19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ’ਤੇ ਕਿਸਾਨਾਂ ਵਲੋਂ ਪੁਲਿਸ ਜ਼ਬਰ ਖ਼ਿਲਾਫ਼ ਪ੍ਰਦਰਸ਼ਨ

ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਵਲੋਂ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਬਜੂਹਾ, ਨਕੋਦਰ ਬਲਾਕ ਪ੍ਰਧਾਨ ਹਰਨੇਕ ਸਿੰਘ ਅਤੇ ਗੁਰਾਇਆ ਬਲਾਕ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਕੇਂਦਰ ਅਤੇ ਰਾਜ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਉਪਰੰਤ ਦੋਵਾਂ ਸਰਕਾਰਾਂ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਧਰਨਿਆਂ ਵਿੱਚ ਸੜਕਾਂ ਅਤੇ ਦਰੀਆਂ ਉੱਪਰ ਬੈਠ ਕੇ ਪੰਜਾਬ ਦੀ ਸੱਤਾ ਦੀ ਪੌੜੀ ਚੜ੍ਹਨ ਵਾਲੀ ਭਗਵੰਤ ਮਾਨ ਸਰਕਾਰ ਪੰਜਾਬ ਪੁਲਿਸ ਰਾਹੀਂ ਪੰਜਾਬ ਵਾਸੀਆਂ ਉੱਪਰ ਜਬਰ-ਜ਼ੁਲਮ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 20-09-2026
ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਵਲੋਂ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਬਜੂਹਾ, ਨਕੋਦਰ ਬਲਾਕ ਪ੍ਰਧਾਨ ਹਰਨੇਕ ਸਿੰਘ ਅਤੇ ਗੁਰਾਇਆ ਬਲਾਕ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਕੇਂਦਰ ਅਤੇ ਰਾਜ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਉਪਰੰਤ ਦੋਵਾਂ ਸਰਕਾਰਾਂ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਧਰਨਿਆਂ ਵਿੱਚ ਸੜਕਾਂ ਅਤੇ ਦਰੀਆਂ ਉੱਪਰ ਬੈਠ ਕੇ ਪੰਜਾਬ ਦੀ ਸੱਤਾ ਦੀ ਪੌੜੀ ਚੜ੍ਹਨ ਵਾਲੀ ਭਗਵੰਤ ਮਾਨ ਸਰਕਾਰ ਪੰਜਾਬ ਪੁਲਿਸ ਰਾਹੀਂ ਪੰਜਾਬ ਵਾਸੀਆਂ ਉੱਪਰ ਜਬਰ-ਜ਼ੁਲਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਪੁਲਿਸ ਹਵਾਲੇ ਕਰਕੇ ਪੁਲਿਸ ਸਟੇਟ ਬਣਾ ਦਿੱਤਾ ਹੈ, ਜਿਸ ਦਾ ਸਬੂਤ ਪਿਛਲੇ ਦਿਨੀਂ ਫਰੀਦਕੋਟ ਵਿਖੇ ਕਿਸਾਨ ਪੰਚਾਇਤ ਦੇ ਵਿਚ ਸ਼ਾਮਿਲ ਹੋਣ ਲਈ ਜਲੰਧਰ ਤੋਂ ਆਏ ਕਿਸਾਨਾਂ ਨੂੰ ਗੱਡੀ ’ਚੋਂ ਕੱਢ ਕੇ ਕੁੱਟਣ ਅਤੇ ਕਿਸਾਨਾਂ ਨੂੰ ਪੁਲਿਸ ਵਲੋਂ ਸ਼ਰੇਆਮ ਗਾਲਾਂ ਕੱਢਣ ਅਤੇ ਮੋਹਨਜੀਤ ਸਿੰਘ ਸ਼ੇਰੋ ਉੱਪਰ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਅੱਤਿਆਚਾਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆ ਸੰਬੰਧੀ ਸਵਾਲ ਪੁੱਛਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਤੂਰ ਵਣਜਾਰਾ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਅਤੇ ਚਮਕੌਰ ਸਿੰਘ ਕੱਕੜਵਾਲ ਧੂਰੀ ਉੱਪਰ ਕੀਤੇ ਗਏ ਜੁਲਮ ਅਤੇ ਜੈਤੋ ਦੇ ਏਐਸਆਈ ਗੁਰਮੁਖ ਸਿੰਘ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਲਟਾ ਥਾਣੇ ਵਿੱਚ ਸੱਦ ਕੇ ਡਰਾਉਣ ਧਮਕਾਉਣ ਤੋ ਮਿਲਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਪੁਲਿਸ ਵੱਲੋਂ ਪੰਜਾਬ ਵਾਸੀਆਂ ਉਪਰ ਕੀਤੇ ਜਾ ਰਹੇ ਜਬਰ ਉੱਪਰ ਤੁਰੰਤ ਰੋਕ ਲਗਾਏ ਅਤੇ ਵੱਖ-ਵੱਖ ਥਾਵਾਂ ’ਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਤੇ ਖੁਦਕੁਸ਼ੀ ਲਈ ਉਕਸਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਮਰੀਕ ਸਿੰਘ, ਵਰਿੰਦਰ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਤੀਰਥ ਸਿੰਘ, ਸੰਦੀਪ ਸਿੰਘ, ਪਵਿੱਤਰ ਸਿੰਘ, ਪਿਆਰਾ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਗੋਪੀ ਚੌਲਾਂਗ, ਹੈਪੀ ਧੁਲੇਤਾ ਅਤੇ ਕਾਕਾ ਬਜੂਹਾ ਆਦਿ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਯੂ. ਪੀ. ਆਈ. ਟੈਕਸ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕਿਹਾ, ਆਮ ਲੋਕਾਂ ਨੂੰ ਡ... ਅਗਲੀ ਖ਼ਬਰ ਸੋਢਲ ਚੌਕ ਦੇ ਕੋਲ ਪਾਰਕ ’ਚ ਲੱਗੇ ਵੱਡੇ ਝੂਲੇ ਬਾਵਾ ਹੈਨਰੀ ਵਲੋਂ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਜਲੰਧਰ ਦਿਹਾਤੀ ਪੁਲਿਸ ਵਲ...
Ad Position 24