ਸੂਚਨਾ ਮਿਲਣ ਉਪਰੰਤ ਥਾਣਾ ਸਦਰ ਨਕੋਦਰ ਦੇ ਮੁੱਖ ਅਫਸਰ ਵੱਲੋਂ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਰਾਹੁਲ ਅਰੋੜਾ ਪੁੱਤਰ ਅਸ਼ੋਕ ਕੁਮਾਰ ਅਰੋੜਾ, ਵਾਸੀ ਅਜੀਤ ਨਗਰ, ਗਲੀ ਨੰਬਰ 10, ਜਲੰਧਰ, ਥਾਣਾ ਰਾਮਾ ਮੰਡੀ, ਜਲੰਧਰ ਕਮਿਸ਼ਨਰੇਟ ਦੇ ਬਿਆਨ ‘ਤੇ ਐੱਫ.ਆਈ.ਆਰ. ਨੰਬਰ 254 ਮਿਤੀ 17.09.2026 ਅਧੀਨ ਧਾਰਾ 309(4) ਬੀ.ਐੱਨ.ਐੱਸ., ਥਾਣਾ ਸਦਰ ਨਕੋਦਰ ਵਿਖੇ ਦਰਜ ਕੀਤੀ ਗਈ। ਮਾਮਲੇ ਦੀ ਤਫ਼ਤੀਸ਼ ਏ.ਐੱਸ.ਆਈ. ਸੁਖਵਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਪਨੀ ਦਾ ਮੁਲਾਜ਼ਮ ਅਤੇ ਕਥਿਤ ਪੀੜਤ ਅਰਵਿੰਦਰ ਸਿੰਘ ਨੇ ਖੁਦ ਹੀ ਲੁੱਟ-ਖੋਹ ਦੀ ਪੂਰੀ ਝੂਠੀ ਕਹਾਣੀ ਘੜੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੇ ਘਰੇਲੂ ਖਰਚਿਆਂ ਲਈ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਵਾਪਸ ਕਰਨ ਲਈ ਕੰਪਨੀ ਦੀ ਰਕਮ ਹੜੱਪਣ ਦੀ ਨੀਅਤ ਨਾਲ ਇਸ ਨੂੰ ਲੁੱਟ-ਖੋਹ ਦਾ ਰੂਪ ਦੇਣ ਦੀ ਯੋਜਨਾ ਬਣਾਈ ਸੀ। ਇਸ ਮਕਸਦ ਲਈ ਉਸ ਨੇ ਝੂਠੀ ਲੁੱਟ ਦੀ ਸਾਜ਼ਿਸ਼ ਰਚੀ ਅਤੇ ਘਟਨਾ ਸੰਬੰਧੀ ਆਪਣੀ ਕੰਪਨੀ ਨੂੰ ਗਲਤ ਜਾਣਕਾਰੀ ਦਿੱਤੀ, ਜਿਸ ਦੇ ਆਧਾਰ ‘ਤੇ ਇਹ ਐੱਫ.ਆਈ.ਆਰ. ਦਰਜ ਹੋਈ। ਨਕੋਦਰ ਪੁਲਿਸ ਵਲੋਂ ਆਪਣੀ ਤਫ਼ਤੀਸ਼ੀ ਸੂਝ-ਬੂਝ ਅਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਲੁੱਟ-ਖੋਹ ਦੀ ਝੂਠੀ ਘਟਨਾ ਦਾ ਪਰਦਾਫਾਸ਼ ਕੀਤਾ ਗਿਆ। ਮੁਲਜ਼ਮ ਪਾਸੋਂ ਬਾਕੀ ਰਿਕਵਰੀ ਸਬੰਧੀ ਹੋਰ ਤਫ਼ਤੀਸ਼ ਜਾਰੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਰਵਿੰਦਰ ਸਿੰਘ ਪੁੱਤਰ ਰਾਮ ਲੁਭਾਇਆ, ਵਾਸੀ ਪਿੰਡ ਚੂਹੜ, ਥਾਣਾ ਸਦਰ ਨਕੋਦਰ। ( ਕਥਿਤ ਪੀੜਤ ਖੁਦ) ਹੋਈ ਹੈ। ਮੁਲਜ਼ਮ ਪਾਸੋਂ 2 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ’ਤੇ ਕਿਸਾਨਾਂ ਵਲੋਂ ਪੁਲਿਸ ਜ਼ਬਰ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ 65 ਨਸ਼ੀਲੀਆਂ ਗੋਲੀਆਂ ਸਮੇਤ 2 ਦੋਸ਼ੀ ਗ੍ਰਿਫਤਾਰ
Ad Position 24